ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਸਬਜ਼ੀ ਵੇਚਦੇ ਆਏ ਨਜ਼ਰ, ਦੇਖੋ ਮੰਡੀ 'ਚ ਕਿਵੇਂ ਗਾਹਕਾਂ ਨੂੰ ਵੇਚ ਰਹੇ ਸਬਜ਼ੀਆਂ

ਸੁਨੀਲ ਗਰੋਵਰ ਇੱਕ ਸ਼ਾਨਦਾਰ ਅਭਿਨੇਤਾ ਹੋਣ ਦੇ ਨਾਲ-ਨਾਲ ਵਧੀਆ ਕਾਮੇਡੀਅਨ ਵੀ ਹਨ। 'ਦਿ ਕਪਿਲ ਸ਼ਰਮਾ ਸ਼ੋਅ' 'ਚ ਡਾਕਟਰ ਮਸ਼ੂਰ ਗੁਲਾਟੀ ਅਤੇ ਗੁੱਥੀ ਦੇ ਕਿਰਦਾਰ 'ਚ ਕਾਫੀ ਪ੍ਰਸਿੱਧੀ ਹਾਸਲ ਕੀਤੀ ਸੀ। ਹਾਲ ਹੀ ਵਿੱਚ ਕਾਮੇਡੀਅਨ ਸੁਨੀਲ ਗਰੋਵਰ (Sunil Grover) ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਸਬਜ਼ੀ ਵੇਚਦੇ ਹੋਏ ਨਜ਼ਰ ਆ ਰਹੇ ਹਨ।

By  Pushp Raj December 19th 2023 06:28 PM

Sunil Grover Selling Vegetables: ਸੁਨੀਲ ਗਰੋਵਰ ਇੱਕ ਸ਼ਾਨਦਾਰ ਅਭਿਨੇਤਾ ਹੋਣ ਦੇ ਨਾਲ-ਨਾਲ ਵਧੀਆ ਕਾਮੇਡੀਅਨ ਵੀ ਹਨ।  'ਦਿ ਕਪਿਲ ਸ਼ਰਮਾ ਸ਼ੋਅ' 'ਚ ਡਾਕਟਰ ਮਸ਼ੂਰ ਗੁਲਾਟੀ ਅਤੇ ਗੁੱਥੀ ਦੇ ਕਿਰਦਾਰ 'ਚ ਕਾਫੀ ਪ੍ਰਸਿੱਧੀ ਹਾਸਲ ਕੀਤੀ ਸੀ। ਹਾਲ ਹੀ ਵਿੱਚ ਕਾਮੇਡੀਅਨ ਸੁਨੀਲ ਗਰੋਵਰ (Sunil Grover) ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਸਬਜ਼ੀ ਵੇਚਦੇ ਹੋਏ ਨਜ਼ਰ ਆ ਰਹੇ ਹਨ। 

ਦੱਸ ਦਈਏ ਕਿ ਸੁਨੀਲ ਗਰੋਵਰ ਟੀਵੀ ਸਕ੍ਰੀਨ ਤੇ ਫਿਲਮਾਂ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੀਆਂ ਰੀਲਾਂ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਕਾਮੇਡੀਅਨ ਦੀ ਇੱਕ ਨਵੀਂ ਵੀਡੀਓ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।

View this post on Instagram

A post shared by Sunil Grover (@whosunilgrover)


 ਦਰਅਸਲ, ਸੁਨੀਲ ਵੱਲੋਂ ਸ਼ੇਅਰ ਕੀਤੀ ਗਈ ਤਾਜ਼ਾ ਵੀਡੀਓ ਵਿੱਚ ਉਹ ਇੱਕ ਸਬਜ਼ੀ ਮੰਡੀ ਵਿੱਚ ਗਾਹਕਾਂ ਨੂੰ ਸਬਜ਼ੀ ਵੇਚਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੁਨੀਲ ਗਰੋਵਰ ਨੇ ਕੈਪਸ਼ਨ ਵਿੱਚ ਲਿਖਿਆ, 'Fresh'। ਫੈਨਜ਼ ਸੁਨੀਲ ਗਰੋਵਰ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਉਨ੍ਹਾਂ ਦੇ ਡਾਊਨ ਟੂ ਅਰਥ ਸੁਭਾਅ ਦੀ ਤਾਰੀਫ ਕਰ ਰਹੇ ਹਨ। 

ਇਸ ਤੋਂ ਪਹਿਲਾਂ ਵੀ ਸੁਨੀਲ ਗਰੋਵਰ ਕਈ ਵਾਰ ਕਦੇ ਲਸਣ ਤੇ ਪਿਆਜ਼ ਵੇਚਦੇ ਅਤੇ ਕਦੇ ਸੜਕ ਕਿਨਾਰੇ ਰੇਹੜੀ ਉੱਤੇ ਖਾਣ ਪੀਣ ਵਾਲਿਆਂ ਚੀਜ਼ਾਂ ਵੇਚਦੇ ਹੋਏ ਨਜ਼ਰ ਆ ਚੁੱਕੇ ਹਨ। ਫੈਨਜ਼ ਸੁਨੀਲ ਗਰੋਵਰ ਦੀਆਂ ਇਨ੍ਹਾਂ ਵੀਡੀਓਜ਼ ਨੂੰ ਕਾਫੀ ਪਸੰਦ ਕਰਦੇ ਹਨ ਤੇ ਉਨ੍ਹਾਂ ਦੀ ਸਾਦਗੀ ਦੀ ਤਾਰੀਫ ਕਰਦੇ ਹਨ। ਇੱਕ ਵਿਅਕਤੀ ਨੇ ਸੁਨੀਲ ਗਰੋਵਰ ਲਈ ਕਮੈਂਟ ਵਿੱਚ ਲਿਖਿਆ, ਭੈਯਾ 2 ਕਿੱਲੋ ਆਲੂ ਮੁਝੇ ਭੀ ਭੇਜ ਦੇਨਾ ਪਰ ਰੇਟ ਸਹੀ ਲਗਾ ਲੇਨਾ। ਕਈਆਂ ਨੇ ਅਦਾਕਾਰ ਦੇ ਨਿਮਰ ਸੁਭਾਅ ਦੀ ਤਾਰੀਫ ਕੀਤੀ। ਫੈਨਜ਼ ਕਈ ਤਰ੍ਹਾਂ ਦੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

View this post on Instagram

A post shared by Sunil Grover (@whosunilgrover)


ਹੋਰ ਪੜ੍ਹੋ: ਅਮਰੀਕੀ ਗਾਇਕ ਤੇ ਅਦਾਕਾਰ Tyrese Gibson ਨੇ ਕਰਨ ਔਜਲਾ ਦੇ ਗੀਤ Softly 'ਤੇ ਕੀਤਾ ਡਾਂਸ, ਵੀਡੀਓ ਹੋਈ ਵਾਇਰਲ

ਦੱਸਣਯੋਗ ਹੈ ਕਿ ਕਿ 'ਨੈੱਟਫਲਿਕਸ' ਦੇ ਨਵੇਂ ਕਾਮੇਡੀ ਸ਼ੋਅ ਰਾਹੀਂ ਕਪਿਲ ਅਤੇ ਸੁਨੀਲ 6 ਸਾਲ ਬਾਅਦ ਫਿਰ ਤੋਂ ਸਕ੍ਰੀਨ 'ਤੇ ਇਕੱਠੇ ਕਾਮੇਡੀ ਕਰਦੇ ਨਜ਼ਰ ਆਉਣ ਵਾਲੇ ਹਨ। ਇਸ ਤੋਂ ਪਹਿਲਾਂ ਕਪਿਲ ਅਤੇ ਸੁਨੀਲ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਸਨ, ਜਿੱਥੇ ਦੋਵੇਂ ਆਪਣੀ ਪੂਰੀ ਟੀਮ ਨਾਲ ਪਾਰਟੀ ਕਰਦੇ ਨਜ਼ਰ ਆਏ ਸਨ।


Related Post