ਇੱਕ ਵਾਰ ਧਰਮਿੰਦਰ ਨੂੰ ਉਸ ਦੇ ਹੀ ਨੌਕਰ ਨੇ ਕੱਢੀਆਂ ਸਨ ਗਾਲਾਂ, ਸੰਨੀ ਦਿਓਲ ਨੇ ਦੱਸੀ ਗਾਲਾਂ ਕੱਢਣ ਦੀ ਵਜ੍ਹਾ

ਇੱਕ ਇੰਟਰਵਿਊ ਵਿੱਚ ਸੰਨੀ ਨੇ ਆਪਣੀ ਦਾਦੀ ਸਤਵੰਤ ਕੌਰ ਬਾਰੇ ਕਈ ਖੁਲਾਸੇ ਕੀਤੇ ਹਨ । ਸੰਨੀ ਨੇ ਦੱਸਿਆ ਕਿ ਉਸ ਦੀ ਦਾਦੀ ਉਸ ਦੇ ਬਹੁਤ ਕਰੀਬ ਸੀ ਸੰਨੀ ਨੇ ਦੱਸਿਆ ਕਿ ਉਸ ਦੀ ਦਾਦੀ ਬਹੁਤ ਹੀ ਦਿਆਲੂ ਅਤੇ ਦਾਨ ਕਰਨ ਵਾਲੀ ਔਰਤ ਸੀ, ਤੇ ਹਰ ਇੱਕ ਦੇ ਮਾਨ ਸਨਮਾਨ ਦਾ ਖਿਆਲ ਰੱਖਦੀ ਸੀ ।

By  Shaminder September 4th 2023 05:00 PM

'ਗਦਰ  2' (Gadar -2) ਫ਼ਿਲਮ ਨੇ ਬਾਕਸ਼ ਆਫ਼ਿਸ ਤੇ ਸਭ ਨੂੰ ਪਛਾੜ ਦਿੱਤਾ ਹੈ । ਫ਼ਿਲਮ ਨੇ ਕਮਾਈ ਦੇ ਮਾਮਲੇ ਵਿੱਚ 500 ਕਰੋੜ ਦੇ ਅੰਕੜੇ ਨੂੰ ਪਾਰ ਕਰ ਲਿਆ । ਇਸ ਫਿਲਮ ਨੂੰ ਲੈ ਕੇ ਕਿਸੇ ਨੇ ਵੀ ਕਦੇ ਨਹੀਂ ਸੀ ਸੋਚਿਆ ਕਿ ਇਹ ਫਿਲਮ ਸਭ ਤੋਂ ਹਿੱਟ ਫਿਲਮਾਂ ਦੀ ਸੂਚੀ ਵਿੱਚ ਸ਼ਾਮਿਲ ਹੋ ਜਾਵੇਗੀ । 'ਗਦਰ 2' ਦੀ ਸਫਲਤਾ ਦੇ ਚਲਦੇ ਸੰਨੀ ਦਿਓਲ ਕਈ ਟੀਵੀ ਸ਼ੋਅ ਵਿੱਚ ਦਿਖਾਈ ਦੇ ਰਹੇ ਹਨ । ਇਸ ਦੌਰਾਨ ਉਹ ਆਪਣੀ ਜ਼ਿੰਦਗੀ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਲੈ ਕੇ ਕਈ ਖੁਲਾਸੇ ਕਰ ਰਹੇ ਹਨ ।


ਹੋਰ ਪੜ੍ਹੋ :  ਅਮਿਤਾਭ ਬੱਚਨ ਦੇ ਬੰਗਲੇ ਦਾ ਪਹਿਲਾ ਨਾਂਅ ਸੀ ‘ਮਨਸਾ’, ਬਦਲ ਕੇ ਕੀਤਾ ਗਿਆ ‘ਜਲਸਾ’, ਬੰਗਲੇ ਦਾ ਨਾਂਅ ਬਦਲਣ ਦੀ ਸੀ ਇਹ ਵਜ੍ਹਾ

ਹਾਲ ਹੀ ਵਿੱਚ ਹੋਈ ਇੱਕ ਇੰਟਰਵਿਊ ਵਿੱਚ ਸੰਨੀ ਨੇ ਆਪਣੀ ਦਾਦੀ ਸਤਵੰਤ ਕੌਰ ਬਾਰੇ ਕਈ ਖੁਲਾਸੇ ਕੀਤੇ ਹਨ । ਸੰਨੀ ਨੇ ਦੱਸਿਆ ਕਿ ਉਸ ਦੀ ਦਾਦੀ ਉਸ ਦੇ ਬਹੁਤ ਕਰੀਬ ਸੀ ਸੰਨੀ ਨੇ ਦੱਸਿਆ ਕਿ ਉਸ ਦੀ ਦਾਦੀ ਬਹੁਤ ਹੀ  ਦਿਆਲੂ ਅਤੇ ਦਾਨ ਕਰਨ ਵਾਲੀ ਔਰਤ ਸੀ, ਤੇ ਹਰ ਇੱਕ ਦੇ ਮਾਨ ਸਨਮਾਨ ਦਾ ਖਿਆਲ ਰੱਖਦੀ ਸੀ । ਇਸ ਇੰਟਰਵਿਊ ਵਿੱਚ ਇੱਕ ਘਟਨਾ ਦਾ ਜਿਕਰ ਕਰਦੇ ਹੋਏ ਸੰਨੀ ਨੇ ਦੱਸਿਆ ਕਿ ਇੱਕ ਵਾਰ ਉਹਨਾਂ ਦੇ ਪਿਤਾ ਧਰਮਿੰਦਰ ਆਪਣੇ ਇੱਕ ਘਰੇਲੂ ਨੌਕਰ ਨੂੰ ਝਿੜਕ ਰਹੇ ਸਨ ।


ਜਦੋਂ ਧਰਮਿੰਦਰ ਦੇ ਚੀਕਣ ਦੀ ਆਵਾਜ਼ ਸਤਵੰਤ ਕੌਰ ਦੇ ਕੰਨਾਂ ਵਿੱਚ ਪਈ ਤਾਂ ਸਤਵੰਤ ਕੌਰ ਨੇ ਧਰਮਿੰਦਰ ਅਤੇ ਨੌਕਰ ਨੂੰ ਆਪਣੇ ਕਮਰੇ ਵਿੱਚ ਬੁਲਾ ਲਿਆ । ਸਤਵੰਤ ਕੌਰ ਨੇ ਧਰਮਿੰਦਰ ਨੂੰ ਨਾ ਸਿਰਫ ਉਸ ਦੇ ਦੁਰਵਿਵਹਾਰ ਲਈ ਝਿੜਕਿਆ ਬਲਕਿ ਨੌਕਰ ਨੂੰ ਵੀ ਧਰਮਿੰਦਰ ਨੂੰ ਗਾਲਾਂ ਕੱਢਣ ਦੇ ਨਿਰਦੇਸ਼ ਦਿੱਤੇ ।


ਸੰਨੀ ਨੇ ਦੱਸਿਆ ਕਿ ਉਸ ਦੀ ਦਾਦੀ ਬਹੁਤ ਹੀ ਇਨਸਾਫ ਪਸੰਦ ਔਰਤ ਸੀ । ਜਿਸ ਕਿਸੇ ਦੀ ਵੀ ਗਲਤੀ ਹੁੰਦੀ ਉਸ ਨੂੰ ੳੇੁਹ ਝਿੜਕਦੀ ਚਾਹੇ ਉਹ ਉਸ ਦਾ ਪੁੱਤਰ ਜਾਂ ਪਰਿਵਾਰ ਦਾ ਮੈਂਬਰ ਹੀ ਕਿਉਂ ਨਾ ਹੋਵੇ ।

View this post on Instagram

A post shared by Dharmendra Deol (@aapkadharam)




 

Related Post