Birth Anniversary: ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਦਿਵਿਆ ਭਾਰਤੀ ਜਿਸ ਨੇ ਛੋਟੇ ਜਿਹੇ ਕਰੀਅਰ 'ਚ ਕਮਾਇਆ ਵੱਡਾ ਨਾਂਅ

By  Pushp Raj February 25th 2024 07:00 AM

Divya Bharti Birth Anniversary : ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਦਿਵਿਆ ਭਾਰਤੀ  (Divya Bharti) ਦਾ ਅੱਜ ਜਨਮਦਿਨ ਹੈ। ਥੋੜ੍ਹੇ ਸਮੇਂ 'ਚ ਹੀ ਸੁਪਰਹਿੱਟ ਫਿਲਮਾਂ ਨਾਲ ਬਾਲੀਵੁੱਡ 'ਚ ਆਪਣੀ ਪਛਾਣ ਬਣਾਉਣ ਵਾਲੀ ਦਿਵਿਆ ਭਾਰਤੀ ਦੇ ਜਨਮਦਿਨ ਮੌਕੇ ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਖ਼ਾਸ ਗੱਲਾਂ।

Death Anniversary : ਦਿਵਿਆ ਭਾਰਤੀ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਜਿਸ ਨੇ ਛੋਟੇ ਜਿਹੇ ਕਰੀਅਰ 'ਚ ਕਮਾਇਆ ਵੱਡਾ ਨਾਂਅ

ਦਿਵਿਆ ਭਾਰਤੀ ਦਾ ਜਨਮ 

ਦਿਵਿਆ ਭਾਰਤੀ ਦਾ ਜਨਮ 25 ਫਰਵਰੀ 1974 ਨੂੰ ਮੁੰਬਈ ਵਿੱਚ ਹੋਇਆ ਸੀ। ਉਨ੍ਹਾਂ ਦੀ ਮੁਢਲੀ ਸਿੱਖਿਆ ਮੁੰਬਈ ਤੋਂ ਹੋਈ। ਉਸ ਦਾ ਬਚਪਨ ਤੋਂ ਹੀ ਅਭਿਨੇਤਰੀ ਬਨਣ ਦਾ ਸੁਫਨਾ ਸੀ, ਜਿਸ ਨੂੰ ਉਸ ਨੇ ਪੂਰਾ ਵੀ ਕੀਤਾ। ਉਹ ਐਕਟਿੰਗ ਦੀ ਇੰਨੀ ਪਾਗਲ ਸੀ ਕਿ ਉਸ ਨੇ ਇਸ ਲਈ ਆਪਣੀ ਪੜ੍ਹਾਈ ਵੀ ਛੱਡ ਦਿੱਤੀ ਸੀ। ਉਸਨੇ ਸਿਰਫ 16 ਸਾਲ ਦੀ ਉਮਰ ਵਿੱਚ ਐਕਟਿੰਗ ਸ਼ੁਰੂ ਕਰ ਦਿੱਤੀ ਸੀ। ਇਸ ਦੇ ਲਈ ਦਿਵਿਆ ਭਾਰਤੀ ਨੇ ਨੌਵੀਂ ਕਲਾਸ ਵਿੱਚ ਹੀ ਆਪਣੀ ਪੜ੍ਹਾਈ ਛੱਡ ਦਿੱਤੀ ਸੀ।

ਦਿਵਿਆ ਭਾਰਤੀ ਦਾ ਫਿਲਮੀ ਕਰੀਅਰ 

ਅਦਾਕਾਰਾ ਦਿਵਿਆ ਭਾਰਤੀ ਦਾ ਫਿਲਮੀ ਕਰੀਅਰ ਭਾਵੇਂ ਛੋਟਾ ਰਿਹਾ ਹੋਵੇ ਪਰ ਇਸ ਛੋਟੇ ਜਿਹੇ ਸਫਰ 'ਚ ਉਸ ਨੇ ਕਰੀਬ 12 ਫਿਲਮਾਂ ਕੀਤੀਆਂ ਅਤੇ ਉਸ ਦੀਆਂ ਜ਼ਿਆਦਾਤਰ ਫਿਲਮਾਂ ਹਿੱਟ ਰਹੀਆਂ। ਇਸ ਦੇ ਚੱਲਦੇ ਦਿਵਿਆ ਭਾਰਤੀ ਦਾ ਨਾਂਅ ਉਸ ਦੇ ਸਮੇਂ ਦੀ ਮਸ਼ਹੂਰ ਅਭਿਨੇਤਰੀਆਂ ਵਿੱਚ ਗਿਣਿਆ ਜਾਣ ਲੱਗਾ। 


90 ਦੇ ਦਹਾਕੇ 'ਚ ਦਿਵਿਆ ਦੇ ਕਰੀਅਰ ਦਾ ਗ੍ਰਾਫ ਬਹੁਤ ਤੇਜ਼ੀ ਨਾਲ ਵੱਧ ਰਿਹਾ ਸੀ। ਉਸ ਸਮੇਂ ਦੇ ਸਾਰੇ ਹੀ ਬਾਲੀਵੁੱਡ ਨਿਰਦੇਸ਼ਕ ਦਿਵਿਆ ਨਾਲ ਫਿਲਮ ਬਨਾਉਣਾ ਚਾਹੁੰਦੇ ਸਨ, ਪਰ ਰੱਬ ਨੂੰ ਕੁਝ ਹੋਰ ਹੀ ਮੰਜੂਰ ਸੀ। ਅਚਾਨਕ ਦਿਵਿਆ ਭਾਰਤੀ ਦੀ ਮੌਤ ਦੀ ਖ਼ਬਰ ਨੇ ਪੂਰੀ ਬਾਲੀਵੁੱਡ ਇੰਡਸਟਰੀ ਤੇ ਉਸ ਦੇ ਫੈਨਜ਼ ਨੂੰ ਹਿਲਾ ਕੇ ਰੱਖ ਦਿੱਤਾ।

ਕਿੰਝ ਹੋਈ ਦਿਵਿਆ ਭਾਰਤੀ ਦੀ ਮੌਤ 

ਦਿਵਿਆ ਭਾਰਤੀ ਦੀ ਮੌਤ ਘਰ ਦੀ ਬਾਲਕੋਨੀ ਤੋਂ ਹੇਠਾਂ ਡਿੱਗਣ ਕਾਰਨ ਹੋਈ ਸੀ ਪਰ ਇਸ ਦੇ ਪਿੱਛੇ ਦਾ ਕਾਰਨ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਨਾ ਹੀ ਉਸ ਦੀ ਮੌਤ ਦਾ ਭੇਤ ਅੱਜ ਤੱਕ ਸੁਲਝਿਆ ਹੈ। ਅੱਜ ਵੀ ਲੋਕਾਂ ਦੇ ਮਨਾਂ 'ਚ ਕਈ ਸਵਾਲ ਹਨ ਕਿ ਦਿਵਿਆ ਦੀ ਮੌਤ ਕਤਲ ਸੀ ਜਾਂ ਖੁਦਕੁਸ਼ੀ। ਜਾਣੋ ਦਿਵਿਆ ਭਾਰਤੀ ਦੀ ਮੌਤ ਤੋਂ ਪਹਿਲਾਂ ਕੀ ਹੋਇਆ ਸੀ।

Death Anniversary : ਦਿਵਿਆ ਭਾਰਤੀ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਜਿਸ ਨੇ ਛੋਟੇ ਜਿਹੇ ਕਰੀਅਰ 'ਚ ਕਮਾਇਆ ਵੱਡਾ ਨਾਂਅ

ਮੌਤ ਤੋਂ ਪਹਿਲਾਂ ਬੇਹੱਦ ਖੁਸ਼ ਸੀ ਦਿਵਿਆ ਭਾਰਤੀ

ਦਿਵਿਆ ਦੇ ਕਰੀਬੀਆਂ ਨੇ ਦੱਸਿਆ ਕਿ ਮੌਤ ਤੋਂ ਪਹਿਲਾਂ ਉਹ ਖੁਸ਼ ਸੀ। ਮੌਤ ਤੋਂ ਪਹਿਲਾਂ ਉਸ ਨੇ ਤਕਰੀਬਨ 14 ਫ਼ਿਲਮਾਂ ਸਾਈਨ ਕੀਤੀਆਂ ਹੋਈਆਂ ਸਨ। ਮੌਤ ਤੋਂ ਪਹਿਲਾਂ ਉਸ ਨੇ ਆਪਣੇ ਲਈ ਇੱਕ ਆਲੀਸ਼ਾਨ 4 ਬੀਐਚਕੇ ਘਰ ਦੀ ਡੀਲ ਸਾਈਨ ਕੀਤੀ ਸੀ, ਜਿਸ ਕਾਰਨ ਉਹ ਬਹੁਤ ਖੁਸ਼ ਸੀ।

 

 ਹੋਰ ਪੜ੍ਹੋ: Sridevi Death Anniversary: ਮਾਂ ਨੂੰ ਯਾਦ ਕਰ ਭਾਵੁਕ ਹੋਈ ਖੁਸ਼ੀ ਕਪੂਰ, ਅਦਾਕਾਰਾ ਨੇ ਸਾਂਝੀ ਕੀਤੀ ਬਚਪਨ ਦੀ ਤਸਵੀਰ 

ਦਿਵਿਆ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਕਈ ਗੱਲਾਂ ਹੋਈਆਂ, ਕੁਝ ਲੋਕਾਂ ਨੇ ਇਸ ਨੂੰ ਖੁਦਕੁਸ਼ੀ ਕਿਹਾ ਅਤੇ ਕੁਝ ਨੇ ਇਸ ਨੂੰ ਕਤਲ ਕਿਹਾ। ਫਿਲਹਾਲ ਕਈ ਸਾਲਾਂ ਤੱਕ ਜਾਂਚ ਕਰਨ ਤੋਂ ਬਾਅਦ ਵੀ ਜਦੋਂ ਪੁਲਸ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਸਕੀ ਤਾਂ 1998 'ਚ ਇਹ ਕੇਸ ਬੰਦ ਕਰ ਦਿੱਤਾ ਗਿਆ ਪਰ ਦਿਵਿਆ ਦੀ ਮੌਤ ਤੋਂ ਪਹਿਲਾਂ ਕੀ ਹੋਇਆ? ਇਹ ਕਿਸੇ ਨੂੰ ਵੀ ਨਹੀਂ ਪਤਾ।

Related Post