ਈਸ਼ਾ ਦਿਓਲ ਦਾ ਅੱਜ ਹੈ ਜਨਮ ਦਿਨ, ਜਾਣੋ ਕਿਵੇਂ ਅਦਾਕਾਰਾ ‘ਤੇ ਦਿਲ ਹਾਰ ਬੈਠਾ ਸੀ ਪਤੀ ਭਰਤ, ਥੱਪੜ ਦੇ ਨਾਲ ਸ਼ੁਰੂ ਹੋਈ ਸੀ ਲਵ ਸਟੋਰੀ

ਈਸ਼ਾ ਦਿਓਲ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ । ਅੱਜ ਅਦਾਕਾਰਾ ਦੇ ਜਨਮ ਦਿਨ ‘ਤੇ ਉਸ ਦੀ ਭਰਤ ਤਖਤਾਨੀ ਦੇ ਨਾਲ ਲਵ ਸਟੋਰੀ ਦੇ ਬਾਰੇ ਦੱਸਾਂਗੇ । ਈਸ਼ਾ ਦਿਓਲ ਨੂੰ ਬਾਲੀਵੁੱਡ ‘ਚ ਉਹ ਮੁਕਾਮ ਹਾਸਲ ਨਹੀਂ ਹੋ ਸਕਿਆ । ਜੋ ਕਿ ਉਸ ਦੇ ਪਿਤਾ ਧਰਮਿੰਦਰ ਅਤੇ ਮਾਂ ਹੇਮਾ ਮਾਲਿਨੀ ਨੂੰ ਮਿਲਿਆ ਸੀ ।

By  Shaminder November 2nd 2023 08:00 AM

ਈਸ਼ਾ ਦਿਓਲ (Esha Deol) ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ । ਅੱਜ ਅਦਾਕਾਰਾ ਦੇ ਜਨਮ ਦਿਨ ‘ਤੇ ਉਸ ਦੀ ਭਰਤ ਤਖਤਾਨੀ ਦੇ ਨਾਲ ਲਵ ਸਟੋਰੀ ਦੇ ਬਾਰੇ ਦੱਸਾਂਗੇ । ਈਸ਼ਾ ਦਿਓਲ ਨੂੰ ਬਾਲੀਵੁੱਡ ‘ਚ ਉਹ ਮੁਕਾਮ ਹਾਸਲ ਨਹੀਂ ਹੋ ਸਕਿਆ । ਜੋ ਕਿ ਉਸ ਦੇ ਪਿਤਾ ਧਰਮਿੰਦਰ ਅਤੇ ਮਾਂ ਹੇਮਾ ਮਾਲਿਨੀ ਨੂੰ ਮਿਲਿਆ ਸੀ । 2004  ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਈਸ਼ਾ ਦਿਓਲ ਨੇ 2011 ਤੱਕ ਕੁੱਲ 23  ਫ਼ਿਲਮਾਂ ‘ਚ ਕੰਮ ਕੀਤਾ  ।

ਹੋਰ ਪੜ੍ਹੋ :  ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਸਰਗੀ ਦੀ ਝਲਕ ਸਾਂਝੀ ਕਰਦੇ ਹੋਏ ਸੁਹਾਗਣਾਂ ਨੂੰ ਦਿੱਤੀ ਕਰਵਾ ਚੌਥ ਦੀ ਵਧਾਈ

ਜਿਸ ਵਿੱਚੋਂ ਕੁਝ ਫ਼ਿਲਮਾਂ ਫਲਾਪ ਹੋਈਆਂ ਤੇ ਕੁਝ ਨੇ ਬਾਕਸ ਆਫ਼ਿਸ ‘ਤੇ ਵਧੀਆ ਪਰਫਾਰਮ ਕੀਤਾ ।2012 ‘ਚ ਅਦਾਕਾਰਾ ਨੇ ਆਪਣੇ ਬਚਪਨ ਦੇ ਪਿਆਰ ਭਰਤ ਤਖਤਾਨੀ ਦੇ ਨਾਲ ਵਿਆਹ ਕਰਵਾ ਲਿਆ ਸੀ ।ਈਸ਼ਾ ਦਿਓਲ ਦੋ ਧੀਆਂ ਦੀ ਮਾਂ ਬਣ ਚੁੱਕੀ ਹੈ ।  

     

ਭਰਤ 13 ਸਾਲ ਦੀ ਉਮਰ ‘ਚ ਈਸ਼ਾ ਤੋਂ ਦਿਲ ਹਾਰ ਬੈਠੇ ਸਨ 

ਈਸ਼ਾ ਦਿਓਲ ਬਚਪਨ ਤੋਂ ਹੀ ਚਾਹੁੰਦੀ ਸੀ ਕਿ ਉਸ ਦਾ ਪਤੀ ਵੀ ਉਸ ਦੇ ਪਿਤਾ ਵਾਂਗ ਬਹੁਤ ਹੀ ਹੈਂਡਸਮ ਹੋਵੇ ਅਤੇ ਈਸ਼ਾ ਦਾ ਇਹ ਸੁਫ਼ਨਾ ਪੂਰਾ ਹੋਇਆ ਵੀ ਸੀ । ਭਰਤ ਮਹਿਜ਼ ਤੇਰਾਂ ਸਾਲ ਦੀ ਉਮਰ ‘ਚ ਈਸ਼ਾ ਤੋਂ ਦਿਲ ਹਾਰ ਬੈਠੇ ਸਨ ।ਦੋਨਾਂ ਦੀ ਮੁਲਾਕਾਤ ਉਸ ਸਮੇਂ ਹੋਈ ਸੀ ਜਦੋਂ ਸਕੂਲਾਂ ਦੇ ਇੰਟਰ ਸਕੂਲ ਮੁਕਾਬਲੇ ਹੁੰਦੇ ਸਨ ।


ਈਸ਼ਾ ਮੁਤਾਬਕ ਇਸੇ ਦੌਰਾਨ ਭਰਤ ਨੇ ਇੱਕ ਵਾਰ ਉਨ੍ਹਾਂ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਸੀ ਜਿਸ ਤੋਂ ਬਾਅਦ ਈਸ਼ਾ ਨੇ ਭਰਤ ਨੂੰ ਥੱਪੜ ਜੜ ਦਿੱਤਾ ਸੀ ਅਤੇ ਦੋਵੇਂ ਉਸ ਸਮੇਂ ਬਹੁਤ ਛੋਟੇ ਸਨ ।ਇਸ ਤੋਂ ਬਾਅਦ ਕਈ ਸਾਲਾਂ ਤੱਕ ਦੋਵਾਂ ਦੀ ਗੱਲਬਾਤ ਬੰਦ ਰਹੀ ।

View this post on Instagram

A post shared by ESHA DEOL (@imeshadeol)


ਇਸ ਦੇ ਬਾਵਜੂਦ ਈਸ਼ਾ ਦੇ ਦਿਲ ‘ਚ ਭਰਤ ਦੇ ਲਈ ਪਿਆਰ ਘੱਟ ਨਹੀਂ ਸੀ ਹੋਇਆ ਅਤੇ ਕਈ ਸਾਲਾਂ ਬਾਅਦ ਦੋਵਾਂ ਦੀ ਮੁਲਾਕਾਤ ਨਿਆਗਰਾ ਫਾਲ ‘ਤੇ ਹੋਈ ਤਾਂ ਉਸ ਵੇਲੇ ਵੀ ਭਰਤ ਨੇ ਈਸ਼ਾ ਨੂੰ ਪੁੱਛਿਆ ਸੀ ਕਿ ਉਹ ਉਸ ਦਾ ਹੱਥ ਫੜ ਲਵੇ ਤਾਂ ਈਸ਼ਾ ਨੇ ਤੁਰੰਤ ਹਾਂ ਕਰ ਦਿੱਤੀ ਸੀ । ਜਿਸ ਤੋਂ ਬਾਅਦ ਦੋਵਾਂ ਨੇ 2012 ‘ਚ ਵਿਆਹ ਕਰਵਾ ਲਿਆ ਸੀ ।   



 





Related Post