ਤਾਪਸੀ ਪੰਨੂ ਨੂੰ ਪੈਪਰਾਜ਼ੀਸ 'ਤੇ ਆਇਆ ਗੁੱਸਾ, ਅਦਾਕਾਰਾ ਨੇ ਲਗਾਈ ਫਟਕਾਰ, ਵੇਖੋ ਵੀਡੀਓ
ਤਾਪਸੀ ਪੰਨੂ ਦੀ 'ਫਿਰ ਆਈ ਹਸੀਨ ਦਿਲਰੁਬਾ' ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ 'ਚ ਉਨ੍ਹਾਂ ਨੇ ਵਿਕਰਾਂਤ ਮੈਸੀ ਅਤੇ ਸੰਨੀ ਕੌਸ਼ਲ ਨਾਲ ਕੰਮ ਕੀਤਾ ਹੈ। ਇਸ ਵਿਚਾਲੇ ਤਾਪਸੀ ਪੰਨੂ ਪੈਪਰਾਜ਼ੀਸ ਉੱਤੇ ਭੜਕਦੀ ਹੋਈ ਨਜ਼ਰ ਆਈ, ਜਿਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।
Taapsee Pannu angry on paparazzi: ਬਾਲੀਵੁੱਡ ਅਭਿਨੇਤਰੀ ਤਾਪਸੀ ਪੰਨੂ ਦੀ 'ਫਿਰ ਆਈ ਹਸੀਨ ਦਿਲਰੁਬਾ' ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ 'ਚ ਉਨ੍ਹਾਂ ਨੇ ਵਿਕਰਾਂਤ ਮੈਸੀ ਅਤੇ ਸੰਨੀ ਕੌਸ਼ਲ ਨਾਲ ਕੰਮ ਕੀਤਾ ਹੈ। ਇਸ ਵਿਚਾਲੇ ਤਾਪਸੀ ਪੰਨੂ ਪੈਪਰਾਜ਼ੀਸ ਉੱਤੇ ਭੜਕਦੀ ਹੋਈ ਨਜ਼ਰ ਆਈ, ਜਿਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।
ਵੀਰਵਾਰ ਨੂੰ ਮੁੰਬਈ 'ਚ 'ਫਿਰ ਆਈ ਹਸੀਨ ਦਿਲਰੁਬਾ' ਦੀ ਸਕ੍ਰੀਨਿੰਗ ਰੱਖੀ ਗਈ, ਜਿਸ 'ਚ ਤਾਪਸੀ ਪੰਨੂ ਨੇ ਵੀ ਸ਼ਿਰਕਤ ਕੀਤੀ। ਈਵੈਂਟ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਤਾਪਸੀ ਪੰਨੂ ਇੱਕ ਵਾਰ ਫਿਰ ਪੈਪਰਾਜ਼ੀ 'ਤੇ ਗੁੱਸੇ ਵਿੱਚ ਨਜ਼ਰ ਆ ਰਹੀ ਹੈ।
'ਫਿਰ ਆਈ ਹਸੀਨ ਦਿਲਰੁਬਾ' ਦੀ ਸਕ੍ਰੀਨਿੰਗ ਤੋਂ ਬਾਅਦ ਤਾਪਸੀ ਪੰਨੂ ਪੈਪਰਾਜ਼ੀ 'ਤੇ ਗੁੱਸਾ ਕਰਦੀ ਨਜ਼ਰ ਆਈ। ਦਰਅਸਲ, ਥੀਏਟਰ ਤੋਂ ਬਾਹਰ ਆਉਂਦੇ ਸਮੇਂ, ਇੱਕ ਫੋਟੋਗ੍ਰਾਫਰ ਤਾਪਸੀ ਪੰਨੂ ਦੀਆਂ ਤਸਵੀਰਾਂ ਕਲਿੱਕ ਕਰਨ ਲਈ ਉਸ ਦੇ ਬਹੁਤ ਨੇੜੇ ਆ ਜਾਂਦਾ ਹੈ। ਇਸ 'ਤੇ ਉਹ ਗੁੱਸੇ 'ਚ ਆ ਜਾਂਦੀ ਹੈ ਅਤੇ ਫਿਰ ਪੈਪਰਾਜ਼ੀਸ ਨੂੰ ਝਿੜਕਦੀ ਹੈ। ਹਾਲਾਂਕਿ ਇਸ ਦੌਰਾਨ ਫੋਟੋਗ੍ਰਾਫਰ ਨੇ ਉਸ ਤੋਂ ਮਾਫੀ ਮੰਗ ਲਈ।
ਤਾਪਸੀ ਪੰਨੂ ਨੇ ਪੈਪਰਾਜ਼ੀਸ ਨੂੰ ਲਗਾਈ ਫਟਕਾਰ
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਤਾਪਸੀ ਪੰਨੂ ਸਕ੍ਰੀਨਿੰਗ ਤੋਂ ਬਾਅਦ ਥੀਏਟਰ ਤੋਂ ਆਪਣੀ ਕਾਰ ਵੱਲ ਜਾ ਰਹੀ ਹੈ। ਇਸ ਦੌਰਾਨ ਉਹ ਪੈਪਰਾਜ਼ੀਸ ਨੂੰ ਕਹਿੰਦੀ ਹੈ, 'ਜ਼ਿਆਦਾ ਨੇੜੇ ਨਾ ਆਓ, ਤਾਂ ਤੁਸੀਂ ਮੈਨੂੰ ਡਰਾਉਂਦੇ ਹੋ।' ਅਭਿਨੇਤਰੀ ਮੁਆਫੀ ਮੰਗਣ ਲਈ ਕਿਹਾ ਤੇ ਫੋਟੋਗ੍ਰਾਫਰ ਨੇ ਤੁਰੰਤ ਤਾਪਸੀ ਤੋਂ ਮੁਆਫੀ ਮੰਗੀ।
ਇਸ ਤੋਂ ਬਾਅਦ ਸਾਰੇ ਫੋਟੋਗ੍ਰਾਫਰ ਤਾਪਸੀ ਨੂੰ ਕਹਿੰਦੇ ਹਨ ਕਿ ਮੈਡਮ ਉਹ ਤੁਹਾਡੇ ਕੋਲੋਂ ਮੁਆਫੀ ਮੰਗ ਰਹੇ ਹਨ। ਹਾਲਾਂਕਿ ਤਾਪਸੀ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਉਹ ਆਪਣੀ ਕਾਰ ਵਿੱਚ ਬੈਠਦੀ ਹੈ ਅਤੇ ਪੈਪਰਾਜ਼ੀ ਨੂੰ ਅਲਵਿਦਾ ਕਹਿੰਦੀ ਹੈ ਅਤੇ ਉੱਥੋਂ ਚਲੀ ਜਾਂਦੀ ਹੈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਹੋਰ ਪੜ੍ਹੋ : ਵਿਨੇਸ਼ ਫੋਗਾਟ ਦੀ ਸਿਲਵਰ ਮੈਡਲ ਲਈ ਅਪੀਲ 'ਤੇ 3 ਘੰਟੇ ਚੱਲੀ ਸੁਣਵਾਈ, ਅੱਜ ਆ ਸਕਦਾ ਹੈ ਫੈਸਲਾ
ਕਿਸ OTT 'ਤੇ ਰਿਲੀਜ਼ ਹੋਈ 'ਫਿਰ ਆਈ ਹਸੀਨ ਦਿਲਰੁਬਾ'
ਦੱਸ ਦੇਈਏ ਕਿ 9 ਅਗਸਤ, 2024 ਨੂੰ ਤਾਪਸੀ ਪੰਨੂ ਦੀ 'ਫਿਰ ਆਈ ਹਸੀਨ ਦਿਲਰੁਬਾ' OTT Netflix 'ਤੇ ਰਿਲੀਜ਼ ਹੋਈ ਹੈ। ਹੁਣ ਉਹ ਅਕਸ਼ੈ ਕੁਮਾਰ ਦੀ ਫਿਲਮ 'ਖੇਲ ਖੇਲ ਮੇਂ' 'ਚ ਨਜ਼ਰ ਆਵੇਗੀ, ਜਿਸ ਦਾ ਨਿਰਦੇਸ਼ਨ ਮੁਦੱਸਰ ਅਜ਼ੀਜ਼ ਕਰ ਰਹੇ ਹਨ। ਵਾਣੀ ਕਪੂਰ, ਫਰਦੀਨ ਖਾਨ, ਐਮੀ ਵਿਰਕ ਵੀ ਫਿਲਮ ਦਾ ਹਿੱਸਾ ਹਨ। 'ਖੇਲ ਖੇਲ ਮੇਂ' 15 ਅਗਸਤ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।