ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਸਿੰਘ ਨੇ ਪੀਐਮ ਮੋਦੀ ਨੂੰ ਕੀਤੀ ਅਪੀਲ, CBI ਜਾਂਚ 'ਤੇ ਚੁੱਕੇ ਸਵਾਲ

By  Pushp Raj March 14th 2024 04:11 PM

Sushant Singh Rajput Death Case : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ (Sushant Singh Rajput) ਅੱਜ ਸਾਡੇ ਵਿਚਕਾਰ ਨਹੀਂ ਹਨ। ਉਨ੍ਹਾਂ ਨੂੰ ਇਸ ਦੁਨੀਆ ਤੋਂ ਚਲੇ ਗਏ ਲਗਭਗ 4 ਸਾਲ ਹੋ ਗਏ ਹਨ ਪਰ ਉਨ੍ਹਾਂ ਦੀ ਮੌਤ ਦਾ ਭੇਤ ਅਜੇ ਵੀ ਅਣਸੁਲਝਿਆ ਹੈ। ਅੱਜ ਵੀ ਪ੍ਰਸ਼ੰਸਕ ਅਤੇ ਉਸ ਦਾ ਪਰਿਵਾਰ ਸੋਸ਼ਲ ਮੀਡੀਆ 'ਤੇ ਇਨਸਾਫ ਦੀ ਮੰਗ ਕਰ ਰਹੇ ਹਨ।


ਹਾਲ ਹੀ ਵਿੱਚ ਸੁਸ਼ਾਂਤ ਸਿੰਘ ਦੀ ਭੈਣ ਸ਼ਵੇਤਾ ਸਿੰਘ ਕੀਰਤੀ (Shweta Kirti Singh) ਸੋਸ਼ਲ ਮੀਡੀਆ 'ਤੇ ਆਪਣੇ ਭਰਾ ਲਈ ਇਨਸਾਫ਼ ਲਈ ਮੁਹਿੰਮ ਚਲਾਉਂਦੀ ਰਹਿੰਦੀ ਹੈ। ਇੱਕ ਵਾਰ ਫਿਰ ਉਸ ਨੇ ਵੀਡੀਓ ਸ਼ੇਅਰ ਕਰਕੇ ਇਨਸਾਫ਼ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਪੀਐਮ ਮੋਦੀ ਤੋਂ ਵੀ ਮਦਦ ਮੰਗੀ ਹੈ।

View this post on Instagram

A post shared by Shweta Singh Kirti (@shwetasinghkirti)

 

ਸੁਸ਼ਾਤ ਸਿੰਘ ਰਾਜਪੂਤ ਦੀ ਭੈਂਣ ਨੇ ਇਨਸਾਫ ਲਈ ਪੀਐਮ ਮੋਦੀ ਤੋਂ ਮੰਗੀ ਮਦਦ


ਸ਼ਵੇਤਾ ਕੀਰਤੀ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਦੇ ਕੈਪਸ਼ਨ ਵਿੱਚ, ਉਸ ਨੇ ਲਿਖਿਆ, 'ਮੇਰੇ ਭਰਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ 45 ਮਹੀਨੇ ਹੋ ਗਏ ਹਨ, ਅਤੇ ਅਸੀਂ ਅਜੇ ਵੀ ਜਵਾਬ ਲੱਭ ਰਹੇ ਹਾਂ। ਪ੍ਰਧਾਨ ਮੰਤਰੀ ਮੋਦੀ ਜੀ, ਕਿਰਪਾ ਕਰਕੇ ਸੀਬੀਆਈ ਜਾਂਚ ਦੀ ਡਿਟੇਲ ਜਾਨਣ ਵਿੱਚ ਸਾਡੀ ਮਦਦ ਕਰੋ। ਸੁਸ਼ਾਂਤ ਲਈ ਇਨਸਾਫ਼ ਸਾਡੀ ਅਪੀਲ ਹੈ।


ਸ਼ਵੇਤਾ ਨੇ ਆਪਣੇ ਭਰਾ ਸੁਸ਼ਾਂਤ ਨੂੰ ਲੈ ਕੇ ਪੀਐਮ ਮੋਦੀ ਨੂੰ ਅਪੀਲ ਕਰਦੇ ਹੋਏ ਕਿਹਾ, 'ਮੇਰੇ ਭਰਾ ਨੂੰ ਗੁਜ਼ਰੇ 45 ਮਹੀਨੇ ਹੋ ਗਏ ਹਨ। ਸਾਨੂੰ ਅਜੇ ਤੱਕ ਜਾਂਚ ਬਾਰੇ ਕੋਈ ਅਪਡੇਟ ਨਹੀਂ ਮਿਲੀ ਹੈ। ਇੱਕ ਪਰਿਵਾਰ ਵਜੋਂ, ਸਾਡੇ ਕੋਲ ਬਹੁਤ ਸਾਰੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਅਸੀਂ ਚਾਹੁੰਦੇ ਹਾਂ। ਅਭਿਨੇਤਾ ਦੇ ਪ੍ਰਸ਼ੰਸਕ ਇਸ ਪੋਸਟ 'ਤੇ ਭਾਰੀ ਕਮੈਂਟ ਕਰ ਰਹੇ ਹਨ ਅਤੇ ਸ਼ਵੇਤਾ ਦਾ ਸਮਰਥਨ ਕਰ ਰਹੇ ਹਨ। ਫਿਲਹਾਲ ਇਹ ਦੇਖਣਾ ਹੋਵੇਗਾ ਕਿ ਇਸ 'ਤੇ ਪੀਐਮ ਮੋਦੀ ਦਾ ਕੀ ਜਵਾਬ ਆਉਂਦਾ ਹੈ।

View this post on Instagram

A post shared by Shweta Singh Kirti (@shwetasinghkirti)

 

ਹੋਰ ਪੜ੍ਹੋ: ਸੁਸ਼ਾਂਤ ਸਿੰਘ ਰਾਜਪੂਤ ਦੇ ਜਨਮਦਿਨ 'ਤੇ ਭੈਣ ਸ਼ਵੇਤਾ ਨੇ ਸਾਂਝੀ ਕੀਤੀ ਅਣਦੇਖੀ ਤਸਵੀਰ ਤੇ ਵੀਡੀਓ, ਭਰਾ ਨੂੰ ਯਾਦ ਕਰ ਭਾਵੁਕ ਹੋਈ ਸ਼ਵੇਤਾ 

ਸੁਸ਼ਾਤ ਸਿੰਘ ਰਾਜਪੂਤ ਦੀ ਮੌਤ


ਦੱਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਜੂਨ 2020 ਵਿੱਚ ਹੋਈ ਸੀ। ਸੁਸ਼ਾਂਤ ਆਪਣੇ ਘਰ ਮ੍ਰਿਤਕ ਪਾਏ ਗਏ ਸਨ। ਉਨ੍ਹਾਂ ਦੀ ਮੌਤ ਨਾਲ ਅਦਾਕਾਰ ਦੇ ਪਰਿਵਾਰਕ ਮੈਂਬਰਾਂ ਅਤੇ ਫੈਨਜ਼ ਨੂੰ ਸਦਮਾ ਪਹੁੰਚਿਆ ਹੈ।  ਪਿਛਲੇ ਲੰਮੇਂ ਸਮੇਂ ਤੋਂ ਅਦਾਕਾਰ ਦੀ ਭੈਣ ਸੁਸ਼ਾਂਤ ਸਿੰਘ ਰਾਜਪੂਤ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰ ਰਹੀ ਹੈ ਅਤੇ ਪ੍ਰਸ਼ੰਸਕ ਵੀ ਉਸ ਦਾ ਸਮਰਥਨ ਕਰ ਰਹੇ ਹਨ। ਇਸ ਮਾਮਲੇ 'ਚ ਉਸ ਦੀ ਸਾਬਕਾ ਪ੍ਰੇਮਿਕਾ ਰੀਆ ਚੱਕਰਵਰਤੀ 'ਤੇ ਵੀ ਕਤਲ ਦਾ ਦੋਸ਼ ਲਗਾਇਆ ਗਿਆ ਸੀ ਪਰ ਬਾਅਦ 'ਚ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ।

 

View this post on Instagram

A post shared by Ranveer Allahbadia (@ranveerallahbadia)

 

Related Post