Meena Kumari's biopic : ਮੀਨਾ ਕੁਮਾਰੀ ਦੀ ਬਾਈਓਪਿਕ ਨੂੰ ਲੈ ਕੇ ਅਦਾਕਾਰਾ ਦੇ ਬੇਟੇ ਤਾਜਦਾਰ ਅਮਰੋਹੀ ਨੇ ਦਿੱਤੀ ਪ੍ਰਤੀਕਿਰਿਆ, ਕ੍ਰੀਤੀ ਸੈਨਨ ਨੂੰ ਦਿੱਤੀ ਇਹ ਸਲਾਹ
ਹਾਲ ਹੀ 'ਚ ਖਬਰਾਂ ਆਈਆਂ ਸਨ ਕਿ ਕ੍ਰਿਤੀ ਸੈਨਨ ਮਰਹੂਮ ਅਦਾਕਾਰਾ ਮੀਨਾ ਕੁਮਾਰੀ ਦੀ ਬਾਇਓਪਿਕ ਕਰਨ ਜਾ ਰਹੀ ਹੈ ਤੇ ਇਸ ਬਾਇਓਪਿਕ ਨੂੰ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਡਾਇਰੈਕਟ ਕਰਨ ਜਾ ਰਹੇ ਹਨ। ਇਹ ਉਸ ਦੀ ਪਹਿਲੀ ਨਿਰਦੇਸ਼ਕ ਫਿਲਮ ਹੈ। ਹਾਲਾਂਕਿ ਹੁਣ ਤੱਕ ਇਨ੍ਹਾਂ ਖਬਰਾਂ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ।
Tajdar Amrohi reacted to Meena Kumari's biopic : ਅਦਾਕਾਰਾ ਕ੍ਰਿਤੀ ਸੈਨਨ ਇੰਡਸਟਰੀ ਦੀ ਇੱਕ ਜਾਣੀ-ਪਛਾਣੀ ਅਦਾਕਾਰਾ ਹੈ। ਹਾਲ ਹੀ 'ਚ ਖਬਰਾਂ ਆਈਆਂ ਸਨ ਕਿ ਕ੍ਰਿਤੀ ਸੈਨਨ ਮਰਹੂਮ ਅਦਾਕਾਰਾ ਮੀਨਾ ਕੁਮਾਰੀ ਦੀ ਬਾਇਓਪਿਕ ਕਰਨ ਜਾ ਰਹੀ ਹੈ ਤੇ ਇਸ ਬਾਇਓਪਿਕ ਨੂੰ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਡਾਇਰੈਕਟ ਕਰਨ ਜਾ ਰਹੇ ਹਨ। ਇਹ ਉਸ ਦੀ ਪਹਿਲੀ ਨਿਰਦੇਸ਼ਕ ਫਿਲਮ ਹੈ। ਹਾਲਾਂਕਿ ਹੁਣ ਤੱਕ ਇਨ੍ਹਾਂ ਖਬਰਾਂ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ।
ਹੁਣ ਮੀਨਾ ਕੁਮਾਰੀ ਦੇ ਮਤਰੇਏ ਬੇਟੇ ਤਾਜਦਾਰ ਅਮਰੋਹੀ ਨੇ ਇਸ ਖਬਰ 'ਤੇ ਪ੍ਰਤੀਕਿਰਿਆ ਦਿੱਤੀ ਹੈ। ਇੱਕ ਮੀਡੀਆ ਅਦਾਰੇ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਸ ਨੇ ਦੱਸਿਆ ਕਿ ਮਨੀਸ਼ ਮਲਹੋਤਰਾ ਅਤੇ ਕ੍ਰਿਤੀ ਸੈਨਨ ਮੀਨਾ ਕੁਮਾਰੀ ਦੀ ਬਾਇਓਪਿਕ ਬਣਾ ਰਹੇ ਹਨ, ਇਹ ਉਹਨਾਂ ਲਈ ਵੀ ਇੱਕ ਖਬਰ ਹੈ। ਕ੍ਰਿਤੀ ਇੱਕ ਚੰਗੀ ਅਭਿਨੇਤਰੀ ਹੈ ਪਰ ਉਸ ਨੂੰ ਆਪਣੀ ਸਾਖ ਬਣਾਈ ਰੱਖਣ ਲਈ ਪਰਦੇ 'ਤੇ ਮੀਨਾ ਕੁਮਾਰੀ ਦਾ ਕਿਰਦਾਰ ਨਿਭਾਉਣ ਤੋਂ ਬਚਣਾ ਚਾਹੀਦਾ ਹੈ।
ਮੀਨਾ ਕੁਮਾਰੀ ਦੀ ਯਾਤਰਾ
ਮੀਨਾ ਕੁਮਾਰੀ ਨੂੰ ਟ੍ਰੈਜੇਡੀ ਕਵੀਨ ਕਿਹਾ ਜਾਂਦਾ ਹੈ। ਉਹ ਭਾਰਤੀ ਸਿਨੇਮਾ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਸੀ। ਉਸਨੇ ਬਾਲ ਅਦਾਕਾਰਾ ਵਜੋਂ ਆਪਣੀ ਸ਼ੁਰੂਆਤ ਕੀਤੀ। ਮੀਨਾ ਕੁਮਾਰੀ ਨੇ ਸਿਰਫ਼ ਚਾਰ ਸਾਲ ਦੀ ਉਮਰ ਵਿੱਚ ਇੰਡਸਟਰੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਅਧੂਰੀ ਕਹਾਣੀ, ਪੂਜਾ ਅਤੇ ਏਕ ਹੀ ਭੂਲ ਵਰਗੀਆਂ ਫਿਲਮਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣੀ ਜਾਂਦੀ ਹੈ।
ਹੋਰ ਪੜ੍ਹੋ: ਫ਼ਿਲਮ Cheta Singh ਦਾ ਟੀਜ਼ਰ ਹੋਇਆ ਰਿਲੀਜ਼, ਹਿੰਸਾ ਤੇ ਰੋਮਾਂਚਕ ਸਿਨੇਮੈਟਿਕਨਾਲ ਭਰਿਆ ਵੀਡੀਓ ਵੇਖ ਹੋ ਜਾਓਗੇ ਹੈਰਾਨ
ਆਪਣੇ 33 ਸਾਲ ਦੇ ਕਰੀਅਰ ਵਿੱਚ ਉਹ 90 ਫਿਲਮਾਂ ਵਿੱਚ ਨਜ਼ਰ ਆਈ। ਉਨ੍ਹਾਂ ਨੇ ਫਿਲਮਾਂ ਤੋਂ ਕਾਫੀ ਨਾਮ ਕਮਾਇਆ। ਉਸਦਾ ਵਿਆਹ 1952 ਵਿੱਚ ਨਿਰਦੇਸ਼ਕ ਕਮਲ ਅਮਰੋਹੀ ਨਾਲ ਹੋਇਆ ਸੀ। ਹਾਲਾਂਕਿ, ਉਹ 1964 ਵਿੱਚ ਵੱਖ ਹੋ ਗਏ ਸਨ। ਮੀਨਾ ਕੁਮਾਰੀ ਦੀ 38 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ।