ਅਦਾਕਾਰਾ ਕਾਜੋਲ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ

ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਅਦਾਕਾਰਾ ਕਾਜੋਲ ਨੂੰ ਫ਼ਿਲਮਾਂ ‘ਚ ਰੋਲ ਪਾਉਣ ਦੇ ਲਈ ਕਾਫੀ ਮਸ਼ਕੱਤ ਕਰਨੀ ਪੈਂਦੀ ਸੀ ।ਜਿਸ ਦੀ ਵਜ੍ਹਾ ਉਸ ਦਾ ਸਾਂਵਲਾ ਰੰਗ ਸੀ। ਜਿਸ ਕਾਰਨ ਉਸ ਨੂੰ ਕਈ ਤਾਅਨੇ ਵੀ ਸੁਣਨੇ ਪੈਂਦੇ ਸਨ ਅਤੇ ਸਾਂਵਲੇ ਰੰਗ ਦੇ ਕਾਰਨ ਉਸ ਦੇ ਨਾਲ ਹਰ ਕੋਈ ਕੰਮ ਕਰਨ ਤੋਂ ਕਤਰਾਉਂਦਾ ਸੀ

By  Shaminder August 5th 2024 11:13 AM

ਅਦਾਕਾਰਾ ਕਾਜੋਲ (Kajol) ਦਾ ਅੱਜ ਜਨਮ ਦਿਨ (Birthday) ਹੈ। ਇਸ ਮੌਕੇ ‘ਤੇ ਫੈਨਸ ਵੀ ਅਦਾਕਾਰਾ ਨੂੰ ਵਧਾਈ ਦੇ ਰਹੇ ਹਨ । ਅਦਾਕਾਰਾ ਅੱਜ ਆਪਣਾ ੫੦ਵਾਂ ਜਨਮ ਦਿਨ ਮਨਾ ਰਹੀ ਹੈ। ਉਹ ਪਿਛਲੇ ਬੱਤੀ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹੈ ਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਆ ਰਹੀ ਹੈ। ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਅਦਾਕਾਰਾ ਨੂੰ ਫ਼ਿਲਮਾਂ ‘ਚ ਰੋਲ ਪਾਉਣ ਦੇ ਲਈ ਕਾਫੀ ਮਸ਼ਕੱਤ ਕਰਨੀ ਪੈਂਦੀ ਸੀ ।

ਹੋਰ ਪੜ੍ਹੋ  : ਰੇਸ਼ਮ ਸਿੰਘ ਅਨਮੋਲ ਨੇ ਖੇਤਾਂ ‘ਚ ਮਜ਼ਦੂਰਾਂ ਦੇ ਨਾਲ ਬੈਠ ਕੇ ਖਾਧੀ ਰੋਟੀ, ਵੇਖੋ ਵੀਡੀਓ

ਜਿਸ ਦੀ ਵਜ੍ਹਾ ਉਸ ਦਾ ਸਾਂਵਲਾ ਰੰਗ ਸੀ। ਜਿਸ ਕਾਰਨ ਉਸ ਨੂੰ ਕਈ ਤਾਅਨੇ ਵੀ ਸੁਣਨੇ ਪੈਂਦੇ ਸਨ ਅਤੇ ਸਾਂਵਲੇ ਰੰਗ ਦੇ ਕਾਰਨ ਉਸ ਦੇ ਨਾਲ ਹਰ ਕੋਈ ਕੰਮ ਕਰਨ ਤੋਂ ਕਤਰਾਉਂਦਾ ਸੀ ਅਦਾਕਾਰੀ ਦੀ ਗੁੜ੍ਹਤੀ ਕਾਜੋਲ ਨੂੰ ਆਪਣੇ ਘਰੋਂ ਹੀ ਮਿਲੀ ਸੀ । ਕਿਉਂਕਿ ਕਾਜੋਲ ਦੀ ਮਾਂ ਤਨੁਜਾ ਵੀ ਆਪਣੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਰਹੀ ਹੈ।

ਕਾਲੇ ਰੰਗ ਕਾਰਨ ਸੁਣਨੇ ਪਏ ਸਨ ਤਾਅਨੇ

 ਅਦਾਕਾਰਾ ਨੇ ਇੱਕ ਇੰਟਰਵਿਉ ਦੌਰਾਨ ਖੁਦ ਖੁਲਾਸਾ ਕੀਤਾ ਸੀ ਕਿ ਲੋਕ ਉਸ ਨੂੰ ਕਾਲੀ ਤੇ ਮੋਟੀ ਕਹਿ ਕੇ ਤਾਅਨਾ ਮਾਰਦੇ ਸਨ ਤਾਂ ਉਨ੍ਹਾਂ ਨੂੰ ਬਹੁਤ ਦੁੱਖ ਹੁੰਦਾ ਸੀ ਅਤੇ ਉਨ੍ਹਾਂ ਦਾ ਆਤਮ ਵਿਸ਼ਵਾਸ਼ ਵੀ ਡੋਲ ਜਾਂਦਾ ਸੀ । ਉਹ ਲੋਕਾਂ ਦੇ ਤਾਅਨਿਆਂ ਤੋਂ ਏਨੀਂ ਕੁ ਪ੍ਰੇਸ਼ਾਨ ਹੋ ਗਈ ਸੀ ਉਸ ਨੇ ਖੁਦ ਨੂੰ ਸ਼ੀਸ਼ੇ ‘ਚ ਵੇਖਣਾ ਸ਼ੁਰੂ ਕੀਤਾ ਅਤੇ ਖੁਦ ਨੂੰ ਯਕੀਨ ਦਿਵਾਇਆ ਉਹ ਬਹੁਤ ਸੋਹਣੀ ਹੈ।ਕਾਜੋਲ ਨੇ ਅਜੇ ਦੇਵਗਨ ਦੇ ਨਾਲ ਵਿਆਹ ਕਰਵਾਇਆ ਹੈ। ਜਿਸ ਤੋਂ ਉਨ੍ਹਾਂ ਦੇ ਦੋ ਬੱਚੇ ਹਨ । ਇੱਕ ਧੀ ਅਤੇ ਇੱਕ ਪੁੱਤਰ, ਜਿਨ੍ਹਾਂ ਦੇ ਨਾਲ ਉਹ ਅਕਸਰ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। 


 ਸਤਾਰਾਂ ਸਾਲ ਦੀ ਉਮਰ ‘ਚ ਕੀਤਾ ਡੈਬਿਊ 

ਅਦਾਕਾਰਾ ਮਹਿਜ਼ ਸਤਾਰਾਂ ਸਾਲਾਂ ਦੀ ਸੀ, ਜਦੋਂ ਉਸ ਨੇ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ੧੯੯੨ ‘ਚ ਉਸ  ਨੇ ਫ਼ਿਲਮ ‘ਬੇਖੁਦੀ’ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।ਇਹ ਫ਼ਿਲਮ ਬਾਕਸ ਆਫਿਸ ‘ਤੇ ਫਲਾਪ ਸਾਬਿਤ ਹੋਈ ਸੀ । ਜਿਸ ਤੋਂ ਬਾਅਦ ਅਦਾਕਾਰਾ ਨੇ ‘ਬਾਜ਼ੀਗਰ’ ਫ਼ਿਲਮ ‘ਚ ਕੰਮ ਕੀਤਾ ਅਤੇ ਇਹ ਫ਼ਿਲਮ ਸੁਪਰਹਿੱਟ ਸਾਬਿਤ ਹੋਈ ਸੀ । ਇਸ ਤੋਂ ਬਾਅਦ ਅਦਾਕਾਰਾ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਫ਼ਿਲਮ ਗੁਪਤ, ਦਿਲ ਵਾਲੇ ਦੁਲਹਨੀਆ ਲੈ ਜਾਏਂਗੇ,ਦੁਸ਼ਮਣ, ਕਰਣ ਅਰਜੁਨ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ।

  View this post on Instagram

A post shared by Kajol Devgan (@kajol)



Related Post