ਸੋਮੀ ਅਲੀ ਨੇ ਬਿਨ੍ਹਾਂ ਸਲਮਾਨ ਦਾ ਨਾਮ ਲਏ ਸਾਧਿਆ ਨਿਸ਼ਾਨਾ, ਕਿਹਾ ‘ਇਸ ਹੌਰਰ ਫ਼ਿਲਮ ਦਾ ਹੋਵੇਗਾ ਅੰਤ’

ਕੋਈ ਸਮਾਂ ਹੁੰਦਾ ਸੀ ਕਿ ਸੋਮੀ ਅਲੀ ਅਤੇ ਸਲਮਾਨ ਖ਼ਾਨ ਦੀ ਦੋਸਤੀ ਹੁੰਦੀ ਸੀ । ਕਾਫੀ ਸਮਾਂ ਦੋਵੇਂ ਇੱਕ ਦੂਜੇ ਦੇ ਨਾਲ ਰਿਲੇਸ਼ਨ ‘ਚ ਰਹੇ ਸਨ ।ਕੁਝ ਸਮਾਂ ਤਾਂ ਦੋਵਾਂ ਦਰਮਿਆਨ ਸਭ ਕੁਝ ਠੀਕਠਾਕ ਚੱਲ ਰਿਹਾ ਸੀ, ਪਰ ਅਚਾਨਕ ਕੁਝ ਅਜਿਹਾ ਹੋਇਆ ਕਿ ਦੋਵਾਂ ਨੇ ਇੱਕ ਦੂਜੇ ਤੋਂ ਦੂਰੀ ਬਣਾ ਲਈ ਸੀ । ਜਿਸ ਤੋਂ ਬਾਅਦ ਦੋਵਾਂ ਦੇ ਰਸਤੇ ਵੱਖੋ ਵੱਖ ਹੋ ਗਏ ਸਨ ।

By  Shaminder July 10th 2023 02:57 PM

ਕੋਈ ਸਮਾਂ ਹੁੰਦਾ ਸੀ ਕਿ ਸੋਮੀ ਅਲੀ (Somi Ali) ਅਤੇ ਸਲਮਾਨ ਖ਼ਾਨ ਦੀ ਦੋਸਤੀ ਹੁੰਦੀ ਸੀ । ਕਾਫੀ ਸਮਾਂ ਦੋਵੇਂ ਇੱਕ ਦੂਜੇ ਦੇ ਨਾਲ ਰਿਲੇਸ਼ਨ ‘ਚ ਰਹੇ ਸਨ ।ਕੁਝ ਸਮਾਂ ਤਾਂ ਦੋਵਾਂ ਦਰਮਿਆਨ ਸਭ ਕੁਝ ਠੀਕਠਾਕ ਚੱਲ ਰਿਹਾ ਸੀ, ਪਰ ਅਚਾਨਕ ਕੁਝ ਅਜਿਹਾ ਹੋਇਆ ਕਿ ਦੋਵਾਂ ਨੇ ਇੱਕ ਦੂਜੇ ਤੋਂ ਦੂਰੀ ਬਣਾ ਲਈ ਸੀ । ਜਿਸ ਤੋਂ ਬਾਅਦ ਦੋਵਾਂ ਦੇ ਰਸਤੇ ਵੱਖੋ ਵੱਖ ਹੋ ਗਏ ਸਨ । ਸੋਮੀ ਅਲੀ ਨੇ ਫ਼ਿਲਮਾਂ ਤੋਂ ਵੀ ਦੂਰੀ ਬਣਾ ਲਈ ਸੀ ਅਤੇ ਬਾਲੀਵੁੱਡ ਚੋਂ ਗਾਇਬ ਜਿਹੀ ਹੋ ਗਈ ਸੀ। ਪਰ ਹੁਣ ਕਈ ਸਾਲਾਂ ਬਾਅਦ ਸੋਮੀ ਅਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਸਾਂਝੀ ਕੀਤੀ ਹੈ ।

 

ਹੋਰ ਪੜ੍ਹੋ  :  ਪ੍ਰਸਿੱਧ ਲੇਖਕ ਹਰਭਜਨ ਹੁੰਦਲ ਦਾ ਦਿਹਾਂਤ, ਅਦਾਕਾਰ ਰਾਣਾ ਰਣਬੀਰ ਨੇ ਜਤਾਇਆ ਦੁੱਖ

ਸੋਮੀ ਨੇ ਲਿਖਿਆ ‘ਉਹ ਤੁਹਾਡਾ ਕਰੀਅਰ ਬਣਾ ਵੀ ਸਕਦਾ ਤੇ ਵਿਗਾੜ ਵੀ’ 

ਸੋਮੀ ਅਲੀ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਚ ਉਸ ਨੇ ਲਿਖਿਆ ਕਿ ਮੈਨੂੰ ਕਿਹਾ ਜਾਵੇਗਾ ਕਿ ਪੋਸਟ ਨੂੰ ਡਿਲੀਟ ਕਰੋ। ਮੇਰੇ ਸਨਮਾਨ ਦੀ ਗੱਲ ਆਖੀ ਜਾਵੇਗੀ। ਮੈਨੂੰ ਕਿਹਾ ਜਾਵੇਗਾ ਕਿ ਇਸ ਪੋਸਟ ਨੂੰ ਡਿਲੀਟ ਕਰੋ।ਮੇਰੇ ਬਾਰੇ ਗੌਸਿਪ ਹੋਣਗੀਆਂ ਕਿ ਮੈਂ ਸ਼ਰਾਬ ਪੀਂਦੀ ਹਾਂ।


ਪਰ ਫਿਰ ਵੀ ਮੈਂ ਹਾਰ ਨਹੀਂ ਮੰਨਾਂਗੀ। ਕਿਉਂਕਿ ਤੁਸੀਂ ਉਹ ਗਾਲਾਂ, ਬੇਇੱਜ਼ਤੀਅਤੇ ਟਾਰਚਰ ਸਹਿਣ ਨਹੀਂ ਕੀਤਾ ਹੈ। ਤੁਹਾਡ ਅਬਯੂਜ਼ਰ ਬਹੁਤ ਵੱਡਾ ਸਟਾਰ ਹੈ, ਉਹ ਤੁਹਾਡਾ ਕਰੀਅਰ ਬਣਾ ਵੀ ਸਕਦਾ ਹੈ ਅਤੇ ਵਿਗਾੜ ਵੀ ਸਕਦਾ ਹੈ’ । 


‘ਤੁਸੀਂ ਕਦੇ ਵੀ ਮੇਰਾ ਮੂੰਹ ਬੰਦ ਨਹੀਂ ਕਰ ਸਕਦੇ’

ਸੋਮੀ ਅਲੀ ਨੇ ਆਪਣੀ ਇਸ ਪੋਸਟ ‘ਚ ਹੋਰ ਵੀ ਬਹੁਤ ਕੁਝ ਲਿਖਿਆ ਹੈ । ਅਦਾਕਾਰਾ ਨੇ ਲਿਖਿਆ ‘ਤੁਸੀਂ ਮੇਰਾ ਮੂੰਹ ਬੰਦ ਨਹੀਂ ਕਰ ਸਕਦੇ । ਪਰ ਇੱਕ ਦਿਨ ਇਹ ਸਭ ਕੁਝ ਖਤਮ ਹੋ ਜਾਵੇਗਾ । ਇਸ ਹੌਰਰ ਮੂਵੀ ਦੀ ਬਹੁਤ ਵਧੀਆ ਐਂਡਿੰਗ ਹੋਵੇਗੀ। 

View this post on Instagram

A post shared by Somy Ali (@realsomyali)



Related Post