ਬਿੱਗ ਬੌਸ ਫੇਮ ਮੁਨੱਵਰ ਫਾਰੂਕੀ ਦੀ ਦੂਜੀ ਪਤਨੀ ਦੇ ਨਾਲ ਤਸਵੀਰਾਂ ਆਈਆਂ ਸਾਹਮਣੇ, ਜਾਣੋ ਕੌਣ ਹੈ ਮੁਨੱਵਰ ਦੀ ਦੂਜੀ ਪਤਨੀ
ਬਿੱਗ ਬੌਸ ਵਿਨਰ ਮੁਨੱਵਰ ਫਾਰੂਕੀ ਇਨ੍ਹੀਂ ਦਿਨੀਂ ਖੂਬ ਚਰਚਾ ‘ਚ ਹਨ । ਉਨ੍ਹਾਂ ਦਾ ਦੂਜਾ ਵਿਆਹ ਵੀ ਖੂਬ ਚਰਚਾ ‘ਚ ਹੈ। ਕਿਉਂਕਿ ਉਸ ਨੇ ਗੁੱਪਚੁੱਪ ਤਰੀਕੇ ਦੇ ਨਾਲ ਦੂਜਾ ਵਿਆਹ ਕਰਵਾ ਲਿਆ ਸੀ । ਜਿਸ ਤੋਂ ਬਾਅਦ ਹਰ ਕੋਈ ਇਹ ਜਾਨਣ ਦੇ ਲਈ ਉਤਸੁਕ ਸੀ ਕਿ ਆਖਿਰ ਮੁਨੱਵਰ ਨੇ ਦੂਜਾ ਵਿਆਹ ਕਿਸ ਦੇ ਨਾਲ ਕਰਵਾਇਆ ਹੈ।
ਬਿੱਗ ਬੌਸ ਵਿਨਰ ਮੁਨੱਵਰ ਫਾਰੂਕੀ (Munawar Faruqui) ਇਨ੍ਹੀਂ ਦਿਨੀਂ ਖੂਬ ਚਰਚਾ ‘ਚ ਹਨ । ਉਨ੍ਹਾਂ ਦਾ ਦੂਜਾ ਵਿਆਹ( 2nd Wedding) ਵੀ ਖੂਬ ਚਰਚਾ ‘ਚ ਹੈ। ਕਿਉਂਕਿ ਉਸ ਨੇ ਗੁੱਪਚੁੱਪ ਤਰੀਕੇ ਦੇ ਨਾਲ ਦੂਜਾ ਵਿਆਹ ਕਰਵਾ ਲਿਆ ਸੀ । ਜਿਸ ਤੋਂ ਬਾਅਦ ਹਰ ਕੋਈ ਇਹ ਜਾਨਣ ਦੇ ਲਈ ਉਤਸੁਕ ਸੀ ਕਿ ਆਖਿਰ ਮੁਨੱਵਰ ਨੇ ਦੂਜਾ ਵਿਆਹ ਕਿਸ ਦੇ ਨਾਲ ਕਰਵਾਇਆ ਹੈ। ਹੁਣ ਉਸ ਦੀ ਦੂਜੀ ਪਤਨੀ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ । ਜਿਸ ‘ਚ ਉਹ ਆਪਣੀ ਪਤਨੀ ਦੇ ਨਾਲ ਕੇਕ ਕੱਟਦਾ ਹੋਇਆ ਨਜ਼ਰ ਆ ਰਿਹਾ ਹੈ।
ਹੋਰ ਪੜ੍ਹੋ : ਅਨੀਤਾ ਦੇਵਗਨ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਫੈਨਸ ਵੀ ਦੇ ਰਹੇ ਵਧਾਈ
ਡੋਂਗਰੀ ‘ਚ ਰਖਿਆ ਗਿਆ ਸੀ ਗ੍ਰੈਂਡ ਰਿਸੈਪਸ਼ਨ
ਡੋਂਗਰੀ ‘ਚ ਦੋਨਾਂ ਦੇ ਲਈ ਗ੍ਰੈਂਡ ਰਿਸੈਪਸ਼ਨ ਪਾਰਟੀ ਰੱਖੀ ਗਈ ਸੀ ।ਦਰਅਸਲ ਮੁਨੱਵਰ ਦਾ ਬਚਪਨ ਡੋਂਗਰੀ ‘ਚ ਹੀ ਬੀਤਿਆ ਹੈ ਅਤੇ ਹਰ ਨਵੀਂ ਸ਼ੁਰੂਆਤ ਇਹ ਡੋਂਗਰੀ ਤੋਂ ਹੀ ਕਰਦੇ ਹਨ । ਇਹੀ ਕਾਰਨ ਹੈ ਕਿ ਉਹ ਆਪਣੀ ਦੂਜੀ ਪਤਨੀ ਮਹਿਜ਼ਬੀਨ ਨੂੰ ਲੈ ਕੇ ਡੋਂਗਰੀ ਪੁੱਜੇ ਸਨ ।
ਜੋੜੀ ਨੂੰ ਵੇਖ ਫੈਨਸ ਹੋਏ ਖੁਸ਼
ਇਸ ਜੋੜੀ ਨੂੰ ਵੇਖ ਕੇ ਫੈਨਸ ਨੇ ਕਈ ਰਿਐਕਸ਼ਨ ਦਿੱਤੇ ਹਨ । ਮਹਿਜ਼ਬੀਨ ਨੇ ਇਸ ਮੌਕੇ ਲੈਵੇਂਡਰ ਕਲਰ ਦਾ ਸੂਟ ਪਾਇਆ ਸੀ ਜਦੋਂਕਿ ਮੁਨੱਵਰ ਫਾਰੂਕੀ ਵ੍ਹਾਈਟ ਕਲਰ ਦੀ ਸ਼ਰਟ ਅਤੇ ਪੈਂਟ ‘ਚ ਨਜ਼ਰ ਆਏ ।
ਕੌਣ ਹੈ ਮੁਨੱਵਰ ਦੀ ਨਵੀਂ ਪਤਨੀ
ਮਹਿਜ਼ਬੀਨ ਕੋਟਵਾਲਾ ਤੇ ਮੁਨੱਵਰ ਦੇ ਵਿਆਹ ‘ਚ ਉਸ ਦੇ ਖ਼ਾਸ ਦੋਸਤ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ । ਹੁਣ ਹਰ ਕੋਈ ਇਹ ਜਾਨਣ ਦੇ ਲਈ ਉਤਸੁਕ ਹੈ ਕਿ ਆਖਿਰਕਾਰ ਮੁਨੱਵਰ ਦੀ ਨਵੀਂ ਪਤਨੀ ਹੈ ਕੌਣ ! ਮਹਿਜ਼ਬੀਨ ਕੋਈ ਸੋਸ਼ਲ ਮੀਡੀਆ ਇਨਫਲਿਊਂਸਰ ਨਹੀਂ ਹੈ ਅਤੇ ਨਾ ਹੀ ਕੋਈ ਅਦਾਕਾਰਾ ਹੈ। ਉਹ ਇੰਡਸਟਰੀ ਦੀ ਮੰਨੀ ਪ੍ਰਮੰਨੀ ਮੇਕਅੱਪ ਆਰਟਿਸਟ ਹੈ।ਉਹ ਜ਼ਿਆਦਾਤਰ ਕੰਮ ਦੇ ਸਿਲਸਿਲੇ ‘ਚ ਮੁੰਬਈ ਤੇ ਦੁਬਈ ‘ਚ ਹੀ ਰਹਿੰਦੀ ਹੈ। ਮੁਨੱਵਰ ਫਾਰੂਕੀ ਦਾ ਉਸ ਦੇ ਨਾਲ ਦੂਜਾ ਵਿਆਹ ਹੈ। ਜਦੋਂਕਿ ਮਹਿਜ਼ਬੀਨ ਵੀ ਇਸ ਤੋਂ ਪਹਿਲਾਂ ਵਿਆਹੀ ਹੋਈ ਸੀ ।