ਨਸ਼ੇ ਦੀ ਆਦਤ ਕਾਰਨ ਬਰਬਾਦ ਹੋ ਗਿਆ ਸੀ ਇਸ ਅਦਾਕਾਰ ਦਾ ਕਰੀਅਰ,ਇਸ ਤਰ੍ਹਾਂ  ਛੂਹੀਆਂ ਕਾਮਯਾਬੀ ਦੀਆਂ ਬੁਲੰਦੀਆਂ

By  Shaminder January 14th 2024 06:00 AM

ਬਾਲੀਵੁੱਡ ਇੰਡਸਟਰੀ  ਦੀ ਸਿਤਾਰਿਆਂ ਨਾਲ ਚਮਕਦੀ ਜ਼ਿੰਦਗੀ ਹਰ ਕਿਸੇ ਨੂੰ ਚੰੰਗੀ ਲੱਗਦੀ ਹੈ, ਪਰ ਇਸ ਕੈਮਰਿਆਂ ਦੇ ਪਿੱਛੇ ਇਸ ਜ਼ਿੰਦਗੀ ਦੀ ਹਕੀਕਤ ਓਨੀਂ ਹੀ ਜ਼ਿਆਦਾ ਕੌੜੀ ਹੈ। ਬਾਲੀਵੁੱਡ ਇੰਡਸਟਰੀ ‘ਚ ਆਏ ਦਿਨ ਨਵੇਂ ਸਿਤਾਰਿਆਂ ਦੀ ਐਂਟਰੀ ਹੁੰਦੀ ਹੈ । ਕਈ ਸਿਤਾਰੇ ਤਾਂ ਆਪਣੀ ਮਿਹਨਤ ਦੀ ਬਦੌਲਤ ਇੰਡਸਟਰੀ ‘ਚ ਜਗ੍ਹਾ ਬਣਾ ਲੈਂਦੇ ਹਨ । ਪਰ ਕੁਝ ਸਿਤਾਰੇ ਅਜਿਹੇ ਹਨ  ਜੋ ਇੰਡਸਟਰੀ ‘ਚ ਕਦੋਂ ਆਏ ਅਤੇ ਕਦੋਂ ਇੰਡਸਟਰੀ ਚੋਂ ਗਾਇਬ ਹੋ ਗਏ ਇਸ ਬਾਰੇ ਪਤਾ ਹੀ ਨਹੀਂ ਲੱਗਦਾ । ਅੱਜ ਬਾਲੀਵੁੱਡ ਇੰਡਸਟਰੀ (Bollywood) ਦੇ ਇੱਕ ਅਜਿਹੇ ਹੀ ਸਿਤਾਰੇ ਦੇ ਬਾਰੇ ਅੱਜ ਅਸੀਂ ਤੁਹਾਨੁੰ ਦੱੱਸਣ ਜਾ ਰਹੇ ਹਾਂ । ਇਸ ਸਿਤਾਰੇ ਦਾ ਨਾਮ ਹੈ ਮਾਮਿਕ ਸਿੰਘ (Mamik Singh) । 

Mamik Singh 2.jpg

ਹੋਰ ਪੜ੍ਹੋ : ਲੋਹੜੀ ਦੇ ਗੀਤਾਂ ‘ਚ ਕਿਉਂ ਹੁੰਦਾ ਹੈ ਦੁੱਲਾ ਭੱਟੀ ਦਾ ਜ਼ਿਕਰ, ਜਾਣੋ ਲੋਹੜੀ ਦਾ ਇਤਿਹਾਸ

‘ਜੋ ਜੀਤਾ ਵਹੀ ਸਿਕੰਦਰ’ ਦੇ ਨਾਲ ਆਏ ਚਰਚਾ ‘ਚ  ਮਾਮਿਕ ਸਿੰਘ ਫ਼ਿਲਮ ‘ਜੋ ਜੀਤਾ ਵਹੀ ਸਿਕੰਦਰ’ ਦੇ ਨਾਲ ਚਰਚਾ ਚ ਆਏ ਸਨ । ਇਹ ਫ਼ਿਲਮ 1992 ‘ਚ ਰਿਲੀਜ਼ ਹੋਈ ਸੀ । ਫ਼ਿਲਮ ‘ਚ ਆਮਿਰ ਖ਼ਾਨ ਅਤੇ ਆਇਸ਼ਾ ਜੁਲਕਾ ਮੁੱਖ ਭੂਮਿਕਾ ‘ਚ ਸਨ । ਇਸ ਤੋਂ ਇਲਾਵਾ ਮਾਮਿਕ ਖ਼ਾਨ, ਪੂਜਾ ਬੇਦੀ, ਦੀਪਕ ਤਿਜੌਰੀ ਸਣੇ ਕਈ ਕਲਾਕਾਰ ਦਿਖਾਈ ਦੇ ਦਿੱਤੇ ਸਨ । ਆਪਣੀ ਪਹਿਲੀ ਹੀ ਫ਼ਿਲਮ ਦੇ ਨਾਲ ਮਾਮਿਕ ਦੀ ਕਾਫੀ ਚਰਚਾ ਹੋਈ ਅਤੇ ਉਨ੍ਹਾਂ ਨੂੰ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ਦੇ ਆਫਰ ਮਿਲਣ ਲੱਗ ਪਏ ਸਨ । ਪਰ ਮਾਮਿਕ ਸਿੰਘ ਆਪਣੀ ਸ਼ੌਹਰਤ ਨੂੰ ਬਰਕਰਾਰ ਨਹੀਂ ਰੱਖ ਪਾਏ । ਉਨ੍ਹਾਂ ਨੇ ਕੁਝ ਕੁ ਫ਼ਿਲਮਾਂ ‘ਚ ਤਾਂ ਕੰਮ ਕੀਤਾ । ਪਰ ਕੁਝ ਫ਼ਿਲਮਾਂ ਦੇ ਆਫਰ ਠੁਕਰਾ ਦਿੱਤੇ । 

Mamik singh 3.jpg

ਨਸ਼ੇ ਦੀ ਲਪੇਟ ‘ਚ ਆਏ ਮਾਮਿਕ ਸਿੰਘ 

 ਫ਼ਿਲਮਾਂ ‘ਚ ਕੰਮ ਕਰਨ ਦੇ ਦੌਰਾਨ ਮਾਮਿਕ ਸਿੰਘ ਨੂੰ ਨਸ਼ੇ ਦੀ ਬੁਰੀ ਆਦਤ ਨੇ ਘੇਰ ਲਿਆ ਸੀ ।ਮਾਮਿਕ ਖ਼ਾਨ ਨਸ਼ੇ ਦੀ ਦਲਦਲ ‘ਚ ਅਜਿਹੇ ਫਸੇ ਕਿ ਇਸ ਆਦਤ ਨੇ ਉਨ੍ਹਾਂ ਦਾ ਫ਼ਿਲਮੀ ਕਰੀਅਰ ਤੱਕ ਤਬਾਹ ਕਰ ਦਿੱਤਾ ਸੀ। ਇਸ ਤੋਂ ਬਾਅਦ ਮਾਮਿਕ ਸਿੰਘ ਨੇ ਟੀਵੀ ਇੰਡਸਟਰੀ ਦਾ ਰੁਖ ਕੀਤਾ ।ਟੀਵੀ ਇੰਡਸਟਰੀ ‘ਚ ਉਨ੍ਹਾਂ ਨੂੰ ਕਾਮਯਾਬੀ ਵੀ ਮਿਲੀ ਜਿਸ ਦੇ ਲਈ ਉਨ੍ਹਾਂ ਨੂੰ ਕਾਫੀ ਮਿਹਨਤ ਤੋਂ ਬਾਅਦ ਸਫਲਤਾ ਹਾਸਲ ਵੀ ਹੋਈ ਅਤੇ ਉਹ ਮੁੜ ਤੋਂ ਕਾਮਯਾਬ ਹੋਏ।

 

Related Post