ਜ਼ਹੀਰ ਇਕਬਾਲ ਦੇ ਨਾਲ ਵਿਆਹ ਦੀਆਂ ਖ਼ਬਰਾਂ ‘ਤੇ ਸੋਨਾਕਸ਼ੀ ਸਿਨ੍ਹਾ ਨੇ ਤੋੜੀ ਚੁੱਪ, ਪਿਤਾ ਨੇ ਕੱਲ੍ਹ ਵਿਆਹ ‘ਤੇ ਕਿਹਾ ਸੀ ‘ਅੱਜ ਕੱਲ੍ਹ ਦੇ ਬੱਚੇ ਮਾਪਿਆਂ ਤੋਂ ਸਹਿਮਤੀ ਨਹੀਂ ਲੈਂਦੇ’
ਸੋਨਾਕਸ਼ੀ ਸਿਨ੍ਹਾ ਦੇ ਵਿਆਹ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ । ਬੀਤੇ ਦਿਨ ਅਦਾਕਾਰਾ ਦੇ ਪਿਤਾ ਦਾ ਵੀ ਬਿਆਨ ਸਾਹਮਣੇ ਆਇਆ ਸੀ । ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ‘ਅੱਜ ਕੱਲ੍ਹ ਦੇ ਬੱਚੇ ਮਾਪਿਆਂ ਦੀ ਸਹਿਮਤੀ ਨਹੀਂ ਲੈਂਦੇ ਅਤੇ ਆਪਣਾ ਫੈਸਲਾ ਸੁਣਾ ਦਿੰਦੇ ਹਨ’।
ਸੋਨਾਕਸ਼ੀ ਸਿਨ੍ਹਾ (Sonakashi Sinha) ਦੇ ਵਿਆਹ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ । ਬੀਤੇ ਦਿਨ ਅਦਾਕਾਰਾ ਦੇ ਪਿਤਾ ਦਾ ਵੀ ਬਿਆਨ ਸਾਹਮਣੇ ਆਇਆ ਸੀ । ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ‘ਅੱਜ ਕੱਲ੍ਹ ਦੇ ਬੱਚੇ ਮਾਪਿਆਂ ਦੀ ਸਹਿਮਤੀ ਨਹੀਂ ਲੈਂਦੇ ਅਤੇ ਆਪਣਾ ਫੈਸਲਾ ਸੁਣਾ ਦਿੰਦੇ ਹਨ’। ਜਿਸ ਤੋਂ ਬਾਅਦ ਅਦਾਕਾਰਾ ਦੇ ਭਰਾ ਲਵ ਸਿਨ੍ਹਾ ਦਾ ਵੀ ਇਸ ਮਾਮਲੇ ‘ਚ ਪ੍ਰਤੀਕਰਮ ਆਇਆ ਹੈ। ਹੁਣ ਸੋਨਾਕਸ਼ੀ ਨੇ ਖੁਦ ਸਾਹਮਣੇ ਆਈ ਹੈ । ਉਸ ਦਾ ਕਹਿਣਾ ਹੈ ਕਿ ‘ਪਹਿਲੀ ਗੱਲ ਤਾਂ ਇਹ ਹੈ ਕਿ ਇਹ ਕਿਸੇ ਦਾ ਕੰਮ ਨਹੀਂ ਹੈ, ਅਤੇ ਇਹ ਮੇਰੀ ਪਸੰਦ ਹੈ।ਮੈਨੂੰ ਨਹੀਂ ਪਤਾ ਕਿ ਲੋਕ ਇਸ ਬਾਰੇ ਫਿਕਰਮੰਦ ਕਿਉਂ ਹਨ । ਲੋਕ ਮੇਰੇ ਮਾਪਿਆਂ ਤੋਂ ਜ਼ਿਆਦਾ ਮੇਰੇ ਵਿਆਹ ਬਾਰੇ ਪੁੱਛਦੇ ਹਨ ।ਮੈਨੂੰ ਇਹ ਬਹੁਤ ਮਜ਼ਾਕੀਆ ਲੱਗ ਰਿਹਾ ਹੈ’।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਭਤੀਜੇ ਸਾਹਿਬਪ੍ਰਤਾਪ ਸਿੱਧੂ ਨੇ ਚਾਚੇ ਦੇ ਜਨਮ ਦਿਨ ‘ਤੇ ਸਾਂਝਾ ਕੀਤਾ ਵੀਡੀਓ
ਲਵ ਸਿਨ੍ਹਾ ਦਾ ਪ੍ਰਤੀਕਰਮ
ਇਸ ਮਾਮਲੇ ‘ਚ ਅਦਾਕਾਰਾ ਦੇ ਭਰਾ ਦਾ ਕਹਿਣਾ ਹੈ ਕਿ ‘ਮੈਂ ਕੋਈ ਟਿੱਪਣੀ ਨਹੀਂ ਕਰਾਂਗਾ। ਜੇਕਰ ਤੁਸੀਂ ਸੋਨਾਕਸ਼ੀ ਜਾਂ ਕਿਸੇ ਹੋਰ ਸ਼ਖਸ ਦੇ ਨਾਲ ਸੰਪਰਕ ਕਰੋ ਤਾਂ ਬਿਹਤਰ ਹੋਵੇਗਾ। ਮੈਂ ਸਿਰਫ਼ ਇਹੀ ਕਹਿ ਸਕਦਾ ਹਾਂ ਕਿ ਮੇਰੇ ਕੋਲ ਇਸ ਮਾਮਲੇ ‘ਚ ਕਹਿਣ ਦੇ ਲਈ ਕੁਝ ਵੀ ਨਹੀਂ ਹੈ’।
ਇਸ ਤੋਂ ਪਹਿਲਾਂ ਸ਼ਤਰੂਘਨ ਸਿਨ੍ਹਾ ਨੇ ਧੀ ਦੇ ਵਿਆਹ ਬਾਰੇ ਕਿਹਾ ਸੀ ਕਿ ਉਹ ਹਾਲੇ ਤੱਕ ਉਸ ਦੇ ਵਿਆਹ ਬਾਰੇ ਜਾਣੂ ਨਹੀਂ ਹਨ ਅਤੇ ਜਦੋਂ ਉਹ ਉਨ੍ਹਾਂ ਨੂੰ ਸੂਚਿਤ ਕਰੇਗੀ ਤਾਂ ਉਹ ਜੋੜੇ ਨੂੰ ਆਸ਼ੀਰਵਾਦ ਜ਼ਰੂਰ ਦੇਣਗੇ ।