ਬੀ ਪਰਾਕ ਦੇ ਧਾਰਮਿਕ ਸ਼ੋਅ ਦੌਰਾਨ ਸਟੇਜ਼ ਡਿੱਗਣ ਕਾਰਨ ਵਾਪਰਿਆ ਹਾਦਸਾ, ਗਾਇਕ ਨੇ ਪ੍ਰਗਟਾਇਆ ਦੁਖ
Singer B Praak Viral Video: ਮਸ਼ਹੂਰ ਪੰਜਾਬੀ ਗਾਇਕ ਬੀ ਪਰਾਕ (Singer B Praak) ਅਕਸਰ ਕਿਸੇ ਨਾ ਕਿਸੇ ਕਾਰਨਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ 'ਚ ਗਾਇਕ ਦੇ ਇੱਕ ਧਾਰਮਿਕ ਸਮਾਗਮ ਦੇ ਦੌਰਾਨ ਸਟੇਜ਼ ਦੇ ਅਚਾਨਕ ਡਿੱਗਣ ਕਾਰਨ ਲਈ ਲੋਕ ਜ਼ਖਮੀ ਹੋ ਗਏ ਹਨ। ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।
ਦੱਸ ਦਈਏ ਕਿ ਇਹ ਘਟਨਾ ਬੀਤੇ ਸ਼ਨੀਵਾਰ ਦੀ ਦੱਸੀ ਜਾ ਰਹੀ ਹੈ। ਦਰਅਸਲ ਗਾਇਕ ਬੀ ਪਰਾਕ ਨੇ ਦਿੱਲੀ ਦੇ ਮਸ਼ਹੂਰ ਕਾਲਕਾ ਮਾਤਾ ਮੰਦਰ ਵਿਖੇ ਇੱਕ ਧਾਰਮਿਕ ਸਮਾਗਮ ਵਿੱਚ ਪਰਫਾਰਮ ਕਰਨ ਪਹੁੰਚੇ ਸਨ। ਇਸ ਸ਼ੋਅ ’ਚ ਹਜ਼ਾਰਾਂ ਲੋਕ ਸ਼ਾਮਲ ਹੋਣ ਪਹੁੰਚੇ ਸਨ।
ਵਾਇਰਲ ਹੋ ਰਹੀ ਵੀਡੀਓ (Viral Video) ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਬੀ ਪਰਾਕ ਪਰਫਾਰਮ ਕਰ ਰਹੇ ਸਨ ਤੇ ਇਸੇ ਦੌਰਾਨ ਅਚਾਨਕ ਸਟੇਜ਼ ਹੇਠਾਂ ਡਿੱਗ ਗਈ। ਇਸ ਘਟਨਾ ਦੇ ਦੌਰਾਨ ਕਈ ਲੋਕ ਗੰਭੀਰ ਜ਼ਖਮੀ ਹੋ ਗਏ ਤੇ 1 ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ।
ਇਸ ਮੰਦਭਾਗੀ ਘਟਨਾ ਨੂੰ ਲੈ ਕੇ ਗਾਇਕ ਬੀ ਪਰਾਕ ਨੇ ਵੀ ਆਪਣੇ ਅਧਿਕਾਰਿਤ ਸੋਸ਼ਲ ਮੀਡੀਆ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਗਾਇਕ ਨੇ ਆਪਣੇ ਇੰਸਟਾਗ੍ਇਰਾਮ ਅਕਾਊਂਟ ਉੱਤੇ ਇਸ ਘਟਨਾ ਨਾਲ ਸਬੰਧਤ ਵੀਡੀਓ ਸ਼ੇਅਰ ਕੀਤੀ ਹੈ।
ਇਸ ਵੀਡੀਓ ਦੇ ਵਿੱਚ ਬੀ ਪਰਾਕ ਇਸ ਘਟਨਾ ਉੱਤੇ ਦੱਖ ਦਾ ਪ੍ਰਗਟਾਵਾ ਕਰਦੇ ਨਜ਼ਰ ਆ ਰਹੇ ਹਨ। ਗਾਇਕ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਅਜਿਹੀ ਘਟਨਾ ਪਹਿਲੀ ਵਾਰ ਦੇਖੀ ਹੈ। ਇਸ ਘਟਨਾ ਤੋਂ ਬਾਅਦ ਉਨ੍ਹਾਂ ਦਾ ਮਨ ਬੇਹੱਦ ਦੁਖੀ ਹੈ ਤੇ ਉਨ੍ਹਾਂ ਜ਼ਖਮੀ ਲੋਕਾਂ ਦੇ ਜਲਦ ਠੀਕ ਹੋਣ ਲਈ ਪ੍ਰਾਰਥਨਾ ਕੀਤੀ ਹੈ।
ਇਸ ਵੀਡੀਓ ਦੇ ਸਾਹਮਣੇ ਆਉਣ ਮਗਰੋਂ ਸੋਸ਼ਲ ਮੀਡੀਆ ਯੂਜ਼ਰਸ ਤੇ ਗਾਇਕ ਦੇ ਫੈਨਜ਼ ਉਨ੍ਹਾਂ ਦਾ ਸਮਰਥਨ ਕਰਦੇ ਨਜ਼ਰ ਆਏ। ਵੱਡੀ ਗਿਣਤੀ 'ਚ ਸੋਸ਼ਲ ਮੀਡੀਆ ਯੂਜ਼ਰਸ ਨੇ ਕਿਹਾ ਕਿ ਅਜਿਹੀ ਘਟਨਾ ਸੱਚਮੁਚ ਦੁਖਦਹੈ। ਇਸ ਘਟਨਾ ਲਈ ਪ੍ਰਬੰਧਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਕਿ ਉਨ੍ਹਾਂ ਵੱਲੋਂ ਪ੍ਰੋਗਰਾਮ ਲਈ ਚੰਗੇ ਪ੍ਰਬੰਧ ਨਹੀਂ ਕੀਤੇ ਗਏ ਤੇ ਲੋਕਾਂ ਨੂੰ ਵੀ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਉਹ ਸਟੇਜ਼ ਉੱਤੇ ਭਾਰੀ ਗਿਣਤੀ ਵਿੱਚ ਨਾਂ ਜਾਣ।