‘ਓ ਮਾਈ ਗੌਡ-2’ ਅਤੇ ‘ਗਦਰ-2’ ਦੇ ਕਲੈਸ਼ ‘ਤੇ ਬੋਲੇ ਸੰਨੀ ਦਿਓਲ, ਕਿਹਾ ‘ਜਿਸ ਚੀਜ਼ ਦੀ ਬਰਾਬਰੀ ਨਹੀਂ…’
ਸੰਨੀ ਦਿਓਲ ਦੀ ਗਦਰ-2 ਅਤੇ ਓ ਮਾਈ ਗੌਡ ਇੱਕੋ ਦਿਨ ਰਿਲੀਜ਼ ਹੋ ਰਹੀਆਂ ਹਨ । ਇਸ ਫ਼ਿਲਮ ਨੂੰ ਲੈ ਕੇ ਸੰਨੀ ਦਿਓਲ ਦਾ ਰਿਐਕਸ਼ਨ ਸਾਹਮਣੇ ਆਇਆ ਹੈ । ਸੰਨੀ ਦਿਓਲ ਨੇ ਹਾਲ ਹੀ ‘ਚ ਇੱਕ ਇੰਟਰਵਿਊ ਦੌਰਾਨ ਕਿਹਾ ਕਿ ‘ਸਾਲ 2001 ‘ਚ ਉਨ੍ਹਾਂ ਦੀ ਫ਼ਿਲਮ ‘ਗਦਰ ਇੱਕ ਪ੍ਰੇਮ ਕਥਾ’ ਆਮਿਰ ਖ਼ਾਨ ਦੀ ਲਗਾਨ ਫ਼ਿਲਮ ਦੇ ਨਾਲ ਕਲੈਸ਼ ਕੀਤੀ ਸੀ । ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕ ਫ਼ਿਲਮਾਂ ਦੀ ਆਪਸ ‘ਚ ਤੁਲਨਾ ਕਿਉਂ ਕਰਦੇ ਹਨ।
ਸੰਨੀ ਦਿਓਲ (Sunny Deol) ਦੀ ਗਦਰ-2 ਅਤੇ ਓ ਮਾਈ ਗੌਡ ਇੱਕੋ ਦਿਨ ਰਿਲੀਜ਼ ਹੋ ਰਹੀਆਂ ਹਨ । ਇਸ ਫ਼ਿਲਮ ਨੂੰ ਲੈ ਕੇ ਸੰਨੀ ਦਿਓਲ ਦਾ ਰਿਐਕਸ਼ਨ ਸਾਹਮਣੇ ਆਇਆ ਹੈ । ਸੰਨੀ ਦਿਓਲ ਨੇ ਹਾਲ ਹੀ ‘ਚ ਇੱਕ ਇੰਟਰਵਿਊ ਦੌਰਾਨ ਕਿਹਾ ਕਿ ‘ਸਾਲ 2001 ‘ਚ ਉਨ੍ਹਾਂ ਦੀ ਫ਼ਿਲਮ ‘ਗਦਰ ਇੱਕ ਪ੍ਰੇਮ ਕਥਾ’ ਆਮਿਰ ਖ਼ਾਨ ਦੀ ਲਗਾਨ ਫ਼ਿਲਮ ਦੇ ਨਾਲ ਕਲੈਸ਼ ਕੀਤੀ ਸੀ । ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕ ਫ਼ਿਲਮਾਂ ਦੀ ਆਪਸ ‘ਚ ਤੁਲਨਾ ਕਿਉਂ ਕਰਦੇ ਹਨ। ਅਦਾਕਾਰ ਨੇ ਦੱਸਿਆ ਕਿ ‘ਗਦਰ’ ਨੇ ਸੌ ਕਰੋੜ ਦਾ ਅੰਕੜਾ ਪਾਰ ਕੀਤਾ ਸੀ ਜਦੋਂਕਿ ‘ਲਗਾਨ’ ਫ਼ਿਲਮ ਨੇ ਇਸ ਤੋਂ ਘੱਟ ਕਮਾਈ ਕੀਤੀ ਸੀ ।
ਹੋਰ ਪੜ੍ਹੋ : ਅਮਨ ਧਾਲੀਵਾਲ ਦਾ ਅੱਜ ਹੈ ਜਨਮਦਿਨ, ਜਨਮ ਦਿਨ ‘ਤੇ ਜਾਣੋ ਮਾਨਸਾ ਦੇ ਰਹਿਣ ਵਾਲੇ ਅਮਨ ਮਾਡਲ ਤੋਂ ਕਿਵੇਂ ਬਣੇ ਬਾਲੀਵੁੱਡ ਅਦਾਕਾਰ
‘ਗਦਰ’ ਬਾਰੇ ਲੋਕਾਂ ਨੇ ਕੀਤੀਆਂ ਸਨ ਪੁੱਠੀਆਂ ਸਿੱਧੀਆਂ ਗੱਲਾਂ
ਅਦਾਕਾਰ ਨੇ ਅੱਗੇ ਕਿਹਾ ਕਿ ਕੁਝ ਲੋਕਾਂ ਨੇ ‘ਗਦਰ’ ਦੇ ਰਿਲੀਜ਼ ਤੋਂ ਪਹਿਲਾਂ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਸਨ । ਪਰ ਬਾਅਦ ‘ਚ ਇਹ ਲੋਕਾਂ ਦੀ ਫ਼ਿਲਮ ਬਣ ਗਈ ਅਤੇ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਵੀ ਆਈ ਸੀ ।
ਇਸ ਦੇ ਨਾਲ ਹੀ ਅਦਾਕਾਰ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਫ਼ਿਲਮ ‘ਗਦਰ’ ਦਾ ਮਜ਼ਾਕ ਬਣਾਇਆ ਗਿਆ ਸੀ, ਪਰ ਮੈਨੂੰ ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਅਦਾਕਾਰ ਨੇ ਅੱਗੇ ਕਿਹਾ ਕਿ ਅਜਿਹਾ ਹੀ ਕੁਝ ਮੇਰੀਆਂ ਹੋਰ ਫ਼ਿਲਮਾਂ ਦੇ ਨਾਲ ਵੀ ਹੋਇਆ । ਜੀਤ ਅਤੇ ਦਿਲ ਫ਼ਿਲਮਾਂ ਵੀ ਆਪਸ ‘ਚ ਕਲੈਸ਼ ਹੋਈਆਂ, ਪਰ ਇਨ੍ਹਾਂ ਦੀ ਕੋਈ ਤੁਲਨਾ ਨਹੀਂ ਹੈ, ਇਸ ਦੇ ਬਾਵਜੂਦ ਲੋਕ ਇਹ ਸਭ ਕੁਝ ਕਰਨਾ ਪਸੰਦ ਕਰਦੇ ਹਨ’।