ਸੁਨੀਲ ਗਰੋਵਰ ਤੇ ਕਪਿਲ ਸ਼ਰਮਾ ਦੀ ਪੌਪ ਗਾਇਕਾ ਰਿਹਾਨਾ ਨਾਲ ਤਸਵੀਰ ਹੋਈ ਵਾਇਰਲ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ
Sunil Grover Share pic with Rihanna: ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਤਸਵੀਰ ਦੇ ਵਿੱਚ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਪੌਪ ਗਾਇਕਾ ਰਿਹਾਨਾ ਦੇ ਨਾਲ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਅੰਬਾਨੀ ਪਰਿਵਾਰ ਦੇ ਫੰਕਸ਼ਨ 'ਚ ਪਰਫਾਰਮੈਂਸ ਦੇਣ ਮਗਰੋਂ ਹਾਲੀਵੁੱਡ ਪੌਪ ਗਾਇਕਾ ਰਿਹਾਨਾ (Rihanna) ਦੇ ਪੂਰੀ ਦੁਨੀਆ 'ਚ ਚਰਚੇ ਹੋ ਰਹੇ ਹਨ। ਹਾਲ ਹੀ 'ਚ ਰਿਹਾਨਾ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ (Anant Ambani and Radhika wedding) 'ਚ ਪਰਫਾਰਮ ਕਰਨ ਲਈ ਜਾਮਨਗਰ ਪਹੁੰਚੀ ਸੀ। ਇਸ ਦੌਰਾਨ ਰਿਹਾਨਾ ਦੀਆਂ ਕਈ ਸੈਲੇਬਸ ਨਾਲ ਤਸਵੀਰਾਂ ਵਾਇਰਲ ਹੋਈਆਂ। ਇਸ ਤੋਂ ਇਲਾਵਾ ਗਾਇਕਾ ਨੇ ਜਾਂਦੇ ਹੋਏ ਆਪਣੇ ਫੈਨਜ਼ ਨੂੰ ਵੀ ਨਿਰਾਸ਼ ਨਹੀਂ ਕੀਤਾ। ਉਸ ਨੇ ਏਅਰਪੋਰਟ 'ਤੇ ਪੁਲਿਸ ਕਰਮਚਾਰੀਆਂ ਤੇ ਪੈਪਰਾਜ਼ੀਸ ਨਾਲ ਵੀ ਤਸਵੀਰਾਂ ਕਲਿੱਕ ਕਰਵਾਈਆਂ ।
ਹਾਲ ਹੀ ਵਿੱਚ ਟੀਵੀ ਜਗਤ ਦੇ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਸੁਨੀਲ ਗਰੋਵਰ (Sunil Grover) ਅਕਸਰ ਆਪਣੇ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਇਸ ਦੇ ਲਈ ਉਹ ਸੋਸ਼ਲ ਮੀਡੀਆ ਉੱਤੇ ਕਈ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।
ਦਰਅਸਲ, ਸੁਨੀਲ ਗਰੋਵਰ ਨੇ ਆਪਣੇ ਇੰਸਟਾਗ੍ਰਾਮ 'ਤੇ ਰਿਹਾਨਾ ਨਾਲ ਆਪਣੀ ਅਤੇ ਕਪਿਲ ਸ਼ਰਮਾ ਦੀ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਸੁਨੀਲ ਅਤੇ ਕਪਿਲ ਪੌਪ ਗਾਇਕਾ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਅਸਲ, 'ਚ ਇਸ ਤਸਵੀਰ ਨੂੰ ਐਡਿਟ ਕੀਤਾ ਗਿਆ ਹੈ।
ਤਸਵੀਰ 'ਚ ਰਿਹਾਨਾ ਨਾਲ ਦੋ ਪੈਪਰਾਜ਼ੀ ਨਜ਼ਰ ਆ ਰਹੇ ਸਨ ਪਰ ਸੁਨੀਲ ਨੇ ਉਨ੍ਹਾਂ ਦੇ ਚਿਹਰੇ ਹਟਾ ਕੇ ਉਨ੍ਹਾਂ ਦੀ ਥਾਂ ਆਪਣਾ ਤੇ ਕਪਿਲ ਦਾ ਚਿਹਰਾ ਲਗਾ ਦਿੱਤਾ। ਇਸ ਮਗਰੋਂ ਇਸ ਤਸਵੀਰ ਨੂੰ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਸ਼ੇਅਰ ਕਰਦਿਆਂ ਕੈਪਸ਼ਨ 'ਚ - 'ਹਾ ਹਾ ਹਾ' ਲਿਖਿਆ। ਇਹ ਤਸਵੀਰ ਵੇਖਣ 'ਚ ਕਾਫ਼ੀ ਫਨੀ ਲੱਗ ਰਹੀ ਹੈ ਤੇ ਯੂਜ਼ਰਸ ਵੀ ਇਸ ਨੂੰ ਦੇਖ ਕੇ ਹੱਸਣ ਲੱਗੇ ਹਨ। ਤਸਵੀਰ 'ਤੇ ਫੈਨਜ਼ ਦਿਲਚਸਪ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਹੋਰ ਪੜ੍ਹੋ: ਕੰਗਨਾ ਰਣੌਤ ਨੇ ਆਪਣੀ ਇੰਸਟਾ ਸਟੋਰੀ 'ਤੇ ਲਾਇਆ ਪੰਜਾਬੀ ਗਾਇਕ ਸ਼ੁਭ ਦਾ ਗੀਤ, ਲੋਕਾਂ ਨੇ ਇੰਝ ਦਿੱਤਾ ਰਿਐਕਸ਼ਨ
ਦੱਸਣਯੋਗ ਹੈ ਕਿ ਲੰਬੇ ਸਮੇਂ ਤੋਂ ਬਾਅਦ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਇੱਕ ਵਾਰ ਫਿਰ ਇਕੱਠੇ ਨਜ਼ਰ ਆਉਣ ਵਾਲੇ ਹਨ। ਦੋਵੇਂ ਕਾਮੇਡੀਅਨ ਕਪਿਲ ਦੇ ਨਵੇਂ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਲ ਸ਼ਰਮਾ ਸ਼ੋਅ' 'ਚ ਨਜ਼ਰ ਆਉਣਗੇ। ਇਹ ਸ਼ੋਅ OTT ਪਲੇਟਫਾਰਮ Netflix 'ਤੇ ਆਉਣ ਵਾਲਾ ਹੈ। ਇਹ ਸ਼ੋਅ 30 ਮਾਰਚ ਤੋਂ ਹਰ ਸ਼ਨੀਵਾਰ ਰਾਤ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਫੈਨਜ਼ ਇਸ ਸ਼ੋਅ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ।