ਕਾਸ਼ੀ ਵਿਸ਼ਵਨਾਥ ਦੇ ਦਰਸ਼ਨ ਕਰਨ ਬਨਾਰਸ ਪਹੁੰਚੀ ਤਮੰਨਾ ਭਾਟੀਆ, ਸ਼ੇਅਰ ਕੀਤੀਆਂ ਤਸਵੀਰਾਂ

Tamannaah Bhatia visits at Kashi Vishwanath Temple : ਫਿਲਮੀ ਸਿਤਾਰਿਆਂ ਦਾ ਇਸ ਸਮੇਂ ਦੇਖਿਆ ਜਾ ਰਿਹਾ ਹੈ ਕਿ ਰੁਹਾਨੀਅਤ ਵੱਲ ਜ਼ਿਆਦਾ ਝੁਕਾਅ ਹੋ ਰਿਹਾ ਹੈ। ਜ਼ਿਆਦਾਤਰ ਸੈਲੇਬਸ ਭਗਵਾਨ ਦੀ ਭਗਤੀ ਵਿੱਚ ਲੀਨ ਨਜ਼ਰ ਆਉਂਦੇ ਹਨ। ਹੁਣ ਇਸ ਲਿਸਟ ‘ਚ ਸਾਊਥ ਦੀ ਸੁਪਰਸਟਾਰ ਤਮੰਨਾ ਭਾਟੀਆ (Tamannaah Bhatia) ਦਾ ਨਵਾਂ ਨਾਂ ਜੁੜ ਰਿਹਾ ਹੈ।
ਤਮੰਨਾ ਭਾਟੀਆ ਇਨ੍ਹੀਂ ਦਿਨੀਂ ਬਨਾਰਸ ‘ਚ ਮੌਜੂਦ ਹੈ। ਇਸ ਦੌਰਾਨ ਉਨ੍ਹਾਂ ਨੇ 12 ਜਯੋਤਿਰਲਿੰਗਾਂ ਵਿੱਚੋਂ ਇੱਕ ਕਾਸ਼ੀ ਵਿਸ਼ਵਨਾਥ (Kashi Vishwanath Temple) ਦੇ ਦਰਸ਼ਨ ਵੀ ਕੀਤੇ। ਅਦਾਕਾਰਾ ਨੇ ਇਸ ਮੌਕੇ ਦੀਆਂ ਕੁਝ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।
ਤਮੰਨਾ ਭਾਟੀਆ ਨੇ ਕੀਤੇ ਭੋਲੇਨਾਥ ਦੇ ਦਰਸ਼ਨ
ਤਮੰਨਾ ਭਾਟੀਆ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਉਹ ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਮੰਦਰ ਕੰਪਲੈਕਸ ‘ਚ ਨਜ਼ਰ ਆ ਰਹੀ ਹੈ। ਅਗਲੀ ਫੋਟੋ ਵਿੱਚ ਤਮੰਨਾ ਭਗਵਾਨ ਸ਼ਿਵ ਦੇ ਜਯੋਤਿਰਲਿੰਗ ਨੂੰ ਛੂਹਦੀ ਨਜ਼ਰ ਆ ਰਹੀ ਹੈ।
ਇੱਕ ਹੋਰ ਤਸਵੀਰ ਵਿੱਚ ਤਮੰਨਾ ਭਾਟੀਆ ਬਨਾਰਸ ਦੀਆਂ ਗਲੀਆਂ ਵਿੱਚ ਘੁੰਮਦੀ ਨਜ਼ਰ ਆ ਰਹੀ ਹੈ। ਅਦਾਕਾਰਾ ਬਨਾਰਸ ਗੰਗਾ ਘਾਟ ‘ਤੇ ਬੈਠ ਕੇ ਸੁਹਾਵਣੇ ਮੌਸਮ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਦੇ ਕੈਪਸ਼ਨ ‘ਚ ਉਨ੍ਹਾਂ ਨੇ ਹਰ ਹਰ ਮਹਾਦੇਵ ਵੀ ਲਿਖਿਆ ਹੈ।
ਤਮੰਨਾ ਦੀਆਂ ਇਨ੍ਹਾਂ ਤਸਵੀਰਾਂ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਮਹਾਦੇਵ ਦੀ ਬਹੁਤ ਵੱਡੀ ਭਗਤ ਹੈ। ਕੁੱਲ ਮਿਲਾ ਕੇ, ਉਸ ਦੀਆਂ ਇਹ ਤਸਵੀਰਾਂ ਕਾਫੀ ਸ਼ਾਨਦਾਰ ਹਨ, ਪ੍ਰਸ਼ੰਸਕ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਅਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਹੋਰ ਪੜ੍ਹੋ : ਅਨੰਤ -ਰਾਧਿਕਾ ਦੇ ਪ੍ਰੀ-ਵੈਡਿੰਗ ਈਵੈਂਟ 'ਚ Oops Moment ਦਾ ਸ਼ਿਕਾਰ ਹੋਈ ਰਿਹਾਨਾ, ਤਸਵੀਰ ਹੋਈ ਵਾਇਰਲ
ਤਮੰਨਾ ਭਾਟੀਆ ਦਾ ਵਰਕ ਫਰੰਟ
ਤਮੰਨਾ ਭਾਟੀਆ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਆਉਣ ਵਾਲੇ ਸਮੇਂ ‘ਚ ਤਮੰਨਾ ਭਾਟੀਆ ਤੇਲਗੂ ਫਿਲਮ ਓਡੇਲਾ-2 ‘ ਚ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ । ਫਿਲਹਾਲ ਉਹ ਇਸ ਫਿਲਮ ਦੀ ਸ਼ੂਟਿੰਗ ਲਈ ਬਨਾਰਸ ‘ਚ ਮੌਜੂਦ ਹਨ। ਦੱਸਿਆ ਜਾ ਰਿਹਾ ਹੈ ਕਿ ਓਡੇਲ 2 ਦੀ ਜ਼ਿਆਦਾਤਰ ਸ਼ੂਟਿੰਗ ਬਨਾਰਸ ਦੇ ਕੁਝ ਹਿੱਸਿਆਂ ‘ਚ ਕੀਤੀ ਜਾਣੀ ਹੈ। ਤਮੰਨਾ ਦੀ ਇਸ ਆਉਣ ਵਾਲੀ ਫਿਲਮ ਦਾ ਨਿਰਦੇਸ਼ਨ ਦੱਖਣੀ ਫਿਲਮ ਇੰਡਸਟਰੀ ਦੇ ਮਸ਼ਹੂਰ ਫਿਲਮਕਾਰ ਅਸ਼ੋਕ ਤੇਜਾ ਕਰ ਰਹੇ ਹਨ।