ਲਾਪਤਾ ਹੋਣ ਦੇ 25 ਦਿਨਾਂ ਮਗਰੋਂ ਘਰ ਪਰਤੇ Tmkoc ਫੇਮ ਗੁਰਚਰਨ ਸਿੰਘ, ਜਾਣੋ ਇਨ੍ਹੇ ਦਿਨ ਕਿੱਥੇ ਸੀ ਅਦਾਕਾਰ

ਟੀਵੀ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਰੋਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗੁਰਚਰਨ ਸਿੰਘ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਅਦਾਕਾਰਾ ਲਾਪਤਾ ਹੋਣ ਤੋਂ 25 ਦਿਨਾਂ ਬਾਅਦ ਆਪਣੇ ਦਿੱਲੀ ਸਥਿਤ ਘਰ ਵਿੱਚ ਪਰਤ ਆਏ ਹਨ। ਫੈਨਜ਼ ਇਹ ਜਾਨਣਾ ਚਾਹੁੰਦੇ ਹਨ ਕਿ ਆਖਿਰ ਅਦਾਕਾਰ ਇਨ੍ਹੇਂ ਦਿਨ ਕਿਥੇ ਸੀ।

By  Pushp Raj May 18th 2024 11:28 AM

TKMOC Fame Gurucharan Singh Return Home:  ਟੀਵੀ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਰੋਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗੁਰਚਰਨ ਸਿੰਘ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਅਦਾਕਾਰਾ ਲਾਪਤਾ ਹੋਣ ਤੋਂ 25 ਦਿਨਾਂ ਬਾਅਦ ਆਪਣੇ ਦਿੱਲੀ ਸਥਿਤ ਘਰ ਵਿੱਚ ਪਰਤ ਆਏ ਹਨ।  ਫੈਨਜ਼ ਇਹ ਜਾਨਣਾ ਚਾਹੁੰਦੇ ਹਨ ਕਿ ਆਖਿਰ ਅਦਾਕਾਰ ਇਨ੍ਹੇਂ ਦਿਨ ਕਿਥੇ ਸੀ। 

ਘਰ ਪਰਤੇ ਗੁਰਚਰਨ ਸਿੰਘ 

 ਦੱਸ ਦਈਏ ਕਿ ਗੁਰਚਰਨ ਸਿੰਘ  22 ਅਪ੍ਰੈਲ ਦੀ ਸ਼ਾਮ ਤੋਂ ਲਾਪਤਾ ਸੀ ਅਤੇ ਜਦੋਂ 3 ਦਿਨਾਂ ਤੱਕ ਉਹ ਘਰ ਨਹੀਂ ਪਰਤੇ ਤਾਂ ਅਦਾਕਾਰ ਦੇ ਪਿਤਾ ਨੇ ਪੁਲਿਸ ਨੂੰ ਉਨ੍ਹਾਂ ਦੀ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਜਿਸ ਮਗਰੋਂ ਹੁਣ 25 ਦਿਨਾਂ ਬਾਅਦ 17 ਮਈ ਨੂੰ ਗੁਰਚਰਨ ਆਪਣੇ ਘਰ ਪਰਤ ਆਏ ਹਨ। 

ਇਨ੍ਹੇਂ ਦਿਨ ਕਿੱਥੇ ਸੀ ਗੁਰਚਰਨ ਸਿੰਘ 

ਜਿਵੇਂ ਗੁਰਚਰਨ ਸਿੰਘ ਘਰ ਪਹੁੰਚੇ ਤਾਂ ਪੁਲਿਸ ਨੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ। ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਦੇ ਵਿੱਚ ਇਹ ਅਪਡੇਟ ਸਾਹਮਣੇ ਆਈ ਹੈ ਕਿ ਅਦਾਕਾਰ ਧਾਰਮਿਕ ਯਾਤਰਾ ਉੱਤੇ ਗਏ ਸਨ। 

ਗੁਰਚਰਨ ਨੇ ਪੁਲਿਸ ਨੂੰ ਦੱਸਿਆ ਕਿ ਉਹ ਘਰ ਛੱਡ ਕੇ ਧਾਰਮਿਕ ਯਾਤਰਾ ਕਰਨ ਲਈ ਨਿਕਲੇ ਸਨ। ਇਸ ਦੌਰਾਨ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਲੈ ਕੇ ਲੁਧਿਆਣਾ ਵਰਗੇ ਕਈ ਸ਼ਹਿਰਾਂ ਦੇ ਵਿੱਚ ਸਥਿਤ ਗੁਰਦੁਆਰਿਆਂ ਵਿੱਚ ਰਹੇ। 25 ਦਿਨ ਘਰੋਂ ਬਾਹਰ ਰਹਿਣ ਮਗਰੋਂ ਉਨ੍ਹਾਂ ਲੱਗਿਆ ਉਨ੍ਹਾਂ ਨੂੰ ਘਰ ਪਰਤਣਾ ਚਾਹੀਦਾ ਹੈ। ਇਸ ਲਈ ਘਰ ਵਾਪਸ ਆ ਗਏ। 

ਦੱਸਣਯੋਗ ਹੈ ਕਿ ਗੁਰੂਚਰਨ ਸਿੰਘ 22 ਅਪ੍ਰੈਲ ਤੋਂ ਲਾਪਤਾ ਸਨ ਪਰ ਜਦੋਂ ਉਹ 26 ਅਪ੍ਰੈਲ ਨੂੰ ਘਰ ਨਹੀਂ ਪਰਤਿਆ ਤਾਂ ਇਹ ਖਬਰਅੱਗ ਵਾਂਗ ਫੈਲ ਗਈ। ਗੁਰੂਚਰਨ ਸਿੰਘ ਦਿੱਲੀ ਤੋਂ ਮੁੰਬਈ ਲਈ ਰਵਾਨਾ ਹੋਏ ਸਨ ਅਤੇ ਉਨ੍ਹਾਂ ਨੂੰ ਆਖਰੀ ਵਾਰ ਦਿੱਲੀ ਏਅਰਪੋਰਟ 'ਤੇ ਦੇਖਿਆ ਗਿਆ ਸੀ, ਪਰ ਇਸ ਤੋਂ ਬਾਅਦ ਉਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਮਿਲੀ। ਇਸ ਤੋਂ ਬਾਅਦ ਗੁਰਚਰਨ ਦੇ ਪਿਤਾ ਖ਼ੁਦ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਪਹੁੰਚੇ ਸਨ।

ਪੁਲਿਸ ਜਾਂਚ ਵਿੱਚ ਗੁਰਚਰਨ ਬਾਰੇ ਹੋਏ ਕਈ ਖੁਲਾਸੇ

ਗੁਰਚਰਨ ਸਿੰਘ ਦੇ ਲਾਪਤਾ ਹੋਣ ਦੇ ਇਸ ਮਾਮਲੇ ਵਿੱਚ ਵੀ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ ਹਨ। ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ 10 ਬੈਂਕ ਖਾਤੇ ਅਤੇ ਕਈ ਜੀਮੇਲ ਅਕਾਊਂਟ ਚਲਾਉਂਦਾ ਹਨ। ਲਾਪਤਾ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਖਾਤੇ ਵਿੱਚੋਂ ਕੁਝ ਪੈਸੇ ਵੀ ਕਢਵਾ ਲਏ ਸੀ। ਕਿਆਸ ਲਗਾਏ ਜਾ ਰਹੇ  ਸਨ ਕਿ ਗੁਰਚਰਨ ਸਿੰਘ ਆਪਣੀ ਮਰਜ਼ੀ ਨਾਲ ਗਿਆ ਸੀ। ਇਸ ਦੇ ਨਾਲ ਹੀ ਉਸ ਦੇ ਕੁਝ ਦੋਸਤਾਂ ਨੇ ਇਹ ਵੀ ਦੱਸਿਆ ਸੀ ਕਿ ਉਸ ਦਾ ਝੁਕਾਅ ਧਰਮ ਵੱਲ ਹੋ ਗਿਆ ਹੈ। ਫਿਲਹਾਲ ਇਸ ਬਾਰੇ ਅਜੇ ਖੁਲਾਸਾ ਨਹੀਂ ਹੋ ਸਕਿਆ ਹੈ ਕਿ ਆਖਿਰ ਅਜਿਹਾ ਕੀ ਹੋਇਆ ਕਿ ਉਹ ਆਪਣੀ ਮਰਜ਼ੀ ਨਾਲ ਧਾਰਮਿਕ ਯਾਤਰਾ 'ਤੇ ਨਿਕਲ ਗਏ ਤੇ ਪਰਿਵਾਰ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ।


Related Post