Tiger 3: 6 ਸਾਲਾਂ ਬਾਅਦ ਮੁੜ ਪਰਦੇ 'ਤੇ ਵਾਪਸੀ ਕਰ ਰਹੀ ਹੈ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਦੀ ਜੋੜੀ, ਫੈਨਜ਼ 'ਚ ਹੈ ਭਾਰੀ ਉਤਸ਼ਾਹ

ਸਲਮਾਨ ਖਾਨ ਅਤੇ ਕੈਟਰੀਨਾ ਕੈਫ ਸਟਾਰਰ ਫਿਲਮ ਟਾਈਗਰ 3 ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਸ ਦੌਰਾਨ ਟਾਈਗਰ 3 ਨੂੰ ਲੈ ਕੇ ਇਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ।

By  Pushp Raj September 5th 2023 02:21 PM

Tiger 3 First Look: ਸਲਮਾਨ ਖਾਨ ਅਤੇ ਕੈਟਰੀਨਾ ਕੈਫ ਸਟਾਰਰ ਫਿਲਮ ਟਾਈਗਰ 3 ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਸ ਦੌਰਾਨ ਟਾਈਗਰ 3 ਨੂੰ ਲੈ ਕੇ ਇਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਯਸ਼ਰਾਜ ਬੈਨਰ ਹੇਠ ਬਣੀ ਇਸ ਜਾਸੂਸੀ ਥ੍ਰਿਲਰ ਫਿਲਮ ਦਾ ਫਰਸਟ ਲੁੱਕ ਪੋਸਟਰ ਰਿਲੀਜ਼ ਹੋ ਗਿਆ ਹੈ। ਸਲਮਾਨ ਖਾਨ ਨੇ ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਇੱਕ ਵੱਡੀ ਗੱਲ ਲਿਖੀ ਹੈ।

View this post on Instagram

A post shared by Salman Khan (@beingsalmankhan)


'ਟਾਈਗਰ 3' ਦਾ ਫਰਸਟ ਲੁੱਕ ਪੋਸਟਰ  ਰਿਲੀਜ਼ ਹੋ ਗਿਆ ਹੈ, ਜਿਸ ਨੂੰ ਸਲਮਾਨ ਖਾਨ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।

ਸ਼ਨੀਵਾਰ ਨੂੰ ਸਲਮਾਨ ਖਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ 'ਟਾਈਗਰ 3' ਦਾ ਪਹਿਲਾ ਲੁੱਕ ਪੋਸਟਰ ਸਾਂਝਾ ਕੀਤਾ। ਇਸ ਧਮਾਕੇਦਾਰ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਭਾਈਜਾਨ ਨੇ ਕੈਪਸ਼ਨ 'ਚ ਲਿਖਿਆ- "ਆ ਰਿਹਾ ਹੈ, ਟਾਈਗਰ 3 ਇਸ ਦੀਵਾਲੀ 2023 'ਤੇ ਰਿਲੀਜ਼ ਹੋਵੇਗਾ।" ਆਪਣੇ ਨੇੜੇ ਦੇ ਸਿਨੇਮਾ ਘਰਾਂ ਵਿੱਚ ਯਸ਼ਰਾਜ 50 ਅਤੇ ਟਾਈਗਰ 3 ਦਾ ਜਸ਼ਨ ਮਨਾਓ।

View this post on Instagram

A post shared by Salman Khan (@beingsalmankhan)


 ਹੋਰ ਪੜ੍ਹੋ: Shah Rukh Khan: ਫ਼ਿਲਮ'ਜਵਾਨ' ਦੀ ਰਿਲੀਜ਼ ਤੋਂ ਪਹਿਲਾਂ ਧੀ ਸੁਹਾਨਾ ਤੇ ਸਹਿ ਅਦਾਕਾਰਾ ਨਯਨਤਾਰਾ ਨਾਲ ਤਿਰੂਪਤੀ ਬਾਲਾ ਜੀ ਦੇ ਦਰਸ਼ਨ ਕਰਨ ਪੁੱਜੇ ਸ਼ਾਹਰੁਖ ਖ਼ਾਨ

ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਦੀ ਫਿਲਮ 'ਟਾਈਗਰ 3' ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ। ਇਸ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਉਤਸੁਕਤਾ ਹੈ, ਸੁਭਾਵਿਕ ਹੈ ਕਿਉਂਕਿ 'ਟਾਈਗਰ ਜ਼ਿੰਦਾ ਹੈ' ਦੀ ਸ਼ਾਨਦਾਰ ਸਫਲਤਾ ਦੇ 6 ਸਾਲ ਬਾਅਦ ਸਲਮਾਨ ਅਤੇ ਕੈਟਰੀਨਾ ਦੀ ਜੋੜੀ ਵੱਡੇ ਪਰਦੇ 'ਤੇ ਵਾਪਸੀ ਕਰ ਰਹੀ ਹੈ।

Related Post