ਡਿਪ੍ਰੈਸ਼ਨ ਦੀ ਸ਼ਿਕਾਰ ਹੋਈ ਟੀਵੀ ਇੰਡਸਟਰੀ ਦੀ ਇਹ ਮਸ਼ਹੂਰ ਅਦਾਕਾਰਾ, ਰੋਂਦੇ ਹੋਏ ਹਾਲ ਕੀਤਾ ਬਿਆਨ

ਅੱਜ ਕੱਲ੍ਹ ਦੀ ਭੱਜ ਦੌੜ ਭਰੀ ਜ਼ਿੰਦਗੀ ‘ਚ ਲੋਕਾਂ ‘ਤੇ ਕੰਮ ਅਤੇ ਸਭ ਤੋਂ ਅੱਗੇ ਰਹਿਣ ਦਾ ਦਬਾਅ ਲੋਕਾਂ ‘ਤੇ ਏਨਾਂ ਕੁ ਹਾਵੀ ਹੋ ਚੁੱਕਾ ਹੈ ਕਿ ਲੋਕ ਕਈ ਤਰ੍ਹਾਂ ਦੀਆਂ ਮਾਨਸਿਕ ਬੀਮਾਰੀਆਂ ਦੇ ਨਾਲ ਜੂਝ ਰਹੇ ਹਨ । ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸ਼ਿਖਾ ਸਿੰਘ ਵੀ ਇਨ੍ਹੀਂ ਦਿਨੀਂ ਅਜਿਹੀ ਹੀ ਮਾਨਸਿਕ ਬੀਮਾਰੀ ਦੇ ਨਾਲ ਜੂਝ ਰਹੀ ਹੈ ।

By  Shaminder March 16th 2023 06:00 PM

 ਹਰ ਵੇਲੇ ਪਰਦੇ ‘ਤੇ ਰਹਿਣ ਵਾਲੇ ਕਲਾਕਾਰਾਂ ਨੂੰ ਵੇਖ ਕੇ ਕਦੇ-ਕਦੇ ਸਾਡੇ ਦਿਲ ‘ਚ ਵੀ ਕਈ ਤਰ੍ਹਾਂ ਦੀਆਂ ਖਾਹਿਸ਼ਾਂ ਜਾਗ ਪੈਂਦੀਆਂ ਨੇ ਕਿ ਫਲਾਣੇ ਸੈਲੀਬ੍ਰੇਟੀ ਦੇ ਤਾਂ ਮਜ਼ੇ ਨੇ । ਵੇਖੋ ਕਿੰਨੀ  ਦੌਲਤ, ਸ਼ੌਹਰਤ ਹੈ ਉਸ ਦੇ ਕੋਲ । ਪਰ ਪਰਦੇ ‘ਤੇ ਹੁਸੀਨ ਲੱਗਣ ਵਾਲੀ ਇਸ ਦੁਨੀਆ ‘ਚ ਕਲਾਕਾਰਾਂ ਨੂੰ ਪਤਾ ਨਹੀਂ ਪਰਦੇ ‘ਤੇ ਬਣੇ ਰਹਿਣ ਦੇ ਲਈ ਕਿੰਨਾ ਕੁ ਸੰਘਰਸ਼ ਅਤੇ ਤਕਲੀਫਾਂ ਜਰਨੀਆਂ ਪੈਂਦੀਆਂ ਹਨ । ਜਿਸ ਕਾਰਨ ਉਨ੍ਹਾਂ ਨੂੰ ਕਈ ਵਾਰ ਮਾਨਸਿਕ ਰੋਗਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ । ਅਦਾਕਾਰਾ ਸ਼ਿਖਾ ਸਿੰਘ ਵੀ ਇਨ੍ਹੀਂ ਦਿਨੀਂ ਮਾਨਸਿਕ ਬੀਮਾਰੀ ਦੇ ਨਾਲ ਜੂਝ ਰਹੀ ਹੈ । 



ਹੋਰ ਪੜ੍ਹੋ :  ਟੀਵੀ ਇੰਡਸਟਰੀ ਦੀ ਪ੍ਰਸਿੱਧ ਅਦਾਕਾਰਾ ਸ਼ਿਵਾਂਗੀ ਜੋਸ਼ੀ ਨੂੰ ਹੋਇਆ ਕਿਡਨੀ ਇਨਫੈਕਸ਼ਨ, ਹਸਪਤਾਲ ‘ਚ ਚੱਲ ਰਿਹਾ ਇਲਾਜ

ਅਦਾਕਾਰਾ ਨੇ ਰੋਂਦੇ ਹੋਏ ਬਿਆਨ ਕੀਤਾ ਦੁੱਖ 

ਅਦਾਕਾਰਾ ਸ਼ਿਖਾ ਸਿੰਘ (Shikha Singh) ਨੇ ਰੋਂਦੇ ਹੋਏ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਮੈਂ ਬੀਮਾਰ ਹੋਣ ਕਾਰਨ ਪ੍ਰੇਸ਼ਾਨ ਹੋ ਗਈ, ਪਤਾ ਨਹੀਂ ਮੇਰੇ ਨਾਲ ਇਹ ਕੀ ਹੋ ਰਿਹਾ ਹੈ । ਉਸ ਨੇ ਲਿਖਿਆ ਕਿ ਲੰਮਾ ਸਮਾਂ ਹੋ ਗਿਆ ਹੈ, ਹੁਣ ਮੈਂ ਪਹਿਲਾਂ ਵਰਗੀ ਨਹੀਂ ਰਹੀ।


ਮੈਂ ਖੁਦ ਨੂੰ ਮਿਸ ਕਰ ਰਹੀ ਹਾਂ’ । ਜਿਉਂ ਹੀ ਅਦਾਕਾਰਾ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਪ੍ਰਸ਼ੰਸਕਾਂ ਅਤੇ ਸੈਲੀਬ੍ਰੇਟੀਜ਼ ਦੇ ਵੱਲੋਂ ਇਸ ‘ਤੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਅਤੇ ਹਰ ਕੋਈ ਅਦਾਕਾਰਾ ਨੂੰ ਹੌਸਲਾ ਦਿੰਦਾ ਹੋਇਆ ਨਜ਼ਰ ਆਇਆ ।  


ਅਦਾਕਾਰਾ ਨੇ ਕਈ ਟੀਵੀ ਸੀਰੀਅਲਸ ‘ਚ ਕੀਤਾ 

ਸ਼ਿਖਾ ਸਿੰਘ ਨੇ ਕਈ ਟੀਵੀ ਸੀਰੀਅਲਸ ‘ਚ ਕੰਮ ਕੀਤਾ ਹੈ ।ਪਰ ਉਸ ਨੂੰ ਪਛਾਣ ਮਿਲੀ ਹੈ ਕੁਮਕੁਮ ਭਾਗਿਆ ਦੀ ਆਲੀਆ ਦੇ ਤੌਰ ‘ਤੇ । ਇਸ ਕਿਰਦਾਰ ਦੇ ਨਾਲ ਉਸ ਨੂੰ ਘਰ-ਘਰ ਜਾਣਿਆ ਜਾਣ ਲੱਗ ਪਿਆ ਹੈ । 






Related Post