ਗਾਇਕਾ ਰੇਣੁਕਾ ਪੰਵਾਰ ਨੇ ਅਦਾਕਾਰ ਨਵਾਜ਼ੁਦੀਨ ਸਿੱਦੀਕੀ ਨੂੰ ਬੰਨ੍ਹੀ ਰੱਖੜੀ
ਬਾਲੀਵੁੱਡ ਸਿਤਾਰਿਆਂ ਨੇ ਵੀ ਰੱਖੜੀ ਦਾ ਤਿਉਹਾਰ ਬੜੇ ਹੀ ਜੋਸ਼ ਖਰੋਸ਼ ਦੇ ਨਾਲ ਮਨਾਇਆ ।ਗਾਇਕਾ ਰੇਣੁਕਾ ਪੰਵਾਰ ਨੇ ਵੀ ਅਦਾਕਾਰ ਨਵਾਜ਼ੁਦੀਕ ਸਿੱਦੀਕੀ ਨੂੰ ਰੱਖੜੀ ਬੰਨੀ ਅਤੇ ਮੂੰਹ ਮਿੱਠਾ ਕਰਵਾਇਆ । ਰੇਣੁਕਾ ਪੰਵਾਰ ਨੇ ਇਸ ਦਾ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।
ਬਾਲੀਵੁੱਡ ਸਿਤਾਰਿਆਂ ਨੇ ਵੀ ਰੱਖੜੀ ਦਾ ਤਿਉਹਾਰ ਬੜੇ ਹੀ ਜੋਸ਼ ਖਰੋਸ਼ ਦੇ ਨਾਲ ਮਨਾਇਆ ।ਗਾਇਕਾ ਰੇਣੁਕਾ ਪੰਵਾਰ ਨੇ ਵੀ ਅਦਾਕਾਰ ਨਵਾਜ਼ੁਦੀਕ ਸਿੱਦੀਕੀ ( Nawazuddin Siddiqui ) ਨੂੰ ਰੱਖੜੀ ਬੰਨੀ ਅਤੇ ਮੂੰਹ ਮਿੱਠਾ ਕਰਵਾਇਆ । ਰੇਣੁਕਾ ਪੰਵਾਰ ਨੇ ਇਸ ਦਾ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਅਦਾਕਾਰ ਆਪਣੇ ਗੁੱਟ ‘ਤੇ ਰੱਖੜੀ ਬੰਨਵਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ।
ਹੋਰ ਪੜ੍ਹੋ : ਗਾਇਕ ਰੋਹਨਪ੍ਰੀਤ ਸਿੰਘ ਦੀਆਂ ਭੈਣਾਂ ਨੇ ਬੰਨ੍ਹੀ ਰੱਖੜੀ, ਗਾਇਕ ਨੇ ਤਸਵੀਰਾਂ ਕੀਤੀਆਂ ਸਾਂਝੀਆਂ
ਇਸ ਵੀਡੀਓ ‘ਤੇ ਗਾਇਕਾ ਅਤੇ ਅਦਾਕਾਰ ਦੇ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਖੂਬ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ । ਇਸ ਤੋਂ ਇਲਾਵਾ ਬਾਲੀਵੁੱਡ ਦੇ ਹੋਰ ਕਈ ਸਿਤਾਰਿਆਂ ਨੇ ਵੀ ਰੱਖੜੀ ਦਾ ਤਿਉਹਾਰ ਧੂਮਧਾਮ ਦੇ ਨਾਲ ਮਨਾਇਆ ।ਨਵਾਜ਼ੁਦੀਨ ਦੇ ਨਾਲ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰੇਣੂਕਾ ਨੇ ਲਿਖਿਆ ‘ਭਾਈ ਨਵਾਜ਼ੂਦੀਨ ਸਿੱਦੀਕੀ…ਹੈਪੀ ਰਕਸ਼ਾ ਬੰਧਨ…’।
ਕੌਣ ਹੈ ਰੇਣੂਕਾ ਪੰਵਾਰ
ਰੇਣੂਕਾ ਪੰਵਾਰ ਹਰਿਆਣਾ ਦੀ ਪ੍ਰਸਿੱਧ ਗਾਇਕਾ ਹੈ। ਉਨ੍ਹਾਂ ਨੇ ੫੨ ਗਜ ਦਾ ਦਾਮਨ, ਕਬੂਤਰ, ਇਲ-ਲੀਗਲ ਹਥਿਆਰ,ਚਟਕ ਮਟਕ ਸਣੇ ਕਈ ਹਿੱਟ ਗੀਤ ਗਾਏ ਹਨ।ਇਸ ਤੋਂ ਇਲਾਵਾ ਹੋਰ ਕਈ ਗੀਤ ਵੀ ਉਨ੍ਹਾਂ ਨੇ ਗਾਏ ਹਨ ।
ਨਵਾਜ਼ੁਦੀਨ ਸਿੱਦੀਕੀ ਦਾ ਵਰਕ ਫ੍ਰੰਟ
ਨਵਾਜ਼ੁਦੀਨ ਸਿੱਦੀਕੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਇੰਡਸਟਰੀ ਨੂੰ ਦਿੱਤੀਆਂ ਹਨ । ਜਿਸ ‘ਚ ਮਾਂਝੀ ਦੀ ਮਾਊਂਟੈਨ ਮੈਨ, ਰਾਤ ਅਕੇਲੀ ਹੈ, ਤੀਨ, ਬਦਲਾਪੁਰ ਸਣੇ ਕਈ ਫ਼ਿਲਮਾਂ ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ‘ਚ ਸ਼ਾਮਿਲ ਹਨ।