ਪੈਦਾ ਹੁੰਦਿਆਂ ਹੀ ਪਿਤਾ ਨੇ ਇਸ ਬੱਚੇ ਨੂੰ ਅਪਨਾਉਣ ਤੋਂ ਕਰ ਦਿੱਤਾ ਸੀ ਇਨਕਾਰ, ਆਪਣੇ ਦਮ ‘ਤੇ ਇਸ ਤਰ੍ਹਾਂ ਬਾਲੀਵੁੱਡ ਦਾ ਬਣਿਆ ਸੁਪਰ ਸਟਾਰ
ਬਾਲੀਵੁੱਡ ਇੰਡਸਟਰੀ ‘ਚ ਅਜਿਹੇ ਕਈ ਕਲਕਾਰ ਹਨ ।ਜਿਨ੍ਹਾਂ ਨੇ ਖੁਦ ਨੂੰ ਬਾਲੀਵੁੱਡ ‘ਚ ਸਥਾਪਿਤ ਕਰਨ ਦੇ ਲਈ ਕਰੜੀ ਮਿਹਨਤ ਕੀਤੀ । ਕਿਉਂਕਿ ਉਹ ਜਨਮ ਤੋਂ ਚਾਂਦੀ ਦਾ ਚੱਮਚ ਲੈ ਕੇ ਪੈਦਾ ਨਹੀਂ ਹੋਏ ਸਨ ।
ਬਾਲੀਵੁੱਡ ਇੰਡਸਟਰੀ ‘ਚ ਅਜਿਹੇ ਕਈ ਕਲਕਾਰ ਹਨ ।ਜਿਨ੍ਹਾਂ ਨੇ ਖੁਦ ਨੂੰ ਬਾਲੀਵੁੱਡ ‘ਚ ਸਥਾਪਿਤ ਕਰਨ ਦੇ ਲਈ ਕਰੜੀ ਮਿਹਨਤ ਕੀਤੀ । ਕਿਉਂਕਿ ਉਹ ਜਨਮ ਤੋਂ ਚਾਂਦੀ ਦਾ ਚੱਮਚ ਲੈ ਕੇ ਪੈਦਾ ਨਹੀਂ ਹੋਏ ਸਨ । ਅੱਜ ਅਸੀਂ ਤੁਹਾਨੂੰ ਜਿਸ ਅਦਾਕਾਰ ਦੇ ਬਾਰੇ ਦੱਸਣ ਜਾ ਰਹੇ ਹਾਂ । ਉਸਦੀ ਜ਼ਿੰਦਗੀ ਦੀ ਕਹਾਣੀ ਵੀ ਕਿਸੇ ਫ਼ਿਲਮ ਤੋਂ ਘੱਟ ਨਹੀਂ ਹੈ । ਅਸੀਂ ਗੱਲ ਕਰਨ ਜਾ ਰਹੇ ਹਾਂ ਗੋਵਿੰਦਾ (Govinda)ਦੀ । ਜਿਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।
ਹੋਰ ਪੜ੍ਹੋ : ਹਰੀਸ਼ ਵਰਮਾ ਤੇ ਸਿੰਮੀ ਚਾਹਲ ਦੀ ਫ਼ਿਲਮ ‘ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ’ ਦਾ ਟ੍ਰੇਲਰ ਰਿਲੀਜ਼
ਪਿਤਾ ਨੇ ਅਪਨਾਉਣ ਤੋਂ ਕਰ ਦਿੱਤਾ ਸੀ ਇਨਕਾਰ
ਗੋਵਿੰਦਾ ਦੀ ਮਾਂ ਇੱਕ ਅਦਾਕਾਰਾ ਸੀ ਅਤੇ ਉਨ੍ਹਾਂ ਦੇ ਪਿਤਾ ਵੀ ਇੱਕ ਅਦਾਕਾਰ ਅਤੇ ਡਾਇਰੈਕਟਰ ਸਨ । ਪਰ ਉਨ੍ਹਾਂ ਦੀਆਂ ਫ਼ਿਲਮਾਂ ਲਗਾਤਾਰ ਫਲਾਪ ਹੁੰਦੀਆਂ ਗਈਆਂ ਅਤੇ ਘਰ ਦੇ ਹਾਲਾਤ ਵਿਗੜਦੇ ਗਏ । ਜਿਸ ਤੋਂ ਬਾਅਦ ਗੋਵਿੰਦਾ ਦੀ ਮਾਂ ਨੇ ਸਾਧਵੀ ਬਣ ਗਈ ਸੀ ਅਤੇ ਇਸੇ ਦੌਰਾਨ ਗੋਵਿੰਦਾ ਦੀ ਮਾਂ ਨੂੰ ਆਪਣੀ ਪ੍ਰੈਗਨੇਂਸੀ ਦੇ ਬਾਰੇ ਪਤਾ ਲੱਗਿਆ ।
ਇਸ ਤੋਂ ਬਾਅਦ ਕੁਝ ਸਮੇਂ ਬਾਅਦ ਗੋਵਿੰਦਾ ਦਾ ਜਨਮ ਹੋਇਆ, ਪਰ ਗੋਵਿੰਦਾ ਦੇ ਪਿਤਾ ਨੇ ਅਦਾਕਾਰ ਨੂੰ ਅਪਨਾਉਣ ਤੋਂ ਇਨਕਾਰ ਕਰ ਦਿੱਤਾ ਸੀ । ਇੱਕ ਇੰਟਰਵਿਊ ‘ਚ ਗੋਵਿੰਦਾ ਨੇ ਦੱਸਿਆ ਸੀ ਕਿ ਪਿਤਾ ਜੀ ਨੂੰ ਲੱਗਦਾ ਸੀ ਕਿ ਮਾਂ ਦੇ ਸਾਧਵੀ ਬਣਨ ਦਾ ਕਾਰਨ ਮੈਂ ਹਾਂ । ਜਿਸ ਕਾਰਨ ਉਨ੍ਹਾਂ ਨੇ ਮੈਨੂੰ ਨਹੀਂ ਅਪਣਾਇਆ । ਪਰ ਜਦੋਂ ਲੋਕਾਂ ਨੇ ਮੇਰੀ ਪਿਤਾ ਜੀ ਕੋਲ ਬੜੀ ਤਾਰੀਫ ਕੀਤੀ ਤਾਂ ਉਨ੍ਹਾਂ ਨੇ ਮੈਨੂੰ ਪਿਆਰ ਦੇਣਾ ਸ਼ੁਰੂ ਕਰ ਦਿੱਤਾ ।