ਆਪਣੇ ਪਿਤਾ ਨੂੰ ਯਾਦ ਕਰ ਕੇ ਭਾਵੁਕ ਹੋਏ ਗਾਇਕ ਬੀ ਪਰਾਕ, ਸ਼ੇਅਰ ਕੀਤੀ ਭਾਵੁਕ ਕਰ ਦੇਣ ਵਾਲੀ ਪੋਸਟ

By  Pushp Raj December 28th 2023 12:12 PM

B Praak remebers his father: ਮਸ਼ਹੂਰ ਪੰਜਾਬੀ ਗਾਇਕ ਬੀ ਪਰਾਕ ਆਪਣੀ ਦਮਦਾਰ ਗਾਇਕੀ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਬੀ ਪਰਾਕ ਨੇ ਆਪਣੇ ਪਿਤਾ ਨੂੰ ਯਾਦ ਕਰਦਿਆਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਜਿਸ 'ਚ ਉਨ੍ਹਾਂ ਨੇ ਆਪਣੇ ਦਿਲ ਦਾ ਦਰਦ ਬਿਆਨ ਕੀਤਾ ਹੈ।

ਦੱਸ ਦਈਏ ਕਿ ਇਨ੍ਹੀਂ ਦਿਨੀ ਬੀ ਪਰਾਕ ਬਾਲੀਵੁੱਡ ਤੇ ਪਾਲੀਵੁੱਡ ਵਿੱਚ ਗਇਕੀ ਕਰਨ ਦੇ ਨਾਲ-ਨਾਲ ਭਗਤੀ ਰਸ ਵਿੱਚ ਵੀ ਡੁੱਬੇ ਹੋਏ ਹਨ। ਗਾਇਕ ਨੂੰ ਅਕਸਰ ਪੂਜਾ ਪਾਠ ਤੇ ਕੀਰਤਨ ਵਿੱਚ ਹਿੱਸਾ ਲੈਂਦੇ ਹੋਏ ਵੇਖਿਆ ਜਾਂਦਾ ਹੈ। 
ਇਸ ਦੇ ਨਾਲ -ਨਾਲ ਗਾਇਕ ਬੀ ਪਰਾਕ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਨੇ ਆਪਣੇ ਪਿਤਾ ਨੂੰ ਯਾਦ ਕਰਦਿਆਂ ਇੱਕ ਭਾਵੁਕ ਕਰ ਦੇਣ ਵਾਲੀ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਗਾਇਕ ਨੇ ਆਪਣਾ ਦਰਦ ਵੀ ਬਿਆਨ ਕੀਤਾ ਹੈ। 

View this post on Instagram

A post shared by B PRAAK (@bpraak)



ਗਾਇਕ ਨੇ ਆਪਣੀ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, '"ਕਾਸ਼ ਇਸ ਗੀਤ ਦੀਆਂ ਲਾਈਨਾਂ ਮੈਂ ਤੁਹਾਨੂੰ ਸੁਣਾ ਸਕਦਾ, ਪਰ ਮੈਂ ਜਾਣਦਾ ਹਾਂ ਕਿ ਤੁਸੀਂ ਜਿੱਥੇ ਵੀ ਹੋਵੋਂਗੇ ਤੁਸੀਂ ਇਸ ਨੂੰ ਜ਼ਰੂਰ ਸੁਣ ਰਹੇ ਹੋਵੋਂਗੇ। ਆਈ ਮਿਸ ਯੂ ਡੈਡੀ ????????️ ਤੁਹਾਨੂੰ ਗਏ 2 ਸਾਲ ਹੋ ਗਏ ਹਨ ਹਮੇਸ਼ਾ ਸਾਡੇ ਉੱਤੇ ਆਪਣਾ ਆਸ਼ੀਰਵਾਦ ਬਣਾਏ ਰੱਖਣਾ ????????।" 

ਇਸ ਪੋਸਟ ਵਿੱਚ ਗਾਇਕ ਆਪਣੇ ਹਾਲ ਹੀ ਵਿੱਚ ਫਿਲਮ ਐਨੀਮਲ ਵਿੱਚ ਰਿਲੀਜ਼ ਹੋਏ ਗੀਤ 'ਅਗਰ ਤੁਝੇ ਕੁਛ ਹੋ ਗਿਆ ਤੋ ਸਾਰੀ ਦੁਨੀਆ ਜਲਾ ਦੇਂਗੇ' ਦੇ ਬਾਰੇ ਗੱਲ ਕਰ ਰਹੇ ਹਨ। ਇਹ ਗੀਤ ਫਿਲਮ ਵਿੱਚ ਅਨਿਲ ਕਪੂਰ ਤੇ ਰਣਬੀਰ ਕਪੂਰ ਉੱਤੇ ਫਿਲਮਾਇਆ ਗਿਆ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ, ਜੋ ਕਿ ਇੱਕ ਪੁੱਤ ਤੇ ਪਿਤਾ ਦੇ ਰਿਸ਼ਤੇ ਨੂੰ ਦਰਸਾਉਂਦਾ ਹੈ। 

View this post on Instagram

A post shared by B PRAAK (@bpraak)



ਹੋਰ ਪੜ੍ਹੋ: ਰੁਬੀਨਾ ਦਿਲੈਕ ਤੇ ਅਭਿਨਵ ਸ਼ੁਕਲਾ ਨੇ ਆਪਣੀ ਜੁੜਵਾ ਧੀਆਂ ਦਾ ਦਿਖਾਈ ਪਹਿਲੀ ਝਲਕ ਤੇ ਸਾਂਝਾ ਕੀਤੇ ਦੋਹਾਂ ਦੇ ਨਾਂਅ, ਵੇਖੋ ਤਸਵੀਰਾਂ 

ਫੈਨਜ਼ ਗਾਇਕ ਵੱਲੋਂ ਸ਼ੇਅਰ ਕਤੀ ਗਈ ਇਸ ਪੋਸਟ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਗਾਇਕ ਦੀ ਪੋਸਟ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਇੱਕ ਫੈਨ ਨੇ ਲਿਖਿਆ ਤੁਹਾਡੇ ਪਿਤਾ ਜਿੱਥੇ ਵੀ ਹੋਣਗੇ ਉਹ ਤੁਹਾਡਾ ਇਹ ਗੀਤ ਸੁਣ ਰਹੇ ਹੋਣਗੇ ਤੇ ਤੁਹਾਨੂੰ ਆਸ਼ੀਰਵਾਦ ਦੇ ਰਹੇ ਹੋਣਗੇ। 

ਦੱਸਣਯੋਗ ਹੈ ਕਿ ਗਾਇਕ ਬੀ ਪਰਾਕ ਮਹਿਜ਼ ਪਾਲੀਵੁੱਡ ਹੀ ਨਹੀਂ ਸਗੋਂ ਬਾਲੀਵੁੱਡ ਵਿੱਚ ਵੀ ਕਈ ਸੁਪਰਹਿੱਟ ਗੀਤ ਦੇ ਚੁੱਕੇ ਹਨ। ਗਾਇਕ ਦੇ ਗੀਤਾਂ ਨੂੰ ਫੈਨਜ਼ ਵੱਲੋਂ ਕਾਫੀ ਪਿਆਰ ਮਿਲਦਾ ਹੈ। 

Related Post