Teacher's Day: ਫ਼ਿਲਮਾਂ ਦੀ ਦੁਨੀਆ 'ਚ ਆਉਣ ਤੋਂ ਪਹਿਲਾਂ ਬਤੌਰ ਅਧਿਆਪਕ ਨੌਕਰੀ ਕਰਦੇ ਸਨ ਇਹ ਕਲਾਕਾਰ, ਜਾਣੋ ਇਨ੍ਹਾਂ ਕਲਾਕਾਰਾਂ ਬਾਰੇ

ਅੱਜ ਪੂਰੇ ਭਾਰਤ ਵਿੱਚ ਅਧਿਆਪਕ ਦਿਵਸ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਬਾਲੀਵੁੱਡ ਸੈਲਬਸ ਨੇ ਵੀ ਸੋਸ਼ਲ ਮੀਡੀਆ ਰਾਹੀਂ ਫੈਨਜ਼ ਤੇ ਦੇਸ਼ ਭਰ ਦੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੱਤੀ, ਅੱਜ ਅਸੀਂ ਆਪਣੇ ਇਸ ਲੇਖ ਰਾਹੀਂ ਤੁਹਾਨੂੰ ਦੱਸਾਂਗੇ ਉਨ੍ਹਾਂ ਬਾਲੀਵੁੱਡ ਸੈਲਬਸ ਦੇ ਬਾਰੇ ਜੋ ਫ਼ਿਲਮੀ ਦੁਨੀਆ 'ਚ ਆਉਣ ਤੋਂ ਪਹਿਲਾਂ ਬਤੌਰ ਅਧਿਆਪਕ ਨੌਕਰੀ ਕਰਦੇ ਸਨ।

By  Pushp Raj September 5th 2023 06:42 PM

Bollywood celebs they Do jobs as a Teacher: ਅੱਜ ਪੂਰੇ ਭਾਰਤ ਵਿੱਚ ਅਧਿਆਪਕ ਦਿਵਸ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਬਾਲੀਵੁੱਡ ਸੈਲਬਸ ਨੇ ਵੀ ਸੋਸ਼ਲ ਮੀਡੀਆ ਰਾਹੀਂ ਫੈਨਜ਼ ਤੇ ਦੇਸ਼ ਭਰ ਦੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੱਤੀ, ਅੱਜ ਅਸੀਂ ਆਪਣੇ ਇਸ ਲੇਖ ਰਾਹੀਂ ਤੁਹਾਨੂੰ ਦੱਸਾਂਗੇ ਉਨ੍ਹਾਂ ਬਾਲੀਵੁੱਡ ਸੈਲਬਸ ਦੇ ਬਾਰੇ ਜੋ ਫ਼ਿਲਮੀ ਦੁਨੀਆ 'ਚ ਆਉਣ ਤੋਂ ਪਹਿਲਾਂ ਬਤੌਰ ਅਧਿਆਪਕ ਨੌਕਰੀ ਕਰਦੇ ਸਨ। 

ਬਾਲੀਵੁੱਡ 'ਚ ਵੀ ਕਈ ਮਸ਼ਹੂਰ ਹਸਤੀਆਂ ਨੇ ਵੱਡੇ ਪਰਦੇ 'ਤੇ ਅਧਿਆਪਕ ਦੀ ਭੂਮਿਕਾ ਨਿਭਾਈ ਹੈ। ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਅਜਿਹੇ ਕਈ ਸੈਲੇਬਸ ਹਨ, ਜਿਨ੍ਹਾਂ ਨੇ ਨਾ ਸਿਰਫ ਰੀਲ ਵਿੱਚ ਬਲਕਿ ਅਸਲ ਜ਼ਿੰਦਗੀ ਵਿੱਚ ਵੀ ਟੀਚਰ ਦੀ ਭੂਮਿਕਾ ਨਿਭਾਈ ਹੈ। ਇਸ ਲਿਸਟ 'ਚ ਸਭ ਤੋਂ ਪਹਿਲਾ ਨਾਂ ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਦਾ ਹੈ, ਜਿਨ੍ਹਾਂ ਨੇ ਐਕਟਿੰਗ ਤੋਂ ਇਲਾਵਾ ਅਧਿਆਪਕ ਵਜੋਂ ਵੀ ਸੇਵਾਵਾਂ ਦਿੱਤੀਆਂ ਹਨ।

ਅਨੁਪਮ ਖੇਰ

ਮਸ਼ਹੂਰ ਬਾਲੀਵੁੱਡ ਅਭਿਨੇਤਾ ਅਨੁਪਮ ਖੇਰ ਆਪਣਾ ਐਕਟਿੰਗ ਸਕੂਲ ਚਲਾਉਂਦੇ ਹਨ। ਉਸਨੇ ਇਹ ਸਕੂਲ ਸਾਲ 2005 ਵਿੱਚ ਖੋਲ੍ਹਿਆ ਸੀ। ਇੱਥੋਂ ਤੱਕ ਕਿ ਵਰੁਣ ਧਵਨ, ਦੀਪਿਕਾ ਪਾਦੁਕੋਣ, ਅਭਿਸ਼ੇਕ ਬੱਚਨ, ਕਿਆਰਾ ਅਡਵਾਨੀ ਨੇ ਵੀ ਇਸ ਸਕੂਲ ਵਿੱਚ ਐਕਟਿੰਗ ਸਿੱਖੀ ਹੈ।

View this post on Instagram

A post shared by Anupam Kher (@anupampkher)


ਅਕਸ਼ੈ ਕੁਮਾਰ

ਬਾਲੀਵੁੱਡ 'ਚ ਡੈਬਿਊ ਕਰਨ ਤੋਂ ਪਹਿਲਾਂ ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਨੇ ਵਿਦੇਸ਼ 'ਚ ਮਾਰਸ਼ਲ ਆਰਟ ਦੀ ਟ੍ਰੇਨਿੰਗ ਲਈ ਸੀ। ਜਦੋਂ ਉਸ ਦੀ ਸਿਖਲਾਈ ਪੂਰੀ ਹੋ ਗਈ, ਉਹ ਆਪਣੇ ਦੇਸ਼ ਵਾਪਸ ਆ ਗਿਆ। ਫਿਰ ਇੱਥੇ ਆ ਕੇ ਉਨ੍ਹਾਂ ਨੇ ਮਾਰਸ਼ਲ ਆਰਟ ਸਕੂਲ ਖੋਲ੍ਹਿਆ ਅਤੇ ਇੱਥੇ ਲੋਕਾਂ ਨੂੰ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ।

View this post on Instagram

A post shared by Akshay Kumar (@akshaykumar)


ਨੰਦਿਤਾ ਦਾਸ

ਨੰਦਿਤਾ ਦਾਸ ਇੰਡਸਟਰੀ ਦਾ ਵੱਡਾ ਨਾਂ ਹੈ। ਅਦਾਕਾਰੀ ਦੇ ਨਾਲ-ਨਾਲ ਉਹ ਇੱਕ ਸ਼ਾਨਦਾਰ ਨਿਰਦੇਸ਼ਕ ਵੀ ਹੈ। ਇੰਨਾ ਹੀ ਨਹੀਂ ਉਸ ਦਾ ਇੱਕ ਸਕੂਲ ਵੀ ਹੈ ਜਿੱਥੇ ਉਹ ਪੜ੍ਹਾਉਂਦੀ ਵੀ ਹੈ। 

View this post on Instagram

A post shared by Nandita Das (@nanditadasofficial)

ਸਾਨਿਆ ਮਲਹੋਤਰਾ

ਇਸ ਲਿਸਟ 'ਚ ਬਾਲੀਵੁੱਡ ਦੀ ਦੰਗਲ ਗਰਲ ਦਾ ਨਾਂ ਵੀ ਸ਼ਾਮਲ ਹੈ। ਬਾਲੀਵੁੱਡ ਵਿੱਚ ਆਉਣ ਤੋਂ ਪਹਿਲਾਂ ਸਾਨਿਆ ਇੱਕ ਡਾਂਸ ਟੀਚਰ ਸੀ, ਜਿੱਥੇ ਉਹ ਬੇਲੀ ਡਾਂਸ ਸਿਖਾਉਂਦੀ ਸੀ।

ਹੋਰ ਪੜ੍ਹੋ: Neerja Bhanot Death Anniversary : ਭਾਰਤ ਦੀ ਬਹਾਦਰ ਧੀ ਜਿਸ ਨੇ 23 ਸਾਲਾਂ ਦੀ ਉਮਰ 'ਚ ਆਪਣੀ ਕੁਰਬਾਨੀ ਦੇ ਬਚਾਈ 360 ਯਾਤਰੀਆਂ ਦੀ ਜਾਨ

ਚੰਦਰਚੂੜ ਸਿੰਘ

ਬਾਲੀਵੁੱਡ ਦੇ ਚਾਕਲੇਟ ਬੁਆਏ ਚੰਦਰਚੂੜ ਸਿੰਘ ਭਾਵੇਂ ਹੀ ਹੁਣ ਵੱਡੇ ਪਰਦੇ ਤੋਂ ਗਾਇਬ ਹਨ, ਪਰ ਇੱਕ ਸਮਾਂ ਸੀ ਜਦੋਂ ਇੰਡਸਟਰੀ ਵਿੱਚ ਉਨ੍ਹਾਂ ਦੀ ਬਹੁਤ ਮੰਗ ਸੀ। ਅਦਾਕਾਰੀ ਵਿੱਚ ਆਉਣ ਤੋਂ ਪਹਿਲਾਂ ਚੰਦਰਚੂੜ ਸਿੰਘ ਦੂਨ ਸਕੂਲ ਵਿੱਚ ਬੱਚਿਆਂ ਨੂੰ ਸੰਗੀਤ ਸਿਖਾਉਂਦੇ ਸਨ।


Related Post