ਜਿਸ ਬਿਲਡਿੰਗ ‘ਚ ਸਫ਼ਾਈ ਕਰਦੇ ਸਨ ਸੁਨੀਲ ਸ਼ੈੱਟੀ ਦੇ ਪਿਤਾ, ਉਸ ਨੂੰ ਅਦਾਕਾਰ ਨੇ ਖਰੀਦ ਕੇ ਸੁਫ਼ਨਾ ਕੀਤਾ ਸੀ ਪੂਰਾ, ਜਾਣੋ ਅਦਾਕਾਰ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ
ਸੁਨੀਲ ਸ਼ੈੱਟੀ ਦਾ ਅੱਜ ਜਨਮ ਦਿਨ ਹੈ ।ਉਨ੍ਹਾਂ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ । ਜੋ ਸ਼ਾਇਦ ਤੁਹਾਨੂੰ ਪਤਾ ਨਹੀਂ ਹੋਣੀਆਂ । ਸੁਨੀਲ ਸ਼ੈੱਟੀ ਬਾਹਠ ਸਾਲ ਦੇ ਹੋ ਗਏ ਹਨ । ਅੱਜ ਉਨ੍ਹਾਂ ਦੇ ਕੋਲ ਦੌਲਤ, ਸ਼ੌਹਰਤ ਸਭ ਕੁਝ ਹੈ । ਪਰ ਕੋਈ ਸਮਾਂ ਸੀ ਉਨ੍ਹਾਂ ਦਾ ਪਰਿਵਾਰ ਅੱਤ ਦੀ ਗਰੀਬੀ ਦੇ ਨਾਲ ਜੂਝਦਾ ਰਿਹਾ ਹੈ ।
ਸੁਨੀਲ ਸ਼ੈੱਟੀ (Suniel Shetty) ਦਾ ਅੱਜ ਜਨਮ ਦਿਨ (Birthday) ਹੈ ।ਉਨ੍ਹਾਂ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ । ਜੋ ਸ਼ਾਇਦ ਤੁਹਾਨੂੰ ਪਤਾ ਨਹੀਂ ਹੋਣੀਆਂ । ਸੁਨੀਲ ਸ਼ੈੱਟੀ ਬਾਹਠ ਸਾਲ ਦੇ ਹੋ ਗਏ ਹਨ । ਅੱਜ ਉਨ੍ਹਾਂ ਦੇ ਕੋਲ ਦੌਲਤ, ਸ਼ੌਹਰਤ ਸਭ ਕੁਝ ਹੈ । ਪਰ ਕੋਈ ਸਮਾਂ ਸੀ ਉਨ੍ਹਾਂ ਦਾ ਪਰਿਵਾਰ ਅੱਤ ਦੀ ਗਰੀਬੀ ਦੇ ਨਾਲ ਜੂਝਦਾ ਰਿਹਾ ਹੈ । ਉਨ੍ਹਾਂ ਦੇ ਪਿਤਾ ਜੀ ਇੱਕ ਬਿਲਡਿੰਗ ‘ਚ ਸਫ਼ਾਈ ਕਰਮਚਾਰੀ ਦੇ ਤੌਰ ‘ਤੇ ਕੰਮ ਕਰਦੇ ਸਨ ।
ਹੋਰ ਪੜ੍ਹੋ : ਜੈਸਮੀਨ ਅਖਤਰ ਨੇ ਆਪਣੇ ਚਾਚੇ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਖੂਬਸੂਰਤ ਤਸਵੀਰ, ਫੈਨਸ ਨੇ ਦਿੱਤੀ ਵਧਾਈ
ਪਰ ਸੁਨੀਲ ਸ਼ੈੱਟੀ ਨੇ ਆਪਣੀ ਮਿਹਨਤ ਦੀ ਬਦੌਲਤ ਇੰਡਸਟਰੀ ‘ਚ ਆਪਣਾ ਨਾਮ ਬਣਾਇਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਅਤੇ ਆਪਣੇ ਪਿਤਾ ਦੀ ਸਾਰੀ ਗਰੀਬੀ ਨੂੰ ਦੂਰ ਕਰ ਦਿੱਤਾ ਅਤੇ ਜਿਸ ਬਿਲਡਿੰਗ ‘ਚ ਉਨ੍ਹਾਂ ਦੇ ਪਿਤਾ ਜੀ ਬਤੌਰ ਸਫਾਈ ਮੁਲਾਜ਼ਮ ਕੰਮ ਕਰਦੇ ਸਨ ਉਸੇ ਬਿਲਡਿੰਗ ਨੰ ਖਰੀਦ ਲਿਆ ਸੀ ।
ਪਿਤਾ ਦੇ ਨਾਲ ਖੋਲ੍ਹਿਆ ਛੋਟਾ ਜਿਹਾ ਰੈਸਟੋਰੈਂਟ
ਸੁਨੀਲ ਸ਼ੈੱਟੀ ਨੇ ਜਦੋਂ ਥੋੜਾ ਬਹੁਤਾ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਆਪਣੇ ਪਿਤਾ ਜੀ ਦੇ ਨਾਲ ਰਲ ਕੇ ਇੱਕ ਛੋਟਾ ਜਿਹਾ ਰੈਸਟੋਰੈਂਟ ਖੋਲ੍ਹਿਆ । ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਹਾਲਤ ‘ਚ ਸੁਧਾਰ ਹੋਣ ਲੱਗ ਪਿਆ ਅਤੇ ਉਨ੍ਹਾਂ ਦੇ ਇਸ ਰੈਸਟੋਰੈਂਟ ‘ਚ ਉਸ ਸਮੇਂ ਇੰਡਸਟਰੀ ‘ਚ ਆਪਣੇ ਸੁਫ਼ਨਿਆਂ ਨੂੰ ਸਾਕਾਰ ਕਰਨ ਦੇ ਲਈ ਆਏ ਕਲਾਕਾਰ ਆਉਣ ਲੱਗ ਪਏ ਸਨ ।
ਜਦੋਂ ਰੈਸਟੋਰੈਂਟ ਦਾ ਕੰਮ ਚੱਲ ਪਿਆ ਤਾਂ ਸੁਨੀਲ ਸ਼ੈੱਟੀ ਨੇ ਕੱਪੜੇ ਦੀ ਇੱਕ ਦੁਕਾਨ ਵੀ ਖੋਲ੍ਹ ਲਈ ਸੀ । ਸਕੂਲੀ ਦਿਨਾਂ ਦੌਰਾਨ ਜੈਕੀ ਸ਼ਰਾਫ ਉਨ੍ਹਾਂ ਦੇ ਸੀਨੀਅਰ ਹੋਇਆ ਕਰਦੇ ਸਨ । ਦੋਵਾਂ ਦੀ ਦੋਸਤੀ ਹੋ ਗਈ । ਜੈਕੀ ਸ਼ਰਾਫ ਵੀ ਉਸ ਸਮੇਂ ਸੰਘਰਸ਼ ਕਰ ਰਹੇ ਸਨ ਅਤੇ ਜੈਕੀ ਸੁਨੀਲ ਤੋਂ ਉਨ੍ਹਾਂ ਦੀ ਦੁਕਾਨ ਚੋਂ ਕੱਪੜੇ ਲੈ ਕੇ ਮੀਟਿੰਗ ਕਰਨ ਦੇ ਲਈ ਜਾਇਆ ਕਰਦੇ ਸਨ ।ਸੁਨੀਲ ਸ਼ੈੱਟੀ ਦੀ ਅਣਥੱਕ ਮਿਹਨਤ ਹੀ ਸੀ ਜਿਸਦੀ ਬਦੌਲਤ ਅਦਾਕਾਰ ਨੇ ਨਾ ਸਿਰਫ਼ ਇੰਡਸਟਰੀ ਨੂੰ ਹਿੱਟ ਫ਼ਿਲਮਾਂ ਦਿੱਤੀਆਂ, ਬਲਕਿ ਮਾਪਿਆਂ ਦੇ ਹਰ ਸੁਫ਼ਨੇ ਨੂੰ ਪੂਰਾ ਕੀਤਾ । ਅੱਜ ਸੁਨੀਲ ਸ਼ੈੱਟੀ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ ।