ਰਕੁਲਪ੍ਰੀਤ ਦੇ ਵੈਡਿੰਗ ਕਾਰਡ ਦੀ ਪਹਿਲੀ ਝਲਕ ਆਈ ਸਾਹਮਣੇ, ਵੇਖੋ ਪਰਿਵਾਰ ਦੇ ਨਾਲ ਵੀਡੀਓ

By  Shaminder February 12th 2024 01:55 PM

ਰਕੁਲਪ੍ਰੀਤ (Rakulpreet Singh) ਅਤੇ ਜੈਕੀ ਭਗਨਾਨੀ ਜਲਦ ਹੀ ਵਿਆਹ (Wedding) ਦੇ ਬੰਧਨ ‘ਚ ਬੱਝਣ ਜਾ ਰਹੇ ਹਨ । ਇਸ ਤੋਂ ਪਹਿਲਾਂ ਦੋਵਾਂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ । ਹੁਣ ਅਦਾਕਾਰਾ ਦੇ ਵਿਆਹ ਦੇ ਕਾਰਡ ਦੀ ਪਹਿਲੀ ਝਲਕ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਜਿਸ ‘ਚ ਅਦਾਕਾਰਾ ਦੀ ਵੈਡਿੰਗ ਡੈਸਟੀਨੇਸ਼ਨ ਲੁੱਕ ਨੂੰ ਵੀ ਵਿਖਾਇਆ ਗਿਆ ਹੈ। ਸੋਸ਼ਲ ਮੀਡੀਆ ‘ਤੇ ਇਹ ਕਾਰਡ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । 

Rakulpreet Singh.jpg

ਹੋਰ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲ ‘ਚ ਸਿੱਖ ਧਰਮ ਨਾਲ ਬੱਚਿਆਂ ਨੂੰ ਜੋੜਨ ਦੇ ਲਈ ਕਰਵਾਇਆ ਗਿਆ ਸੁਖਮਨੀ ਸਾਹਿਬ ਦਾ ਪਾਠ

21 ਫਰਵਰੀ ਨੂੰ ਗੋਆ ‘ਚ ਵਿਆਹ 

ਬਾਲੀਵੁੱਡ ਦੀ ਇਹ ਸ਼ਾਨਦਾਰ ਜੋੜੀ 21 ਫਰਵਰੀ ਨੂੰ ਗੋਆ ‘ਚ ਵਿਆਹ ਦੇ ਬੰਧਨ ‘ਚ ਬੱਝੇਗੀ। ਜੋੜੀ ਨੇ ਕਾਰਡ ਨੂੰ ਸਫੇਦ ਅਤੇ ਨੀਲੇ ਰੰਗ ਦੀ ਥੀਮ ਦਿੱਤੀ ਹੈ। ਇਸ ਜੋੜੀ ਨੇ ਛੇ ਮਹੀਨੇ ਤੱਕ ਆਪਣੇ ਵਿਆਹ ਦੀ ਪਲਾਨਿੰਗ ਕੀਤੀ ਹੈ। ਪਹਿਲਾਂ ਇਸ ਜੋੜੀ ਦੇ ਵੱਲੋਂ ਵਿਦੇਸ਼ ‘ਚ ਵਿਆਹ ਕਰਵਾਉਣ ਦਾ ਫੈਸਲਾ ਲਿਆ ਸੀ । ਪਰ ਮੋਦੀ ਵੱਲੋਂ ਲਕਸ਼ਦੀਪ ‘ਚ ਫੇਰੀ ਤੋਂ ਬਾਅਦ ਉਨ੍ਹਾਂ ਨੇ ਭਾਰਤ ‘ਚ ਹੀ ਵਿਆਹ ਕਰਵਾਉਣ ਦਾ ਫੈਸਲਾ ਲਿਆ ਸੀ । 

Rakulpreet wedding Card.jpg
  ਅਦਾਕਾਰਾ ਦਾ ਪਰਿਵਾਰ ਨਾਲ ਵੀਡੀਓ ਵਾਇਰਲ 

 ਵਿਆਹ ਤੋਂ ਪਹਿਲਾਂ ਅਦਾਕਾਰਾ ਆਪਣੇ ਮਾਪਿਆਂ ਦੇ ਨਾਲ ਨਜ਼ਰ ਆਈ । ਜਿਸ ‘ਚ ਅਦਾਕਾਰਾ ਦੇ ਮਾਪਿਆਂ ਨੇ ਕੁਝ ਮਠਿਆਈ ਦੇ  ਡੱਬੇ ਹੱਥਾਂ ‘ਚ ਫੜੇ ਹੋਏ ਹਨ । ਇਸ ਮੌਕੇ ਤੇ ਅਦਾਕਾਰਾ ਨੇ ਮਾਪਿਆਂ ਦੇ ਨਾਲ ਮੀਡੀਆ ਨੂੰ ਪੋਜ਼ ਵੀ ਦਿੱਤੇ ਹਨ।ਇਸ ਤੋਂ ਪਹਿਲਾਂ ਅਦਾਕਾਰਾ ਦੇ ਘਰ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਵੀ ਰਖਵਾਇਆ ਗਿਆ ਸੀ । ਜਿਸ ਦੀਆਂ ਤਸਵੀਰਾਂ ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝੀਆਂ ਕੀਤੀਆਂ ਸਨ।

View this post on Instagram

A post shared by Viral Bhayani (@viralbhayani)

Rakulpreet and Jackie Wedding .jpg
ਰਕੁਲਪ੍ਰੀਤ ਦਾ ਵਰਕ ਫ੍ਰੰਟ 

ਰਕੁਲਪ੍ਰੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ੨੦੦੯ 'ਚ ਕੰਨੜ ਫ਼ਿਲਮ ‘ਗਿਲੀ’ ਨਾਲ ਕੀਤੀ ਸੀ । ਜਦਕਿ ਬਾਲੀਵੁੱਡ 'ਚ ਉਨ੍ਹਾਂ ਨੇ ਬਾਲੀਵੁੱਡ 'ਚ ਫ਼ਿਲਮ 'ਯਾਰੀਆਂ' ਨਾਲ ਐਂਟਰੀ ਕੀਤੀ । ਜਿਸ ਤੋਂ ਬਾਅਦ ਅਦਾਕਾਰਾ ਨੇ ਬਾਲੀਵੁੱਡ ਦਾ ਰੁਖ ਕੀਤਾ ਅਤੇ ਹੁਣ ਤੱਕ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ। ਅਦਾਕਾਰਾ ਨੇ ਅਜੇ ਦੇਵਗਨ ਦੇ ਨਾਲ ‘ਦੇ ਦੇ ਪਿਆਰ ਦੇ’’ਚ ਅਦਾਕਾਰ ਦੀ ਪ੍ਰੇਮਿਕਾ ਦੀ ਭੂਮਿਕਾ ਨਿਭਾ ਕੇ ਖੂਬ ਸੁਰਖੀਆਂ ਵਟੋਰੀਆਂ ਸਨ । ਇਸ ਤੋਂ ਇਲਾਵਾ ਉਨ੍ਹਾਂ ਨੇ ਧਰੁਵ, ਯਾਰੀਆਂ, ਛੱਤਰੀਵਾਲੀ, ਡਾਕਟਰ ਜੀ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।  
 

View this post on Instagram

A post shared by Rakul Singh (@rakulpreet)

 

 



Related Post