ਜ਼ਹੀਰ ਇਕਬਾਲ ਦੇ ਨਾਲ ਵਿਆਹ ਕਰਵਾਉਣ ਜਾ ਰਹੀ ਸੋਨਾਕਸ਼ੀ ਨੂੰ ਸੋਸ਼ਲ ਮੀਡੀਆ ਯੂਜ਼ਰਸ ਨੇ ਕੀਤਾ ਟ੍ਰੋਲ, ਕਿਹਾ ‘ਇੱਕ ਮਹੀਨੇ ਬਾਅਦ ਫਰਿੱਜ ‘ਚ ਮਿਲੇਗੀ’
ਸੋਨਾਕਸ਼ੀ ਸਿਨ੍ਹਾ ਅਤੇ ਜ਼ਹੀਰ ਇਕਬਾਲ ਦਾ ਵਿਆਹ ਹੋਣ ਜਾ ਰਿਹਾ ਹੈ ।ਸੋਨਾਕਸ਼ੀ ਸਿਨ੍ਹਾ ਦਾ ਬੀਤੇ ਦਿਨ ਵਿਆਹ ਦਾ ਕਾਰਡ ਵੀ ਵਾਇਰਲ ਹੋਇਆ ਸੀ ।ਅਦਾਕਾਰਾ ਨੇ ਵਿਆਹ ਦਾ ਕਾਰਡ ਪੂਨਮ ਢਿੱਲੋਂ ਨੂੰ ਵੀ ਭੇਜਿਆ ਸੀ।ਜਿਸ ‘ਤੇ ਅਦਾਕਾਰਾ ਨੇ ਉਸ ਨੂੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਵਧਾਈ ਵੀ ਦਿੱਤੀ ਸੀ।ਇਹ ਵਿਆਹ ਅਦਾਕਾਰਾ ਆਪਣੇ ਮਾਪਿਆਂ ਦੀ ਰਜ਼ਾਮੰਦੀ ਤੋਂ ਬਗੈਰ ਕਰਵਾਉਣ ਜਾ ਰਹੀ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।
ਸੋਨਾਕਸ਼ੀ ਸਿਨ੍ਹਾ (Sonakashi Sinha) ਅਤੇ ਜ਼ਹੀਰ ਇਕਬਾਲ ਦਾ ਵਿਆਹ ਹੋਣ ਜਾ ਰਿਹਾ ਹੈ ।ਸੋਨਾਕਸ਼ੀ ਸਿਨ੍ਹਾ ਦਾ ਬੀਤੇ ਦਿਨ ਵਿਆਹ ਦਾ ਕਾਰਡ ਵੀ ਵਾਇਰਲ ਹੋਇਆ ਸੀ ।ਅਦਾਕਾਰਾ ਨੇ ਵਿਆਹ ਦਾ ਕਾਰਡ ਪੂਨਮ ਢਿੱਲੋਂ ਨੂੰ ਵੀ ਭੇਜਿਆ ਸੀ।ਜਿਸ ‘ਤੇ ਅਦਾਕਾਰਾ ਨੇ ਉਸ ਨੂੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਵਧਾਈ ਵੀ ਦਿੱਤੀ ਸੀ।ਇਹ ਵਿਆਹ ਅਦਾਕਾਰਾ ਆਪਣੇ ਮਾਪਿਆਂ ਦੀ ਰਜ਼ਾਮੰਦੀ ਤੋਂ ਬਗੈਰ ਕਰਵਾਉਣ ਜਾ ਰਹੀ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਕਿਉਂਕਿ ਸੋਨਾਕਸ਼ੀ ਹਿੰਦੂ ਧਰਮ ਤੋਂ ਹੈ ਜਦੋਂਕਿ ਜ਼ਹੀਰ ਮੁਸਲਿਮ ਧਰਮ ਨਾਲ ਸਬੰਧ ਰੱਖਦੇ ਹਨ । ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਅਦਾਕਾਰਾ ਨੂੰ ਟਰੋਲ ਕੀਤਾ ਜਾ ਰਿਹਾ ਹੈ।
ਹੋਰ ਪੜ੍ਹੋ : ਅੱਠ ਕਰੋੜ ਦੀ ਫਰੂਟੀ ਦਾ ਕਿੱਸਾ ਕਿਸ-ਕਿਸ ਨੂੰ ਹੈ ਯਾਦ, ਜਾਣੋ ਕੀ ਸੀ ਪੂਰੀ ਕਹਾਣੀ
ਸੋਸ਼ਲ ਮੀਡੀਆ ਯੂਜ਼ਰਸ ਨੇ ਦਿੱਤੇ ਕਈ ਰਿਐਕਸ਼ਨ
ਸੋਸ਼ਲ ਮੀਡੀਆ ‘ਤੇ ਯੂਜ਼ਰਸ ਕਈ ਰਿਐਕਸ਼ਨ ਦੇ ਰਹੇ ਹਨ । ਇੱਕ ਨੇ ਲਿਖਿਆ ‘ਕੋਈ ਹਿੰਦੂ ਲੜਕਾ ਨਹੀਂ ਮਿਲਿਆ’। ਇੱਕ ਨੇ ਲਿਖਿਆ ‘ਇੱਕ ਮਹੀਨੇ ਬਾਅਦ ਫਰਿੱਜ ‘ਚ ਮਿਲੇਗੀ । ਜਦੋਂਕਿ ਇੱਕ ਹੋਰ ਨੇ ਲਿਖਿਆ ‘ਤੇਰੇ ਅੱਬੂ ਕੋ ਬੋਲਨਾ ਕਿ ਵੋ ਤੁਝੇ ਦਹੇਜ ਮੇਂ ਇੱਕ ਬੜਾ ਸਾ ਸੂਟਕੇਸ ਅਤੇ ਫਰਿੱਜ ਜ਼ਰੂਰ ਦੇ’। ਜਦੋਂਕਿ ਹੋਰ ਯੂਜ਼ਰ ਨੇ ਲਤਾੜ ਲਗਾਉਂਦੇ ਹੋਏ ਕਿਹਾ ਕਿ ਅੱਲ੍ਹਾ ਕਰੇ ਕਿ ਜ਼ਹੀਰ ਕੀ ਤੁਮਾਰੇ ਬਾਦ ਛੇ ਔਰ ਸ਼ਾਦੀ ਹੋ ਅਤੇ ਤੁਮਾਰੇ ੧੮ ਬੱਚੇ ਹੋਂ’। ਇਸ ਤੋਂ ਇਲਾਵਾ ਯੂਜ਼ਰਸ ਨੇ ਹੋਰ ਵੀ ਕਈ ਕਮੈਂਟ ਕੀਤੇ ਹਨ ।
23 ਜੂਨ ਨੂੰ ਕਰਵਾਉਣ ਜਾ ਰਹੀ ਵਿਆਹ
ਸੋਨਾਕਸ਼ੀ ਸਿਨ੍ਹਾ ਆਪਣੇ ਬੁਆਏ ਫ੍ਰੈਂਡ ਜ਼ਹੀਰ ਇਕਬਾਲ ਦੇ ਨਾਲ ੨੩ ਜੂਨ ਨੂੰ ਵਿਆਹ ਕਰਵਾਉਣ ਜਾ ਰਹੀ ਹੈ। ਸ਼ਤਰੂਘਨ ਸਿਨ੍ਹਾ ਨੇ ਵੀ ਧੀ ਦੇ ਵਿਆਹ ਨੂੰ ਲੈ ਕੇ ਸਪੱਸ਼ਟ ਕਰ ਦਿੱਤਾ ਸੀ ਕਿ ਅੱਜ ਕੱਲ੍ਹ ਦੇ ਬੱਚੇ ਮਾਪਿਆਂ ਨੂੰ ਨਹੀਂ ਪੁੱਛਦੇ, ਬਲਕਿ ਆਪਣਾ ਫੈਸਲਾ ਸੁਣਾ ਦਿੰਦੇ ਹਨ ।