ਦੁਖਦ ਖਬਰ ! 'ਸਿੰਘਮ' ਫੇਮ ਐਕਟਰ ਰਵਿੰਦਰ ਬੇਰਡੇ ਦਾ ਹੋਇਆ ਦਿਹਾਂਤ, 78 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਬਾਲੀਵੁੱਡ ਜਗਤ ਤੋਂ ਹਾਲ ਹੀ ਵਿੱਚ ਇੱਕ ਦੁਖਦ ਖਬਰ ਸਾਹਮਣੇ ਆਈ। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਵਿੰਦਰ ਬੇਰਡੇ ਦਾ ਅੱਜ ਦਿਹਾਂਤ ਹੋ ਗਿਆ। ਅਦਾਕਾਰ ਦੀ ਮੌਤ ਦੀ ਖਬਰ ਸਾਹਮਣੇ ਆਉਂਦੇ ਹੀ ਬਾਲੀਵੁੱਡ ਵਿੱਚ ਸੋਗ ਲਹਿਰ ਛਾ ਗਈ ਹੈ।
Ravindra Berde Death News: ਬਾਲੀਵੁੱਡ ਜਗਤ ਤੋਂ ਹਾਲ ਹੀ ਵਿੱਚ ਇੱਕ ਦੁਖਦ ਖਬਰ ਸਾਹਮਣੇ ਆਈ। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਵਿੰਦਰ ਬੇਰਡੇ ਦਾ ਅੱਜ ਦਿਹਾਂਤ ਹੋ ਗਿਆ। ਅਦਾਕਾਰ ਦੀ ਮੌਤ ਦੀ ਖਬਰ ਸਾਹਮਣੇ ਆਉਂਦੇ ਹੀ ਬਾਲੀਵੁੱਡ ਵਿੱਚ ਸੋਗ ਲਹਿਰ ਛਾ ਗਈ ਹੈ।
ਮੀਡੀਆ ਰਿਪੋਰਟਸ ਦੇ ਮੁਤਾਬਕ ਨਾਇਕ: ਦਿ ਰੀਅਲ ਹੀਰੋ ਅਤੇ ਸਿੰਘਮ ਵਰਗੀਆਂ ਫਿਲਮਾਂ ਵਿੱਚ ਕੰਮ ਕਰਨ ਵਾਲੇ ਰਵਿੰਦਰ ਬੇਰਡੇ ਮਰਹੂਮ ਅਦਾਕਾਰ ਲਕਸ਼ਮੀਕਾਂਤ ਬੇਰਡੇ ਦੇ ਭਰਾ ਸਨ। ਰਵਿੰਦਰ ਬੇਰਡੇ ਅੱਜ ਤੜਕੇ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ। ਰਵਿੰਦਰ 78 ਸਾਲਾਂ ਦੇ ਸਨ ਤੇ ਉਹ ਗਲੇ ਦੇ ਕੈਂਸਰ ਤੋਂ ਪੀੜਤ ਸਨ।
ਜਾਣਕਾਰੀ ਮੁਤਾਬਕ ਮਸ਼ਹੂਰ ਅਭਿਨੇਤਾ ਰਵਿੰਦਰ ਬੇਰਡੇ ਪਿਛਲੇ ਕਈ ਮਹੀਨਿਆਂ ਤੋਂ ਕੈਂਸਰ ਦਾ ਇਲਾਜ ਕਰਵਾ ਰਹੇ ਸਨ ਅਤੇ ਗਲੇ ਦੇ ਕੈਂਸਰ ਦਾ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਟਾਟਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਖਬਰਾਂ ਮੁਤਾਬਕ ਰਵਿੰਦਰ ਬੇਰਡੇ ਨੂੰ ਦੋ ਦਿਨ ਪਹਿਲਾਂ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ ਪਰ ਦੁੱਖ ਦੀ ਗੱਲ ਹੈ ਕਿ ਬੁੱਧਵਾਰ ਸਵੇਰੇ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਤੇ ਉਨ੍ਹਾਂ ਦੀ ਮੌਤ ਹੋ ਗਈ।