ਬਾਲੀਵੁੱਡ ਅਦਾਕਾਰਾ ਦਾ ਕਤਲ ਕਰਨ ਵਾਲੇ ਨੂੰ ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ, ਫਾਰਮ ਹਾਊਸ ‘ਚ ਮਿਲੇ ਸਨ ਪੂਰੇ ਪਰਿਵਾਰ ਦੇ ਕੰਕਾਲ

ਅਦਾਲਤ ਨੇ ਚੌਦਾਂ ਸਾਲ ਪੁਰਾਣੇ ਮਾਮਲੇ ‘ਚ ਸਜ਼ਾ ਸੁਣਾਈ ਹੈ। ਕੋਰਟ ਨੇ ਅਦਾਕਾਰਾ ਲੈਲਾ ਖ਼ਾਨ ਉਸ ਦੀ ਮਾਂ, ਤੇ ਚਾਰ ਭੈਣ ਭਰਾਵਾਂ ਦੇ ਕਤਲ ਮਾਮਲੇ ‘ਚ ਦੋਸ਼ੀ ਪਰਵੇਜ਼ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਦਰਅਸਲ ਅੱਜ ਤੋਂ ਚੌਦਾਂ ਸਾਲ ਪਹਿਲਾਂ ਮੁੰਬਈ ਦੇ ਓਸ਼ੀਵਾਰਾ ‘ਚ ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੇ ਅਗਵਾ ਕੀਤੇ ਜਾਣ ਦਾ ਮਾਮਲਾ ਦਰਜ ਕਰਵਾਇਆ ਸੀ ।

By  Shaminder May 24th 2024 05:02 PM
ਬਾਲੀਵੁੱਡ ਅਦਾਕਾਰਾ ਦਾ ਕਤਲ ਕਰਨ ਵਾਲੇ ਨੂੰ ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ, ਫਾਰਮ ਹਾਊਸ ‘ਚ ਮਿਲੇ ਸਨ ਪੂਰੇ ਪਰਿਵਾਰ ਦੇ ਕੰਕਾਲ

ਅਦਾਲਤ ਨੇ ਚੌਦਾਂ ਸਾਲ ਪੁਰਾਣੇ ਮਾਮਲੇ ‘ਚ ਸਜ਼ਾ ਸੁਣਾਈ ਹੈ। ਕੋਰਟ ਨੇ ਅਦਾਕਾਰਾ ਲੈਲਾ ਖ਼ਾਨ (Laila Khan)  ਉਸ ਦੀ ਮਾਂ, ਤੇ ਚਾਰ ਭੈਣ ਭਰਾਵਾਂ ਦੇ ਕਤਲ ਮਾਮਲੇ ‘ਚ ਦੋਸ਼ੀ ਪਰਵੇਜ਼  ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਦਰਅਸਲ ਅੱਜ ਤੋਂ ਚੌਦਾਂ ਸਾਲ ਪਹਿਲਾਂ ਮੁੰਬਈ ਦੇ ਓਸ਼ੀਵਾਰਾ ‘ਚ ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੇ ਅਗਵਾ ਕੀਤੇ ਜਾਣ ਦਾ ਮਾਮਲਾ ਦਰਜ ਕਰਵਾਇਆ ਸੀ ।ਇਹ ਮਾਮਲਾ ਲੈਲਾ ਖ਼ਾਨ ਦੇ ਪਿਤਾ ਨੇ ਦਰਜ ਕਰਵਾਇਆ ਸੀ । ਪਰਵੇਜ਼ ਟਾਕ ਨਾਂਅ ਦੇ ਸ਼ਖਸ ਨੇ ਲੈਲਾ ਖ਼ਾਨ ਤੇ ਉਸ ਦੇ ਪਰਿਵਾਰ ਦਾ ਕਤਲ ਕਰਕੇ ਲਾਸ਼ਾਂ ਨੂੰ ਉਸ ਦੇ ਹੀ ਫਾਰਮ ਹਾਊਸ ‘ਚ ਟੋਇਆ ਪੁੱਟ ਕੇ ਦੱਬ ਦਿੱਤਾ ਸੀ ਅਤੇ ਇਸ ਤੋਂ ਬਾਅਦ ਜਦੋਂ ਲੈਲਾ ਖ਼ਾਨ ਦੇ ਪਿਤਾ ਨੇ ਇਸ ਬਾਰੇ ਪਰਵੇਜ਼ ਤੋਂ ਪੁੱਛਿਆ ਤਾਂ ਉਹ ਲਾਰੇ ਲੱਪੇ ਲਗਾਉਂਦਾ ਰਿਹਾ ਕਿ ਉਹ ਸਾਰੇ ਜਣੇ ਦੁਬਈ ‘ਚ ਹਨ ।

ਹੋਰ ਪੜ੍ਹੋ : ਗਾਇਕ ਰੰਮੀ ਰੰਧਾਵਾ ਤੇ ਉਸ ਦੀ ਪ੍ਰੇਮਿਕਾ ਖਿਲਾਫ ਚੋਰੀ ਦਾ ਕੇਸ ਦਰਜ, ਜਾਣੋ ਪੂਰਾ ਮਾਮਲਾ

ਪਰ ਇਸ ਤੋਂ ਬਾਅਦ ਖੁਲਾਸਾ ਹੋਇਆ ਕਿ ਉਸ ਨੇ ਲੈਲਾ ਖ਼ਾਨ ਤੇ ਉਸ ਦੇ ਪਰਿਵਾਰ ਦਾ ਕਤਲ ਕਰ ਦਿੱਤਾ ਹੈ ਅਤੇ ਇਸ ਗੱਲ ਨੂੰ ਉਸ ਨੇ ਖੁਦ ਸਵੀਕਾਰ ਕੀਤਾ ਸੀ । 

ਫਾਰਮ ਹਾਊਸ ਤੋਂ ਮਿਲੇ ਸੀ ਕੰਕਾਲ

ਪਰਵੇਜ਼ ਨੇ ਜਦੋਂ ਕਤਲ ਦੀ ਗੱਲ ਕਬੂਲੀ ਤਾਂ ਪੁਲਿਸ ਨੇ ਇਸ ਸਾਰੇ ਪਰਿਵਾਰ ਦੇ ਪਿੰਜਰ ਇਗਤਪੁਰੀ ਦੇ ਇੱਕ ਫਾਰਮ ਹਾਊਸ ਤੋਂ ਬਰਾਮਦ ਕੀਤੇ ਸਨ । ਕਤਲ ਕਰਨ ਵਾਲਾ ਪਰਵੇਜ਼ ਅਦਾਕਾਰਾ ਦਾ ਮਤਰੇਇਆ ਪਿਤਾ ਸੀ । ਲੈਲਾ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੰਨੜ ਫਿਲਮ ਦੇ ਨਾਲ ਕੀਤੀ ਸੀ । ਉਸ ਦਾ ਅਸਲੀ ਨਾਂਅ ਰੇਸ਼ਮਾ ਪਟੇਲ ਸੀ। ਪਰ ਫ਼ਿਲਮਾਂ ‘ਚ ਆਉਣ ਤੋਂ ਬਾਅਦ ਉਸ ਨੇ ਆਪਣਾ ਨਾਮ ਬਦਲ ਲਿਆ ਸੀ ।ਅਦਾਕਾਰਾ ਰਾਜੇਸ਼ ਖੰਨਾ ਦੇ ਨਾਲ ਵੀ ਕੰਮ ਕਰ ਚੁੱਕੀ ਸੀ । 




  




Related Post