ਸੁਕੇਸ਼ ਚੰਦਰਸ਼ੇਖਰ ਨੇ ਜੈਕਲੀਨ ਦੇ ਬਰਥਡੇ ‘ਤੇ ਜੇਲ੍ਹ ਚੋਂ ਲਿਖਿਆ ਲਵ ਲੈਟਰ, ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

ਜੈਕਲੀਨ ਫਰਨਾਡੇਜ਼ ਅਤੇ ਸੁਕੇਸ਼ ਚੰਦਰਸ਼ੇਖਰ ਦਾ ਰਿਸ਼ਤਾ ਕਿਸੇ ਤੋਂ ਛਿਪਿਆ ਹੋਇਆ ਨਹੀਂ ਹੈ । ਸੁਕੇਸ਼ ਚੰਦਰਸ਼ੇਖਰ ਜੇਲ੍ਹ ਦੇ ਵਿੱਚ ਹੈ, ਜਿੱਥੋਂ ਉਹ ਜੈਕਲੀਨ ਦੇ ਲਈ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰ ਰਿਹਾ ਹੈ । ਉਸ ਨੇ ਹਾਲ ਹੀ ਦੇ ਵਿੱਚ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਉਸ ਨੇ ਇੱਕ ਲਵ ਲੈਟਰ ਜੈਕਲੀਨ ਦੇ ਨਾਂਅ ਲਿਖਿਆ ਹੈ ।

By  Shaminder August 12th 2023 01:46 PM

ਜੈਕਲੀਨ ਫਰਨਾਡੇਜ਼  (Jacqueliene Fernandez) ਅਤੇ ਸੁਕੇਸ਼ ਚੰਦਰਸ਼ੇਖਰ ਦਾ ਰਿਸ਼ਤਾ ਕਿਸੇ ਤੋਂ ਛਿਪਿਆ ਹੋਇਆ ਨਹੀਂ ਹੈ । ਸੁਕੇਸ਼ ਚੰਦਰਸ਼ੇਖਰ ਜੇਲ੍ਹ ਦੇ ਵਿੱਚ ਹੈ, ਜਿੱਥੋਂ ਉਹ ਜੈਕਲੀਨ ਦੇ ਲਈ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰ ਰਿਹਾ ਹੈ । ਉਸ ਨੇ ਹਾਲ ਹੀ ਦੇ ਵਿੱਚ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਉਸ ਨੇ ਇੱਕ ਲਵ ਲੈਟਰ ਜੈਕਲੀਨ ਦੇ ਨਾਂਅ ਲਿਖਿਆ ਹੈ । ਉਸ ਦਾ ਇਹ ਲਵ ਲੈਟਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।


ਹੋਰ ਪੜ੍ਹੋ : ਸਰਬਜੀਤ ਚੀਮਾ ਆਪਣੇ ਦੋਸਤ ਦੇ ਬੇਟੇ ਦੇ ਵਿਆਹ ‘ਚ ਹੋਏ ਸ਼ਾਮਿਲ, ਕਿਹਾ 'ਮੁੱਦਤ ਬਾਅਦ ਵਿਆਹ ਵੇਲੇ ਸਾਰੇ ਬੇਲੀਆਂ ਨੂੰ ਇੱਕਠੇ ਹੋਣ ਦਾ ਮੌਕਾ ਮਿਲਿਆ’

ਜਿਸ ‘ਚ ਸੁਕੇਸ਼  ਨੇ ਲਿਖਿਆ ‘ਦੁਨੀਆ ‘ਚ ਮੇਰੀ ਸਭ ਤੋਂ ਪਿਆਰੀ ਜੈਕਲੀਨ’ ਰੁੱਖ ‘ਤੇ ਹਜ਼ਾਰਾਂ ਫੁੱਲ ਖਿੜਦੇ ਹਨ, ਪਰ ਉਨ੍ਹਾਂ ਚੋਂ ਇੱਕ ਖਾਸ ਹੈ। ਹਜ਼ਾਰਾਂ ਯਾਦ ਆਉਂਦੇ ਨੇ ਜ਼ਿੰਦਗੀ ‘ਚ, ਪਰ ਕੋਈ ਇੱਕ ਖ਼ਾਸ ਹੁੰਦਾ ਹੈ…ਜੋ ਦਿਲ ਨੰ ਛੂਹ ਜਾਂਦਾ ਹੈ’। ਅੱਜ ਮੈਂ ਪਹਿਲੀ ਵਾਰ ਪ੍ਰਮਾਤਮਾ ਤੋਂ ਕੁਝ ਮੰਗਿਆ ਹੈ ਅਤੇ ਉਸ ਦੇ ਅੱਗੇ ਸਿਰ ਝੁਕਾਇਆ ਹੈ। ਮੈਂ ਦੁਨੀਆ ਦੀ ਹਰ ਖੁਸ਼ੀ ਤੇਰੇ ਕਦਮਾਂ ‘ਚ ਰੱਖ ਦਿਆਂਗਾ’।  

ਜੈਕਲੀਨ ਫਰਨਾਡੇਜ਼ ਦਾ ਵਰਕ ਫਰੰਟ 

ਜੈਕਲੀਨ ਫਰਨਾਡੇਜ਼ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱ ਇੰਡਸਟਰੀ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਪਰ ਹਾਲ ਹੀ ‘ਚ ਸੁਕੇਸ਼ ਚੰਦਰਸ਼ੇਖਰ ਦੇ ਨਾਲ ਉਸ ਦੇ ਰਿਲੇਸ਼ਨਸ਼ਿਪ ਦੀਆਂ ਖ਼ਬਰਾਂ ਨੇ ਹਰ ਪਾਸੇ ਖੂਬ ਸੁਰਖੀਆਂ ਵਟੋਰੀਆਂ ਸਨ । ਸੁਕੇਸ਼ ਕਰੋੜਾਂ ਰੁਪਏ ਦੀ ਹੇਰਾਫੇਰੀ ਦੇ ਮਾਮਾਲੇ ‘ਚ ਜੇਲ੍ਹ ‘ਚ ਬੰਦ ਹੈ ।

View this post on Instagram

A post shared by @cineriserglams





Related Post