ਅੰਗਦ ਬੇਦੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਉਂ 72 ਘੰਟਿਆਂ ‘ਚ ਨੇਹਾ ਧੂਪੀਆ ਦੇ ਨਾਲ ਕਰਵਾਇਆ ਸੀ ਵਿਆਹ
ਅਦਾਕਾਰਾ ਨੇਹਾ ਧੂਪੀਆ ਦੇ ਪਤੀ ਅੰਗਦ ਬੇਦੀ (Angad Bedi) ਦਾ ਅੱਜ ਜਨਮ ਦਿਨ (Birthday) ਹੈ। ਇਸ ਮੌਕੇ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ।ਅੰਗਦ ਬੇਦੀ ਦੇ ਜਨਮ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ ਸਾਬਕਾ ਭਾਰਤੀ ਕ੍ਰਿਕੇਟ ਕਪਤਾਨ ਬਿਸ਼ਨ ਸਿੰਘ ਬੇਦੀ ਦੇ ਘਰ ਹੋਇਆ। ਉਨ੍ਹਾਂ ਦੀ ਇੱਕ ਵੱਡੀ ਭੈਣ ਵੀ ਹੈ।ਆਪਣੀ ਬਿਹਤਰੀਨ ਲੁੱਕ ਦੇ ਲਈ ਜਾਣੇ ਜਾਂਦੇ ਅਦਾਕਾਰ ਨੂੰ ‘ਕਾਏ ਪੋ ਚੇ’ ਫ਼ਿਲਮ ਵੀ ਆਫਰ ਹੋਈ ਸੀ । ਪਰ ਇਸ ਫ਼ਿਲਮ ‘ਚ ਉਨ੍ਹਾਂ ਨੇ ਕੰਮ ਨਹੀਂ ਕੀਤਾ । ਜਿਸ ਤੋਂ ਬਾਅਦ ਇਹ ਫ਼ਿਲਮ ਸੁਸ਼ਾਂਤ ਸਿੰਘ ਰਾਜਪੂਤ ਨੂੰ ਮਿਲੀ ਸੀ। ਇਸ ਬਾਰੇ ਅਦਾਕਾਰ ਨੇ ਇੱਕ ਸ਼ੋਅ ‘ਚ ਖੁਲਾਸਾ ਕੀਤਾ ਸੀ ਕਿ ਉਸ ਨੇ ਥੋੜਾ ਸਮਾਂ ਮੰਗਿਆ ਸੀ ਤਾਂ ਕਿ ਉਹ ਤੈਅ ਕਰ ਸਕਣ ਕਿ ਮਲਟੀ ਸਟਾਰਰ ਫ਼ਿਲਮ ‘ਚ ਕੰਮ ਕਰਨ ਜਾਂ ਨਹੀਂ। ਪਰ ਉਦੋਂ ਤੱਕ ਇਹ ਰੋਲ ਉਨ੍ਹਾਂ ਦੇ ਹੱਥੋਂ ਨਿਕਲ ਗਿਆ ਸੀ। ਜਿਸ ਤੋਂ ਬਾਅਦ ‘ਪਿੰਕ’ ਫ਼ਿਲਮ ਦੇ ਨਾਲ ਉਨ੍ਹਾਂ ਨੂੰ ਕਾਮਯਾਬੀ ਮਿਲੀ ।
ਹੋਰ ਪੜ੍ਹੋ : ਦਰਸ਼ਨ ਔਲਖ ਦੀ ਭੈਣ ਨੇ ਗਾਇਆ ਕੁਲਵਿੰਦਰ ਬਿੱਲਾ ਦੇ ਨਾਲ ਗੀਤ, ਵੇਖੋ ਵਿਆਹ ‘ਚ ਕਿਵੇਂ ਲੱਗੀਆਂ ਰੌਣਕਾਂ
ਅਦਾਕਾਰ ਨੇ ਇੱਕ ਇੰਟਰਵਿਊ ‘ਚ ਖੁਲਾਸਾ ਕੀਤਾ ਸੀ ਕਿ ਕਿ ਉਨ੍ਹਾਂ ਨੂੰ ‘ਗੋਲੀਓਂ ਕੀ ਰਾਸਲੀਲਾ ਰਾਮਲੀਲਾ’ ‘ਚ ਵੀ ਮੁੱਖ ਕਿਰਦਾਰ ਦੇ ਲਈ ਮੌਕਾ ਮਿਲਿਆ ਸੀ ਪਰ ਇਹ ਫ਼ਿਲਮ ਵੀ ਉਨ੍ਹਾਂ ਦੇ ਹੱਥੋਂ ਨਿਕਲ ਗਈ ਸੀ । ਕਿਸਮਤ ਨੇ ਉਨ੍ਹਾਂ ਦਾ ਸਾਥ ਸਿਰਫ਼ ਵਿਆਹ ਸਮੇਂ ਹੀ ਦਿੱਤਾ ਸੀ ਅਤੇ ਉਨ੍ਹਾਂ ਦੀ ਪਸੰਦੀਦਾ ਕੁੜੀ ਯਾਨੀ ਕਿ ਨੇਹਾ ਧੂਪੀਆ ਦੇ ਨਾਲ ਉਨ੍ਹਾਂ ਦੀ ਸੈਟਿੰਗ ਹੋ ਗਈ ।
ਨੇਹਾ ਧੂਪੀਆ ਅਤੇ ਅੰਗਦ ਬੇਦੀ ਨੇ ਚੁਪ ਚੁਪੀਤੇ ਵਿਆਹ ਕਰਵਾਇਆ ਸੀ । ਗੁੜਗਾਂਵ ਦੇ ਇੱਕ ਗੁਰਦੁਆਰਾ ਸਾਹਿਬ ‘ਚ ਦੋਵਾਂ ਨੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ‘ਚ ਵਿਆਹ ਕਰਵਾਇਆ ਸੀ । ਕਿਉਂਕਿ ਅਦਾਕਾਰਾ ਨੇਹਾ ਧੂਪੀਆ ਵਿਆਹ ਤੋਂ ਪਹਿਲਾਂ ਹੀ ਪ੍ਰੈਗਨੇਂਟ ਹੋ ਗਈ ਸੀ। ਜਦੋਂ ਇਸ ਗੱਲ ਦਾ ਪਤਾ ਅੰਗਦ ਬੇਦੀ ਦੇ ਪਿਤਾ ਨੂੰ ਲੱਗਿਆ ਤਾਂ ਉਹ ਬਹੁਤ ਨਰਾਜ਼ ਹੋਏ ਤੇ ਬਹੱਤਰ ਘੰਟਿਆਂ ‘ਚ ਨੇਹਾ ਦੇ ਨਾਲ ਵਿਆਹ ਕਰਵਾਉਣ ਦੇ ਲਈ ਕਿਹਾ ਸੀ । ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ । ਅੰਗਦ ਬੇਦੀ ਦੋ ਬੱਚਿਆਂ ਦੇ ਪਿਤਾ ਬਣ ਗਏ ਹਨ।