Parineeti-Raghav Wedding: ਪਰਿਣੀਤੀ ਤੇ ਰਾਘਵ ਚੱਢਾ ਦੇ ਸੰਗੀਤ ਸਮਾਰੋਹ 'ਚ ਗਾਇਕ ਨਵਰਾਜ ਹੰਸ ਨੇ ਲਾਈਆਂ ਰੌਣਕਾਂ, ਭੰਗੜਾ ਪਾਉਂਦੇ ਨਜ਼ਰ ਆਏ CM ਮਾਨ

ਰਿਣੀਤੀ ਚੋਪੜਾ-ਰਾਘਵ ਚੱਢਾ ਅੱਜ ਯਾਨਿ 24 ਸਤੰਬਰ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਦੋਵਾਂ ਦਾ ਵਿਆਹ ਇਸ ਸਮੇਂ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲ ਹੀ 'ਚ ਖਬਰਾਂ ਆਈਆਂ ਸੀ ਕਿ ਭਗਵੰਤ ਮਾਨ ਆਪਣੀ ਪਤਨੀ ਨਾਲ ਰਾਘਵ ਚੱਢਾ ਦਾ ਵਿਆਹ ਅਟੈਂਡ ਕਰਨ ਲਈ ਉਦੈਪੁਰ ਪਹੁੰਚੇ ਹਨ। ਵਿਆਹ ਦੇ ਫੰਕਸ਼ਨਾਂ 'ਚ ਹੰਸ ਰਾਜ ਰਾਜ ਦੇ ਛੋਟੇ ਬੇਟੇ ਤੇ ਗਾਇਕ ਨਵਰਾਜ ਹੰਸ ਨੇ ਵੀ ਖੂਬ ਰੌਣਕਾਂ ਲਾਈਆਂ।

By  Pushp Raj September 24th 2023 04:40 PM

Navraj Hans at Parineeti-Raghav Wedding: ਪਰਿਣੀਤੀ ਚੋਪੜਾ-ਰਾਘਵ ਚੱਢਾ ਅੱਜ ਯਾਨਿ 24 ਸਤੰਬਰ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਦੋਵਾਂ ਦਾ ਵਿਆਹ ਇਸ ਸਮੇਂ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਰਾਗਨੀਤੀ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਇੱਕ ਤੋਂ ਬਾਅਦ ਇੱਕ ਸਾਹਮਣੇ ਆ ਰਹੀਆਂ ਹਨ। ਰਾਗਨੀਤੀ ਦੇ ਵਿਆਹ 'ਚ ਪੰਜਾਬੀ ਵੀ ਮਨੋਰੰਜਨ ਦਾ ਤੜਕਾ ਲਗਾਉਣ ਲਈ ਮੌਜੂਦ ਹਨ। 


ਹਾਲ ਹੀ 'ਚ ਖਬਰਾਂ ਆਈਆਂ ਸੀ ਕਿ ਭਗਵੰਤ ਮਾਨ ਆਪਣੀ ਪਤਨੀ ਨਾਲ ਰਾਘਵ ਚੱਢਾ ਦਾ ਵਿਆਹ ਅਟੈਂਡ ਕਰਨ ਲਈ ਉਦੈਪੁਰ ਪਹੁੰਚੇ ਹਨ। ਇਸ ਤੋਂ ਬਾਅਦ ਹੁਣ ਸੀਐਮ ਮਾਨ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਮਾਨ ਰਾਘਵ-ਪਰਿਣੀਤੀ ਦੇ ਸੰਗੀਤ ਸਮਾਰੋਹ 'ਚ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ।  

ਦੱਸ ਦਈਏ ਕਿ ਦੋਵਾਂ ਦੇ ਵਿਆਹ ਦੇ ਫੰਕਸ਼ਨਾਂ 'ਚ ਹੰਸ ਰਾਜ ਰਾਜ ਦੇ ਛੋਟੇ ਬੇਟੇ ਤੇ ਗਾਇਕ ਨਵਰਾਜ ਹੰਸ ਨੇ ਵੀ ਖੂਬ ਰੌਣਕਾਂ ਲਾਈਆਂ। ਨਵਰਾਜ ਹੰਸ ਨੇ ਆਪਣੀ ਲਾਈਵ ਪਰਫਾਰਮੈਂਸ ਨਾਲ ਸਭ ਦਾ ਦਿਲ ਜਿੱਤ ਲਿਆ। ਇਹੀ ਨਹੀਂ ਨਵਰਾਜ ਨੇ ਸੋਸ਼ਲ ਮੀਡੀਆ 'ਤੇ ਰਾਗਨੀਤੀ ਨਾਲ ਇੱਕ ਸਪੈਸ਼ਲ ਫੋਟੋ ਵੀ ਸ਼ੇਅਰ ਕੀਤੀ, ਜਿਸ ਦੀ ਕੈਪਸ਼ਨ 'ਚ ਉਸ ਨੇ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਜੋੜੇ ਨੂੰ ਵਧਾਈ ਦਿੱਤੀ।  

View this post on Instagram

A post shared by Arvind Kejriwal Fans (@arvindkejriwalaap.fc)


ਹੋਰ ਪੜ੍ਹੋ: Parineeti-Raghav Wedding: ਅੱਜ ਹੈ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦਾ ਵਿਆਹ , ਉਦੈਪੁਰ ਤੋਂ ਸਾਹਮਣੇ ਆਈ ਮਹਿਮਾਨਾਂ ਦੀ ਖ਼ਾਸ ਝਲਕ

ਦੱਸਣਯੋਗ  ਹੈ ਕਿ ਰਾਗਨੀਤੀ ਅੱਜ ਯਾਨਿ 24 ਸਤੰਬਰ ਨੂੰ ਵਿਆਹ ਕਰਨ ਜਾ ਰਹੇ ਹਨ। ਦੋਵਾਂ ਦੇ ਵਿਆਹ ਦੇ ਫੰਕਸ਼ਨਾਂ ਦੀ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਇਸ ਵਿਆਹ 'ਚ ਪਰਿਣੀਤੀ ਦੀ ਭੈਣ ਤੇ ਅਦਾਕਾਰਾ ਪ੍ਰਿਯੰਕਾ ਚੋਪੜਾ ਸ਼ਾਮਲ ਨਹੀਂ ਹੋ ਰਹੀ ਹੈ। 


Related Post