ਅਯੁੱਧਿਆ ਰਾਮ ਮੰਦਰ ਦੇ ਉਦਘਾਟਨ ਤੋਂ ਪਹਿਲਾਂ ਰਾਮਾਨੰਦ ਸਾਗਰ ਦੀ ਰਮਾਇਣ ਦਾ ਪ੍ਰਸਾਰਣ ਹੋਇਆ ਸ਼ੁਰੂ
ਅਯੁੱਧਿਆ ਰਾਮ ਮੰਦਰ ਦੇ ਉਦਘਾਟਨ ਤੋਂ ਪਹਿਲਾਂ ਰਾਮਾਨੰਦ ਸਾਗਰ ਦੀ ‘ਰਮਾਇਣ’ (Ramayana) ਦਾ ਪ੍ਰਸਾਰਣ ਸ਼ੁਰੂ ਹੋ ਚੁੱਕਿਆ ਹੈ ।ਸ਼ੀਮਾਰੋ ਟੀਵੀ ਦੇ ਵੱਲੋਂ ਰਮਾਇਣ ਦਾ ਪ੍ਰਸਾਰਣ ਸ਼ੇਰੂ ਕੀਤਾ ਗਿਆ ਹੈ ਅਤੇ ਇੱਕ ਜਨਵਰੀ ਤੋਂ ਸ਼ਾਮ ਸੱਤ ਵਜੇ ਇਸ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ । ਇਸ ‘ਚ ਤੁਸੀਂ ਰਾਮ ਚੰਦਰ ਦੀਆਂ ਲੀਲਾਵਾਂ ਦੇ ਨਾਲ-ਨਾਲ ਉਨ੍ਹਾਂ ਦੇ ਜੀਵਨ ਨੂੰ ਦਰਸਾਉਂਦੇ ਬਿਰਤਾਂਤ ਨੂੰ ਵੇਖ ਸਕਦੇ ਹੋ ।
ਹੋਰ ਪੜ੍ਹੋ : ਰਣਜੀਤ ਬਾਵਾ ਦਾ ਪਾਕਿਸਤਾਨ ਫੇਰੀ ਦੌਰਾਨ ਦਾ ਵੀਡੀਓ ਆਇਆ ਸਾਹਮਣੇ, ਗਾਇਕ ਨੇ ਨਾਸਿਰ ਢਿੱਲੋਂ ਨਾਲ ਕੀਤੀ ਮੁਲਾਕਾਤ
ਸੀਰੀਅਲ ਰਮਾਇਣ ‘ਚ ਅਰੁਣ ਗੋਵਿਲ ਸ਼੍ਰੀ ਰਾਮ ਚੰਦਰ, ਸੁਨੀਲ ਲਹਿਰੀ ਲਛਮਣ ਅਤੇ ਦੀਪਿਕਾ ਚਿਖਾਲਿਆ ਮਾਤਾ ਸੀਤਾ ਦੇ ਕਿਰਦਾਰ ‘ਚ ਨਜ਼ਰ ਆਏ ਸਨ । ਇਸ ਸੀਰੀਅਲ ਦੇ ਪ੍ਰਤੀ ਲੋਕਾਂ ਦਾ ਆਦਰ ਭਾਵ ਏਨਾਂ ਕੁ ਜ਼ਿਆਦਾ ਸੀ ਕਿ ਜਦੋਂ ਇਹ ਸੀਰੀਅਲ ਸ਼ੁਰੂ ਹੁੰਦਾ ਸੀ ਤਾਂ ਲੋਕ ਪਹਿਲਾਂ ਹੀ ਆਪਣੇ ਕੰਮ ਕਾਜਾਂ ਤੋਂ ਵਿਹਲੇ ਹੋ ਕੇ ਟੀਵੀ ਦੇ ਆਲੇ ਦੁਆਲੇ ਹੱਥ ਜੋੜ ਕੇ ਬੈਠ ਜਾਂਦੇ ਸਨ ਅਤੇ ਹਰ ਕੋਈ ਰਾਮ ਚੰਦਰ ਜੀ ਨੂੰ ਹੱਥ ਜੋੜ ਕੇ ਪ੍ਰਣਾਮ ਕਰਦਾ ਸੀ । ਦਰਸ਼ਕ ਇਸ ਸੀਰੀਅਲ ‘ਚ ਕਿਰਦਾਰ ਨਿਭਾਉਣ ਵਾਲੇ ਹਰ ਸ਼ਖਸ ਦੀ ਪੂਜਾ ਕਰਦੇ ਸਨ ।ਦਾਰਾ ਸਿੰਘ ਨੇ ਇਸ ‘ਚ ਹਨੂੰਮਾਨ ਦਾ ਕਿਰਦਾਰ ਨਿਭਾਇਆ ਸੀ, ਜਦੋਂਕਿ ਅਰਵਿੰਦ ਤ੍ਰਿਵੇਦੀ ਨੇ ਰਾਵਣ ਦੇ ਕਿਰਦਾਰ ‘ਚ ਨਜ਼ਰ ਆਏ ਸਨ।ਇਸ ਸੀਰੀਅਲ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਇਸ ਤੋਂ ਪਹਿਲਾਂ ਲਾਕਡਾਊਨ ਦੇ ਦੌਰਾਨ ਵੀ ਰਮਾਇਣ ਦਾ ਮੁੜ ਤੋਂ ਪ੍ਰਸਾਰਣ ਦੂਰਦਰਸ਼ਨ ‘ਤੇ ਕੀਤਾ ਗਿਆ ਸੀ।
ਆਉਣ ਵਾਲੀ 22 ਜਨਵਰੀ ਨੂੰ ਅਯੁੱਧਿਆ ‘ਚ ਰਾਮ ਮੰਦਰ ‘ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੀਆਂ ਤਿਆਰੀਆਂ ਜ਼ੋਰ ਸ਼ੋਰ ਦੇ ਨਾਲ ਚੱਲ ਰਹੀਆਂ ਹਨ।ਇਸ ਤੋਂ ਪਹਿਲਾਂ ਭਗਤਾਂ ਨੂੰ ਭਗਤੀ ਰਸ ਦੇ ਨਾਲ ਸਰਾਬੋਰ ਕਰਨ ਦੇ ਲਈ ਸ਼ੇਮਾਰੋ ਵੱਲੋਂ ਰਮਾਇਣ ਦਾ ਮੁੜ ਪ੍ਰਸਾਰਣ ਕੀਤਾ ਜਾ ਰਿਹਾ ਹੈ ।ਦੱਸ ਦਈਏ ਕਿ 22 ਜਨਵਰੀ ਨੂੰ ਮੰਦਰ ‘ਚ ਮੂਰਤੀਆਂ ਸਥਾਪਿਤ ਕਰਨ ਦੇ ਲਈ ੩ ਮੂਰਤੀਆਂ ਤਰਾਸ਼ੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਕਿਹੜੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਮੰਦਰ ‘ਚ ਕੀਤੀ ਜਾਵੇਗੀ। ਇਸ ਨੂੰ ਲੈ ਕੇ ਕੋਈ ਵੀ ਫੈਸਲਾ ਮੰਦਰ ਟ੍ਰਸਟ ਦੇ ਵੱਲੋਂ ਨਹੀਂ ਕੀਤਾ ਗਿਆ । ਇਸ ਦੀ ਜਾਣਕਾਰੀ ਟ੍ਰਸਟ ਦੇ ਨਾਲ ਜੁੜੇ ਲੋਕਾਂ ਨੇ ਬੀਤੇ ਦਿਨ ਸਾਂਝੀ ਕੀਤੀ ਹੈ।