Sushma Seth Birthday: 42 ਸਾਲ ਦੀ ਉਮਰ 'ਚ ਕੀਤੀ ਫ਼ਿਲਮਾਂ 'ਦੀ ਸ਼ੁਰੂਆਤ, ਦਾਦੀ ਬਣ ਸੁਸ਼ਮਾ ਸੇਠ ਨੇ ਜਿੱਤਿਆ ਦਰਸ਼ਕਾਂ ਦਾ ਦਿਲ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੁਸ਼ਮਾ ਸੇਠ ਨੇ ਕਈ ਫ਼ਿਲਮਾਂ 'ਚ ਦਾਦੀ ਦਾ ਕਿਰਦਾਰ ਨਿਭਾ ਕੇ ਹਰ ਕਿਸੇ ਦਾ ਦਿਲ ਜਿੱਤ ਲਿਆ। ਅੱਜ ਸੁਸ਼ਮਾ ਸੇਠ ਦਾ ਜਨਮਦਿਨ ਹੈ, ਇਸ ਮੌਕੇ 'ਤੇ ਬਾਲੀਵੁੱਡ ਕਲਾਕਾਰ ਤੇ ਫੈਨਜ਼ ਅਦਾਕਾਰਾ ਨੂੰ ਵਧਾਈ ਦੇ ਰਹੇ ਹਨ।

By  Pushp Raj June 20th 2023 06:43 PM

Happy Birthday Sushma Seth: ਹਿੰਦੀ ਸਿਨੇਮਾ ਜਗਤ ਦੀ ਮਸ਼ਹੂਰ ਅਦਾਕਾਰਾ ਸੁਸ਼ਮਾ ਸੇਠ ਅੱਜ ਯਾਨੀ 20 ਜੂਨ ਨੂੰ ਆਪਣਾ ਜਨਮਦਿਨ ਮਨਾ ਰਹੀ ਹੈ। ਭਾਵੇਂ ਉਨ੍ਹਾਂ ਦੇ ਕਿਰਦਾਰ ਛੋਟੇ ਕਿਉਂ ਨਾਂ ਹੋਣ, ਉਹ ਮਹੱਤਵਪੂਰਨ ਰਹੇ ਅਤੇ ਦਰਸ਼ਕਾਂ 'ਤੇ ਆਪਣੀ ਛਾਪ ਛੱਡ ਸਕਦੇ ਹਨ। ਅਭਿਨੇਤਰੀ ਸੁਸ਼ਮਾ ਸੇਠ ਦਾਦੀ ਤੇ ਨਾਨੀ ਵਰਗੇ ਕਿਰਦਾਰਾਂ ਲਈ ਜਾਣੀ ਜਾਂਦੀ ਹੈ, ਉਨ੍ਹਾਂ ਨੇ 70, 80 ਅਤੇ 90 ਦੇ ਦਹਾਕੇ ਵਿੱਚ ਕਈ ਫਿਲਮਾਂ ਵਿੱਚ ਸ਼ਾਨਦਾਰ ਭੂਮਿਕਾਵਾਂ ਨਿਭਾਈਆਂ ਹਨ।


ਜਿਸ ਉਮਰ ਵਿੱਚ ਅਕਸਰ ਲੋਕ  ਸੰਨਿਆਸ ਲੈਣ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਹਨ, ਉਨਾਂ ਨੇ ਸਿਨੇਮਾ ਦੀ ਦੁਨੀਆ ਵਿੱਚ ਆਪਣਾ ਪਹਿਲਾ ਕਦਮ ਰੱਖਿਆ। ਉਸ ਦਾ ਅੰਦਾਜ਼ ਅਜਿਹਾ ਸੀ ਕਿ ਉਹ ਕਿਸੇ ਦੀ ਦਾਦੀ ਤੇ ਕਿਸੇ ਦੀ ਦਾਦੀ ਬਣ ਗਈ... ਯਕੀਨਨ ਅਸੀਂ ਗੱਲ ਕਰ ਰਹੇ ਹਾਂ ਸੁਸ਼ਮਾ ਸੇਠ ਦੀ, ਜਿਨ੍ਹਾਂ ਦਾ ਕਰੀਅਰ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। 

ਸੁਸ਼ਮਾ ਸੇਠ ਨੇ ਪਰਦੇ 'ਤੇ ਥੋੜੀ ਦੇਰ ਨਾਲ ਦਸਤਕ ਦਿੱਤੀ, ਪਰ ਉਹ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ 'ਚ ਸਫਲ ਰਹੀ। 20 ਜੂਨ 1936 ਨੂੰ ਦਿੱਲੀ 'ਚ ਜਨਮੀ ਸੁਸ਼ਮਾ ਨੇ 42 ਸਾਲ ਦੀ ਉਮਰ 'ਚ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ। 

ਸੁਸ਼ਮਾ ਸੇਠ ਨੇ ਛੋਟੇ ਪਰਦੇ 'ਤੇ ਆਪਣੀ ਚੰਗੀ ਪਛਾਣ ਬਣਾ ਲਈ ਸੀ ਪਰ ਫ਼ਿਲਮੀ ਪਰਦੇ 'ਤੇ ਪਹੁੰਚਣ 'ਚ ਉਨ੍ਹਾਂ ਨੂੰ ਕਾਫੀ ਸਮਾਂ ਲੱਗਾ। 42 ਸਾਲ ਦੀ ਉਮਰ 'ਚ ਸੁਸ਼ਮਾ ਸੇਠ ਨੂੰ ਪਹਿਲੀ ਫ਼ਿਲਮ 'ਜੂਨੂਨ' (1978) ਮਿਲੀ, ਜੋ ਸ਼ਿਆਮ ਬੈਨੇਗਲ ਦੇ ਨਿਰਦੇਸ਼ਨ ਹੇਠ ਬਣੀ ਸੀ। ਇਸ ਤੋਂ ਬਾਅਦ ਸੁਸ਼ਮਾ ਸੇਠ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਹ ਉਹ ਦੌਰ ਸੀ ਜਦੋਂ ਨਿਰੂਪਾ ਰਾਏ ਨੂੰ ਇੱਕ ਬੁੱਢੀ ਤੇ ਬੇਸਹਾਰਾ ਮਾਂ ਦੇ ਰੂਪ ਵਿੱਚ ਦੇਖਿਆ ਜਾਂਦਾ ਸੀ, ਜਦੋਂ ਕਿ ਸੁਸ਼ਮਾ ਸੇਠ ਨੇ ਇੱਕ ਹੰਕਾਰੀ ਅਤੇ ਅਮੀਰ ਦਾਦੀ ਜਾਂ ਮਾਂ ਦੇ ਕਿਰਦਾਰ 'ਚ ਪੇਸ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਸਿਲਸਿਲਾ', 'ਪ੍ਰੇਮ ਰੋਗ', 'ਤਵਾਇਫ', 'ਨਾਗਿਨ', 'ਨਿਗਾਹੇਂ', 'ਦੀਵਾਨਾ', 'ਚਾਂਦਨੀ', 'ਧੜਕਨ', 'ਕਭੀ ਖੁਸ਼ੀ ਕਭੀ ਗਮ' ਤੇ 'ਕਲ ਹੋ ਨਾ' ਵਰਗੀਆਂ ਕਈ ਫਿਲਮਾਂ ਕੀਤੀਆਂ। 


ਹੋਰ ਪੜ੍ਹੋ: Karan Aujla: ਕਰਨ ਔਜਲਾ ਦੀ ਪਤਨੀ ਪਲਕ ਦੀ ਵਿਗੜੀ ਸਿਹਤ! ਹੱਥ 'ਤੇ ਡਰਿੱਪ ਲੱਗੀ ਤਸਵੀਰ ਹੋ ਰਹੀ ਵਾਇਰਲ

ਟੀਵੀ ਸੀਰੀਅਲ 'ਹਮ ਲੋਗ' 'ਚ ਦਾਦੀ ਦੇ ਕਿਰਦਾਰ ਤੋਂ ਮਿਲੀ ਪਹਿਚਾਣ 

ਦੂਰਦਰਸ਼ਨ ਦੇ ਮਸ਼ਹੂਰ ਟੀਵੀ ਸੀਰੀਅਲ 'ਹਮ ਲੋਗ' 'ਚ ਸੁਸ਼ਮਾ ਸੇਠ ਨੇ ਇਮਰਤੀ ਦੇਵੀ ਉਰਫ ਦਾਦੀ ਦਾ ਕਿਰਦਾਰ ਨਿਭਾਇਆ ਸੀ। ਅਜਿਹੇ 'ਚ ਜਦੋਂ ਉਹ ਕਪਿਲ ਸ਼ਰਮਾ ਦੇ ਸ਼ੋਅ 'ਤੇ ਆਈ ਸੀ ਤਾਂ ਉਸ ਨੇ ਕਿਹਾ ਸੀ ਕਿ ਦੂਰਦਰਸ਼ਨ 'ਚ ਉਸ ਨੂੰ ਪ੍ਰਸ਼ੰਸਕਾਂ ਤੋਂ ਚਿੱਠੀਆਂ ਮਿਲਦੀਆਂ ਸਨ, ਜਿਸ 'ਚ ਲਿਖਿਆ ਹੁੰਦਾ ਸੀ ਕਿ ਦਾਦੀ ਦੇ ਕਿਰਦਾਰ ਨੂੰ ਨਾ ਮਾਰੋ। ਇਹੀ ਕਾਰਨ ਸੀ ਕਿ ਸ਼ੋਅ ਦੇ ਨਿਰਮਾਤਾਵਾਂ ਨੇ ਇਸ ਕਿਰਦਾਰ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ। ਹਾਲਾਂਕਿ, ਕਹਾਣੀ ਦੀ ਮੰਗ ਦੇ ਮੁਤਾਬਕ , ਦਾਦੀ ਇਮਰਤੀ ਨੂੰ ਸ਼ੋਅ ਦੇ ਅੰਤ ਵਿੱਚ ਕੈਂਸਰ ਨਾਲ ਮਰਦਾ ਦਿਖਾਇਆ ਜਾਣਾ ਸੀ।


Related Post