ਫ਼ਿਲਮ ‘ਛਤਰਪਤੀ’ ਦਾ ਐਕਸ਼ਨ ਨਾਲ ਭਰਪੂਰ ਟ੍ਰੇਲਰ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਤੇਲਗੂ ਸਿਨੇਮਾ ਦੇ ਸੁਪਰ ਸਟਾਰ ਸਾਈਂ ਸ਼੍ਰੀਨਿਵਾਸ ਬੇਲਮਕੋਂਡਾ ਦੀ ਫ਼ਿਲਮ ‘ਛੱਤਰਪਤੀ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ।ਵੀਵੀ ਵਿਨਾਇਕ ਦੇ ਨਿਰਦੇਸ਼ਨ ‘ਚ ਬਣੀ ਇਹ ਫ਼ਿਲਮ 12 ਮਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ ।

ਤੇਲਗੂ ਸਿਨੇਮਾ ਦੇ ਸੁਪਰ ਸਟਾਰ ਸਾਈਂ ਸ਼੍ਰੀਨਿਵਾਸ ਬੇਲਮਕੋਂਡਾ (Bellamkonda Sai Sreenivas) ਦੀ ਫ਼ਿਲਮ ‘ਛਤਰਪਤੀ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ।ਵੀਵੀ ਵਿਨਾਇਕ ਦੇ ਨਿਰਦੇਸ਼ਨ ‘ਚ ਬਣੀ ਇਹ ਫ਼ਿਲਮ 12 ਮਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ ।ਇਸ ਫ਼ਿਲਮ ‘ਚ ਬਾਲੀਵੁੱਡ ਅਦਾਕਾਰ ਸ਼ਰਦ ਕੇਲਕਰ ਅਤੇ ਅਦਾਕਾਰਾ ਨੁਸਰਤ ਭਰੂਚਾ ਵੀ ਨਜ਼ਰ ਆਉਣਗੇ ।
ਹੋਰ ਪੜ੍ਹੋ : ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੀ ਧੀ ਹਰਗੁਨਵੀਰ ਕੌਰ ਦਾ ਵੇਖੋ ਨਵਾਂ ਵੀਡੀਓ, ਧੀ ਨੂੰ ਲਾਡ ਲਡਾਉਂਦੀ ਆਈ ਨਜ਼ਰ
ਫ਼ਿਲਮ ‘ਛੱਤਰਪਤੀ’ ਦੀ ਕਹਾਣੀ ਬਾਹੂਬਲੀ ਅਤੇ ਆਰ.ਆਰ.ਆਰ ਦੀ ਕਹਾਣੀ ਲਿਖਣ ਵਾਲੇ ਰਾਜਾ ਮੌਲੀ ਦੇ ਪਿਤਾ ਵਿਜੇਂਦਰ ਪ੍ਰਸਾਦ ਵੀ ਸੁਪਰ ਸਟਾਰ ਬਣ ਚੁੱਕੇ ਹਨ । ਕਿਉਂਕਿ ਰਾਜਾਮੌਲੀ ਦੀਆਂ ਜ਼ਿਆਦਾਤਰ ਫ਼ਿਲਮਾਂ ਦੀ ਕਹਾਣੀ ਉਨ੍ਹਾਂ ਦੇ ਪਿਤਾ ਨੇ ਹੀ ਲਿਖੀ ਹੈ । ਉਨ੍ਹਾਂ ਦੇ ਵੱਲੋਂ ਲਿਖੀ ਫ਼ਿਲਮਾਂ ਦੀ ਕਹਾਣੀ ਬਾਕਸ ਆਫਿਸ ‘ਤੇ ਸੁਪਰ ਹਿੱਟ ਰਹਿੰਦੀ ਹੈ ।
ਫ਼ਿਲਮ ‘ਚ ਸਾਈਂ ਸ਼੍ਰੀਨਿਵਾਸ ਬੈਲਮਕੋਂਡਾ ਲੀਡ ਰੋਲ ‘ਚ
ਫ਼ਿਲਮ ‘ਛੱਤਰਪਤੀ’’ਚ ਤੇਲਗੂ ਸਿਨੇਮਾ ਦੇ ਸੁਪਰ ਸਟਾਰ ਸਾਈਂ ਸ਼੍ਰੀਨਿਵਾਸ ਮੁੱਖ ਭੂਮਿਕਾ ‘ਚ ਹਨ । ਇਸ ਫ਼ਿਲਮ ਦੇ ਜ਼ਰੀਏ ਉਹ ਹਿੰਦੀ ਸਿਨੇਮਾ ‘ਚ ਡੈਬਿਊ ਕਰਨ ਜਾ ਰਹੇ ਹਨ ।ਉਨ੍ਹਾਂ ਦੇ ਓਪੋਜ਼ਿਟ ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਦਿਖਾਈ ਦੇਣਗੇ ।
ਹਿੰਦੀ ਅਤੇ ਮਰਾਠੀ ਫ਼ਿਲਮਾਂ ਦੇ ਮਸ਼ਹੂਰ ਸ਼ਰਦ ਕੇਲਕਰ ਨੇ ਇਸ ਫ਼ਿਲਮ ‘ਚ ਵਿਲੇਨ ਦਾ ਕਿਰਦਾਰ ਨਿਭਾਇਆ ਹੈ । ਇਸ ਤੋਂ ਇਲਾਵਾ ਅਦਾਕਾਰਾ ਭਾਗਿਆ ਸ਼੍ਰੀ ਵੀ ਅਹਿਮ ਕਿਰਦਾਰ ‘ਚ ਨਜ਼ਰ ਆਏਗੀ । ਫ਼ਿਲਮ ਦੇ ਨਿਰਦੇਸ਼ਕ ਵੀਵੀ ਵਿਨਾਇਕ ਹਨ ।