7 ਸਾਲਾਂ ਬਾਅਦ ਸੁਨੀਲ ਗਰੋਵਰ ਨੇ ਕਪਿਲ ਸ਼ਰਮਾ ਨਾਲ ਲੜਾਈ 'ਤੇ ਤੋੜੀ ਚੁੱਪੀ, ਦੱਸਿਆ ਕਿਉਂ ਹੋਈ ਸੀ ਲੜ੍ਹਾਈ

By  Pushp Raj March 28th 2024 08:26 PM

Sunil Grover Speaks on Fight With Kapil Sharma: ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ  (Sunil Grover)  ਅਤੇ ਕਪਿਲ ਸ਼ਰਮਾ (Kapil Sharma)  ਦੀ 7 ਸਾਲ ਪਹਿਲਾਂ ਇਕ ਫਲਾਈਟ ‘ਚ ਝੜਪ ਹੋ ਗਈ ਸੀ, ਜਿਸ ਤੋਂ ਬਾਅਦ ਸੁਨੀਲ ਗਰੋਵਰ ਨੇ ‘ਦਿ ਕਪਿਲ ਸ਼ਰਮਾ ਸ਼ੋਅ’ ਛੱਡ ਦਿੱਤਾ ਸੀ। ਕਾਮੇਡੀਅਨ ਦੇ ਪ੍ਰਸ਼ੰਸਕ ਇਸ ਤੋਂ ਕਾਫੀ ਨਿਰਾਸ਼ ਹੋਏ ਅਤੇ ਸ਼ੋਅ ‘ਚ ਉਨ੍ਹਾਂ ਦੀ ਵਾਪਸੀ ਦੀ ਉਮੀਦ ਲਾਈ ਬੈਠੇ ਸਨ। ਦੋਵੇਂ ਹੁਣ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ‘ਚ ਕੰਮ ਕਰ ਰਹੇ ਹਨ। ਦੋਵਾਂ ਕਾਮੇਡੀਅਨਾਂ ਨੇ ਆਪਣੀ ਲੜਾਈ ਅਤੇ ਕਾਮੇਡੀ ਸ਼ੋਅ ਬਾਰੇ ਖੁੱਲ੍ਹ ਕੇ ਗੱਲ ਕੀਤੀ।

Celebrating Sunil Grover 46th Birthday: The Versatile Comedian Who Won Hearts on 'The Kapil Sharma Show'

ਸੁਨੀਲ ਗਰੋਵਰ ਨੇ ਕਪਿਲ ਸ਼ਰਮਾ ਨਾਲ ਹੋਈ ਲੜਾਈ 'ਤੇ ਤੋੜੀ ਚੁੱਪੀ 


ਸੁਨੀਲ ਗਰੋਵਰ ਨੇ ਕਪਿਲ ਸ਼ਰਮਾ ਨਾਲ ਆਪਣੀ ਲੜਾਈ ਬਾਰੇ ਗੱਲ ਕੀਤੀ ਅਤੇ ਮਜ਼ਾਕ ਵਿੱਚ ਕਿਹਾ ਕਿ ਇਹ ਇੱਕ ‘ਪਬਲੀਸਿਟੀ ਸਟੰਟ’ ਸੀ ਜੋ ਉਸਨੇ ਨੈੱਟਫਲਿਕਸ ਲਈ ਉਦੋਂ ਕੀਤਾ ਸੀ ਜਦੋਂ ਇਹ ਭਾਰਤ ਵਿੱਚ ਸਥਾਪਿਤ ਨਹੀਂ ਹੋਇਆ ਸੀ। ਦੋਵੇਂ ਸਿਤਾਰੇ ਆਪਣੀ ਪੁਰਾਣੀ ਦੁਸ਼ਮਣੀ ਭੁੱਲ ਕੇ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਲਈ ਇਕੱਠੇ ਆਏ ਸਨ। ਸ਼ੋਅ ਦੇ ਪ੍ਰੀਮੀਅਰ ਤੋਂ ਪਹਿਲਾਂ ਸੁਨੀਲ ਗਰੋਵਰ ਅਤੇ ਕਪਿਲ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਵਿੱਚ ਪਹੁੰਚ ਕੇ ਆਪਣੀ ਵਿਵਾਦਿਤ ਲੜਾਈ ਬਾਰੇ ਦੱਸਿਆ


ਸੁਨੀਲ ਗਰੋਵਰ ਨੇ ਕਪਿਲ ਨਾਲ ਆਪਣੀ ਲੜਾਈ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਇਹ ਕਈ ਸਾਲ ਪਹਿਲਾਂ ਇਸਦੀ ਯੋਜਨਾ ਬਣ ਗਈ ਸੀ। ਉਨ੍ਹਾਂ ਨੇ ਕਿਹਾ, ‘ਜਦੋਂ ਅਸੀਂ ਫਲਾਈਟ ‘ਚ ਸਵਾਰ ਹੋਏ ਤਾਂ ਸਾਨੂੰ ਪਤਾ ਲੱਗਾ ਕਿ Netflix ਭਾਰਤ ਆ ਰਿਹਾ ਹੈ, ਇਸ ਲਈ ਇਹ ਕੋਈ ਪਬਲੀਸਿਟੀ ਸਟੰਟ ਹੋ ਸਕਦਾ ਹੈ।’ 


ਸੁਨੀਲ ਨੇ ਇੱਥੋਂ ਤੱਕ ਕਿਹਾ ਕਿ ਨੈੱਟਫਲਿਕਸ ਇੰਡੀਆ ਨੇ ਉਨ੍ਹਾਂ ਨੂੰ ਫੋਨ ਕੀਤਾ ਅਤੇ ਪੁੱਛਿਆ ਕਿ ਕੀ ਕੀਤਾ ਜਾ ਸਕਦਾ ਹੈ ਅਤੇ ਫਿਰ ਉਨ੍ਹਾਂ ਨੂੰ ਇਹ ਵਿਚਾਰ ਆਇਆ।
ਕਪਿਲ ਨੇ ਅੱਗੇ ਕਿਹਾ ਕਿ ਸੁਨੀਲ ਕਈ ਪ੍ਰੋਜੈਕਟਾਂ ਵਿੱਚ ਰੁੱਝੇ ਹੋਏ ਹਨ। ਉਹ ਕਈ ਸੀਰੀਜ਼ ਅਤੇ ਪ੍ਰੋਜੈਕਟ ਕਰ ਰਹੇ ਸਨ, ਇਸ ਲਈ ਅਸੀਂ ਇਕੱਠੇ ਨਹੀਂ ਆ ਸਕੇ। ਸੁਨੀਲ ਨੇ ਕਿਹਾ ਕਿ ਉਹ ਆਪਣੀ ਵਾਪਸੀ ‘ਘਰ ਵਾਪਸੀ’ ਵਾਂਗ ਮਹਿਸੂਸ ਕਰਦਾ ਹਨ ਕਿਉਂਕਿ ਉਹ ਕਪਿਲ ਅਤੇ ਉਨ੍ਹਾਂ ਦੀ ਟੀਮ ਨਾਲ ਕੰਮ ਕਰਨਾ ਪਸੰਦ ਕਰਦੇ ਹਨ।

View this post on Instagram

A post shared by Sunil Grover (@whosunilgrover)

 

 ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੇ ਲਾਈਵ ਸੈਸ਼ਨ 'ਚ ਨਜ਼ਰ ਆਈ ਕਰਨੀ ਕਪੂਰ ਤੇ ਰੀਆ ਕਪੂਰ , ਵੇਖੋ ਵੀਡੀਓ 

ਮੁੜ ਨਜ਼ਰ ਆਵੇਗੀ ਸੁਨੀਲ ਗਰੋਵਰ ਤੇ ਕਪਿਲ ਸ਼ਰਮਾ ਦੀ ਜੋੜੀ 

ਦੱਸਣਯੋਗ ਹੈ ਕਿ ਲੰਬੇ ਸਮੇਂ ਤੋਂ ਬਾਅਦ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਇੱਕ ਵਾਰ ਫਿਰ ਇਕੱਠੇ ਨਜ਼ਰ ਆਉਣ ਵਾਲੇ ਹਨ। ਦੋਵੇਂ ਕਾਮੇਡੀਅਨ ਕਪਿਲ ਦੇ ਨਵੇਂ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਲ ਸ਼ਰਮਾ ਸ਼ੋਅ' 'ਚ ਨਜ਼ਰ ਆਉਣਗੇ। ਇਹ ਸ਼ੋਅ OTT ਪਲੇਟਫਾਰਮ Netflix 'ਤੇ ਆਉਣ ਵਾਲਾ ਹੈ। ਇਹ ਸ਼ੋਅ 30 ਮਾਰਚ ਤੋਂ ਹਰ ਸ਼ਨੀਵਾਰ ਰਾਤ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਫੈਨਜ਼ ਇਸ ਸ਼ੋਅ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। 


ਸ਼ੋਅ ਦੇ ਟੀਜ਼ਰ ਤੋਂ ਪਤਾ ਲੱਗਾ ਹੈ ਕਿ ਸੁਨੀਲ ਗਰੋਵਰ ਗੁੱਥੀ ਦੇ ਅਵਤਾਰ ‘ਚ ਵਾਪਸੀ ਕਰ ਰਹੇ ਹਨ। ਉਹ ਪਹਿਲੇ ਐਪੀਸੋਡ ‘ਚ ਰਣਬੀਰ ਕਪੂਰ ਅਤੇ ਨੀਤੂ ਕਪੂਰ ਨਾਲ ਮਸਤੀ ਕਰਦੇ ਨਜ਼ਰ ਆਉਣਗੇ। ਸੁਨੀਲ ਗਰੋਵਰ ‘ਦਿ ਕਪਿਲ ਸ਼ਰਮਾ ਸ਼ੋਅ’ ‘ਚ ਗੁੱਥੀ ਅਤੇ ਡਾਕਟਰ ਗੁਲਾਟੀ ਦਾ ਕਾਲਪਨਿਕ ਕਿਰਦਾਰ ਨਿਭਾ ਕੇ ਮਸ਼ਹੂਰ ਹੋਏ ਸਨ ਪਰ ਕਾਮੇਡੀਅਨ ਨੇ ਕਪਿਲ ਸ਼ਰਮਾ ਨਾਲ ਝਗੜੇ ਤੋਂ ਬਾਅਦ ਸ਼ੋਅ ਛੱਡ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।

Related Post