ਸਾਇਰਾ ਬਾਨੋ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਦਲੀਪ ਕੁਮਾਰ ਨੂੰ ਅੱਠ ਸਾਲ ਉਮਰ ‘ਚ ਹੀ ਵਿਆਹ ਲਈ ਚੁਣ ਲਿਆ ਸੀ
23 ਅਗਸਤ 1944 ਨੂੰ ਜਨਮੀ ਸਾਇਰਾ ਬਾਨੋ ਦਾ ਜਨਮ ਮੰਸੂਰੀ ‘ਚ ਹੋਇਆ ਸੀ । ਉਨ੍ਹਾਂ ਦੀ ਮਾਂ ਨਸੀਮਾ ਬਾਨੋ ਮਸ਼ਹੂਰ ਸਟੇਜ ਅਤੇ ਫ਼ਿਲਮੀ ਅਦਾਕਾਰਾ ਸੀ । ਜਦੋਂਕਿ ਪਿਤਾ ਫ਼ਿਲਮ ਨਿਰਮਾਤਾ ਸੀ । ਇਸ ਲਈ ਕਹਿ ਲਿਆ ਜਾਵੇ ਕਿ ਅਦਾਕਾਰੀ ਦੀ ਗੁੜ੍ਹਤੀ ਉਸ ਨੂੰ ਆਪਣੇ ਘਰੋਂ ਹੀ ਮਿਲੀ ਸੀ ਤਾਂ ਕੁਝ ਗਲਤ ਨਹੀਂ ਹੋਵੇਗਾ।
ਸਾਇਰਾ ਬਾਨੋ (Saira Bano) ਦਾ ਅੱਜ ਜਨਮ ਦਿਨ (Birthday) ਹੈ। ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਲਵ ਸਟੋਰੀ ਦੇ ਬਾਰੇ ਤੁਹਾਨੂੰ ਦੱਸਾਂਗੇ। 23 ਅਗਸਤ 1944 ਨੂੰ ਜਨਮੀ ਸਾਇਰਾ ਬਾਨੋ ਦਾ ਜਨਮ ਮੰਸੂਰੀ ‘ਚ ਹੋਇਆ ਸੀ । ਉਨ੍ਹਾਂ ਦੀ ਮਾਂ ਨਸੀਮਾ ਬਾਨੋ ਮਸ਼ਹੂਰ ਸਟੇਜ ਅਤੇ ਫ਼ਿਲਮੀ ਅਦਾਕਾਰਾ ਸੀ । ਜਦੋਂਕਿ ਪਿਤਾ ਫ਼ਿਲਮ ਨਿਰਮਾਤਾ ਸੀ । ਇਸ ਲਈ ਕਹਿ ਲਿਆ ਜਾਵੇ ਕਿ ਅਦਾਕਾਰੀ ਦੀ ਗੁੜ੍ਹਤੀ ਉਸ ਨੂੰ ਆਪਣੇ ਘਰੋਂ ਹੀ ਮਿਲੀ ਸੀ ਤਾਂ ਕੁਝ ਗਲਤ ਨਹੀਂ ਹੋਵੇਗਾ।
ਹੋਰ ਪੜ੍ਹੋ : ਬੀਐੱਨ ਸ਼ਰਮਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਪੁਲਿਸ ਦੀ ਨੌਕਰੀ ਕਰਦੇ-ਕਰਦੇ ਬਣੇ ਅਦਾਕਾਰ
ਘਰ ‘ਚ ਫ਼ਿਲਮੀ ਮਾਹੌਲ ਸੀ, ਜਿਸ ਦਾ ਅਸਰ ਉਸ ‘ਤੇ ਵੀ ਪਿਆ ।ਸਾਇਰਾ ਦਾ ਬਚਪਨ ਲੰਡਨ ‘ਚ ਬੀਤਿਆ ਪਰ ਅਦਾਕਾਰਾ ਪੜ੍ਹਾਈ ਤੋਂ ਬਾਅਦ ਫ਼ਿਲਮਾਂ ‘ਚ ਕੰਮ ਕਰਨਾ ਚਾਹੁੰਦੀ ਸੀ। ਉਸ ਨੇ ਸੋਚ ਲਿਆ ਸੀ ਕਿ ਉਹ ਅਦਾਕਾਰਾ ਹੀ ਬਣੇਗੀ। ਜਿਸ ਤੋਂ ਬਾਅਦ ਉਸ ਨੇ ਸਤਾਰਾਂ ਸਾਲ ਦੀ ਉਮਰ ‘ਚ ਫ਼ਿਲਮਾਂ ‘ਚ ਕਦਮ ਰੱਖਿਆ ।
8 ਸਾਲ ਦੀ ਉਮਰ ‘ਚ ਚੁਣ ਲਿਆ ਸੀ ਲਾੜਾ
ਅਦਾਕਾਰਾ ਨੇ ਮਹਿਜ਼ ਅੱਠ ਸਾਲ ਦੀ ਉਮਰ ‘ਚ ਆਪਣਾ ਲਾੜਾ ਚੁਣ ਲਿਆ ਸੀ। 1952 ‘ਚ ਅਦਾਕਾਰਾ ਨੇ ਫ਼ਿਲਮ ‘ਆਨ’ ਵੇਖੀ ਸੀ । ਜਿਸ ‘ਚ ਦਲੀਪ ਕੁਮਾਰ ਦੀ ਮੁੱਖ ਭੂਮਿਕਾ ਸੀ। ਇਸ ਫ਼ਿਲਮ ‘ਚ ਦਲੀਪ ਕੁਮਾਰ ਨੂੰ ਵੇਖ ਕੇ ਉਸ ਨੇ ਸੋਚ ਲਿਆ ਸੀ ਕਿ ਉਹ ਦਲੀਪ ਕੁਮਾਰ ਦੇ ਨਾਲ ਹੀ ਵਿਆਹ ਕਰੇਗੀ। ਪਰ ਇਹ ਹਕੀਕਤ ‘ਚ ਹੋ ਜਾਵੇਗਾ, ਇਹ ਕਦੇ ਕਿਸੇ ਨੇ ਵੀ ਨਹੀਂ ਸੀ ਸੋਚਿਆ ।
ਆਖਿਰਕਾਰ ਉਹ ਸਮਾਂ ਵੀ ਆਇਆ ਜਦੋਂ ਦਲੀਪ ਕੁਮਾਰ ਦੇ ਨਾਲ ਸਾਇਰਾ ਦਾ ਸਾਹਮਣਾ ਹੋਇਆ । ਜੀ ਹਾਂ 1966 ‘ਚ ਸਾਇਰਾ ਬਾਨੋ ਨੇ ਦਲੀਪ ਕੁਮਾਰ ਦੇ ਜਨਮ ਦਿਨ ਦੀ ਪਾਰਟੀ ‘ਚ ਸ਼ਿਰਕਤ ਕੀਤੀ। ਜਿਸ ਤੋਂ ਬਾਅਦ ਦੋਨਾਂ ਦੀਆਂ ਮੁਲਾਕਾਤਾਂ ਹੋਣ ਲੱਗ ਪਈਆਂ । ਜੋ ਨਿਕਾਹ ‘ਤੇ ਜਾ ਕੇ ਮੁਕੰਮਲ ਹੋਈਆਂ।ਜਿਸ ਵੇਲੇ ਸਾਇਰਾ ਨੇ ਦਲੀਪ ਕੁਮਾਰ ਦੇ ਨਾਲ ਵਿਆਹ ਕਰਵਾਇਆ ਉਸ ਵੇਲੇ ਦਲੀਪ ਕੁਮਾਰ ਉਨ੍ਹਾਂ ਤੋਂ 22ਸਾਲ ਵੱਡੇ ਸਨ।