ਸੰਨੀ ਲਿਓਨੀ ਨੇ ਵੈਡਿੰਗ ਐਨੀਵਰਸਰੀ ‘ਤੇ ਪਤੀ ਦੇ ਨਾਲ ਸਾਂਝੀਆਂ ਕੀਤੀਆਂ ਵਿਆਹ ਦੀਆਂ ਤਸਵੀਰਾਂ
ਸੰਨੀ ਲਿਓਨੀ ਨੇ ਆਪਣੀ ਵੈਡਿੰਗ ਐਨੀਵਰਸਰੀ ‘ਤੇ ਕੁਝ ਅਣਵੇਖੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ ।
ਅਦਾਕਾਰਾ ਸੰਨੀ ਲਿਓਨੀ (Sunny Leone) ਨੇ ਆਪਣੇ ਵਿਆਹ ਦੀ ਵਰ੍ਹੇਗੰਢ ਬੀਤੇ ਦਿਨ ਮਨਾਈ । ਇਸ ਮੌਕੇ ‘ਤੇ ਅਦਾਕਾਰਾ ਨੇ ਆਪਣੇ ਵਿਆਹ ਸਮੇਂ ਦੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸੰਨੀ ਲਿਓਨੀ ਆਪਣੇ ਪਤੀ ਦੇ ਨਾਲ ਵਿਆਹ ਦੇ ਸਮੇਂ ਨਜ਼ਰ ਆ ਰਹੀ ਹੈ।ਵਿਆਹ ਦੀ ਇਸ ਅਣਵੇਖੀ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਸੰਨੀ ਲਾਲ ਜੋੜੇ ‘ਚ ਦਿਖਾਈ ਦੇ ਰਹੀ ਹੈ ਜਦੋਂਕਿ ਉਸ ਦੇ ਪਤੀ ਨੇ ਵੀ ਸ਼ੇਰਵਾਨੀ ਪਾਈ ਹੋਈ ਹੈ ਅਤੇ ਦੋਵੇਂ ਗੁਰਦੁਆਰਾ ਸਾਹਿਬ ‘ਚ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਅਮਰ ਨੂਰੀ ਨੇ ਖ਼ਾਸ ਅੰਦਾਜ਼ ‘ਚ ਦਿੱਤੀ ਵਧਾਈ, ਸਰਦੂਲ ਸਿਕੰਦਰ ਦੇ ਨਾਲ ਸਾਂਝਾ ਕੀਤਾ ਵੀਡੀਓ
ਸੰਨੀ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਅਦਾਕਾਰਾ ਨੇ ਲਿਖਿਆ ‘ਪ੍ਰਮਾਤਮਾ ਦੇ ਸਾਹਮਣੇ ਕਮਿਟਮੈਂਟ ਕਰ ਰਹੇ ਹਾਂ। ਨਾ ਸਿਰਫ਼ ਵਧੀਆ ਸਮੇਂ ਬਲਕਿ ਬੁਰੇ ਸਮੇਂ ‘ਚ ਵੀ ਇੱਕਠੇ ਰਹਿਣ ਦਾ ਵਾਅਦਾ ਕੀਤਾ । ਮੈਨੂੰ ਉਮੀਦ ਹੈ ਕਿ ਇਸੇ ਤਰ੍ਹਾਂ ਇਸ ਰਸਤੇ ‘ਤੇ ਹਮੇਸ਼ਾ ਹੱਥਾਂ ‘ਚ ਹੱਥ ਪਾ ਕੇ ਚੱਲਦੇ ਰਹਾਂਗੇ’। ਸੰਨੀ ਲਿਓਨ ਦੀ ਇਸ ਤਸਵੀਰ ‘ਤੇ ਫੈਨਸ ਦੇ ਵੱਲੋਂ ਵੀ ਪਿਆਰ ਦੀ ਵਰਖਾ ਫੈਨਸ ਨੇ ਕੀਤੀ ਅਤੇ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦਿੱਤੀ ।
2011 ‘ਚ ਸੰਨੀ ਨੇ ਕਰਵਾਇਆ ਸੀ ਵਿਆਹ
ਸੰਨੀ ਲਿਓਨੀ ਨੇ 2011 ‘ਚ ਵਿਆਹ ਕਰਵਾਇਆ ਸੀ ਅਤੇ ਇਸ ਵਿਆਹ ‘ਚ ਉਸ ਦੇ ਪਰਿਵਾਰਕ ਮੈਂਬਰ ਹੀ ਸ਼ਾਮਿਲ ਹੋਏ ਸਨ ।ਸੰਨੀ ਲਿਓਨੀ ਦੇ ਦੋ ਜੁੜਵਾ ਬੇਟੇ ਹਨ, ਜਦੋਂਕਿ ਇੱਕ ਧੀ ਨੂੰ ਉਸ ਨੇ ਗੋਦ ਲਿਆ ਹੈ ।
ਜਿਸ ਦੇ ਨਾਲ ਅਕਸਰ ਅਦਾਕਾਰਾ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।ਦੱਸ ਦਈਏ ਕਿ ਸੰਨੀ ਦਾ ਅਸਲ ਨਾਂਅ ਕਿਰਨਜੀਤ ਕੌਰ ਹੈ ਅਤੇ ਕੈਨੇਡਾ ਦੇ ਰਹਿਣ ਵਾਲੇ ਸਿੱਖ ਪਰਿਵਾਰ ‘ਚ ਹੋਇਆ ਸੀ ।