ਸੋਨਾਕਸ਼ੀ ਸਿਨ੍ਹਾ ਦੇ ਵਿਆਹ ‘ਤੇ ਭਰਾ ਨੇ ਦਿੱਤਾ ਰਿਐਕਸ਼ਨ, ਕਿਹਾ ‘ਸੋਨਾਕਸ਼ੀ ਨੂੰ ਫੇਕ ਲੋਕਾਂ ਦੀ ਪਛਾਣ ਨਹੀਂ’

ਸੋਨਾਕਸ਼ੀ ਸਿਨ੍ਹਾ ਅਤੇ ਜ਼ਹੀਰ ਇਕਬਾਲ ਦਾ ਵਿਆਹ ਹੋ ਚੁੱਕਿਆ ਹੈ। ਇਸ ਮੌਕੇ ‘ਤੇ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ । ਪਰ ਵਿਆਹ ‘ਚ ਸੋਨਾਕਸ਼ੀ ਸਿਨ੍ਹਾ ਦੇ ਦੋਵੇਂ ਭਰਾ ਨਜ਼ਰ ਨਹੀਂ ਆਏ । ਪਰ ਹੁਣ ਉਸ ਦੇ ਵੱਡੇ ਭਰਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਕਹਿ ਰਿਹਾ ਹੈ ਕਿ ‘ ਸੋਨਾਕਸ਼ੀ ਨੂੰ ਮੈਂ ਜ਼ਿਆਦਾ ਰੋਕਦਾ ਟੋਕਦਾ ਨਹੀਂ, ਕਿਉਂਕਿ ਉਹ ਬਾਲਗ ਹੈ।

By  Shaminder June 26th 2024 11:17 AM

ਸੋਨਾਕਸ਼ੀ ਸਿਨ੍ਹਾ (Sonakashi Sinha)  ਅਤੇ ਜ਼ਹੀਰ ਇਕਬਾਲ (Zaheer Iqbal) ਦਾ ਵਿਆਹ ਹੋ ਚੁੱਕਿਆ ਹੈ। ਇਸ ਮੌਕੇ ‘ਤੇ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ । ਪਰ ਵਿਆਹ ‘ਚ ਸੋਨਾਕਸ਼ੀ ਸਿਨ੍ਹਾ ਦੇ ਦੋਵੇਂ ਭਰਾ ਨਜ਼ਰ ਨਹੀਂ ਆਏ । ਪਰ ਹੁਣ ਉਸ ਦੇ ਵੱਡੇ ਭਰਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਕਹਿ ਰਿਹਾ ਹੈ ਕਿ ‘ ਸੋਨਾਕਸ਼ੀ ਨੂੰ ਮੈਂ  ਜ਼ਿਆਦਾ ਰੋਕਦਾ ਟੋਕਦਾ ਨਹੀਂ, ਕਿਉਂਕਿ ਉਹ ਬਾਲਗ ਹੈ।

ਹੋਰ ਪੜ੍ਹੋ :  ਸੁਰਿੰਦਰ ਬੱਚਨ ਦਾ ਅੱਜ ਹੈ ਜਨਮ ਦਿਨ, ਸੁਰਿੰਦਰ ਬੱਚਨ ਨੇ ਕਈ ਵੱਡੇ ਗਾਇਕਾਂ ਨੂੰ ਕੀਤਾ ਸੀ ਲਾਂਚ

ਉਸ ਦੀ ਆਪਣੀ ਜ਼ਿੰਦਗੀ ਹੈ ਅਤੇ ਮੈਂ ਵੱਡਾ ਭਰਾ ਹੋਣ ਦੇ ਨਾਤੇ ਮੈਂ ਸਿਰਫ਼ ਏਨਾਂ ਕਹਿ ਸਕਦਾ ਹਾਂ ਕਿ ਸੋਨਾਕਸ਼ੀ ਨੂੰ ਫੇਕ ਲੋਕਾਂ ਦੀ ਪਛਾਣ ਨਹੀਂ ਹੈ ਅਤੇ ਉਹ ਨਕਲੀ ਲੋਕਾਂ ਨੂੰ ਪਛਾਨਣ ‘ਚ ਕੱਚੀ ਹੈ ਅਤੇ ਮੈਂ ਕਿਸੇ ਹੱਦ ਤੱਕ ਹੀ ਉਸ ਨੂੰ ਕੁਝ ਕਹਿ ਸਕਦਾ ਹਾਂ। ਉਸ ਨੂੰ ਲੱਗਦਾ ਹੈ ਕਿ ਉਸ ਦੇ ਆਲੇ ਦੁਆਲੇ ਜੋ ਲੋਕ ਹਨ ਉਹ ਉਸ ਦੇ ਵੈਲ ਵਿਸ਼ਰ ਹਨ, ਪਰ ਅਜਿਹਾ ਨਹੀਂ ਹੈ’। 

ਸੋਨਾਕਸ਼ੀ ਤੇ ਜ਼ਹੀਰ ਨੇ ਕਰਵਾਇਆ ਵਿਆਹ 

ਸੋਨਾਕਸ਼ੀ ਸਿਨ੍ਹਾ ਤੇ ਜ਼ਹੀਰ ਇਕਬਾਲ ਨੇ ਵਿਆਹ ਕਰਵਾਇਆ ਹੈ ।ਦੋਵੇਂ ਪਿਛਲੇ ਸੱਤ ਸਾਲਾਂ ਤੋਂ ਰਿਲੇਸ਼ਨਸ਼ਿਪ ‘ਚ ਸਨ । ਸੱਤ ਸਾਲ ਦੇ ਲੰਮੇ ਸਮੇਂ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾਇਆ ਹੈ। ਪਰ ਇਸ ਵਿਆਹ ‘ਚ ਸੋਨਾਕਸ਼ੀ ਦੇ ਦੋਵੇਂ ਭਰਾ ਦਿਖਾਈ ਨਹੀਂ ਦਿੱਤੇ । ਜਿਸ ਤੋਂ ਬਾਅਦ ਅਦਾਕਾਰਾ ਦੇ ਭਰਾ ਦਾ ਇਹ ਵੀਡੀਓ ਵਾਇਰਲ ਹੋਇਆ ਹੈ। ਜਿਸ ‘ਚ ਉਹ ਸੋਨਾਕਸ਼ੀ ਬਾਰੇ ਗੱਲਬਾਤ ਕਰਦਾ ਹੋਇਆ ਨਜ਼ਰ ਆ ਰਿਹਾ ਹੈ। 

View this post on Instagram

A post shared by Anjali bhardwaj (@anjalibaradwaj.96752023)






Related Post