ਹਾਰਟ ਅਟੈਕ ਤੋਂ ਬਾਅਦ ਸ਼੍ਰੇਅਸ ਤਲਪੜੇ ਦਾ ਬਿਆਨ ਕਿਹਾ ‘ਡਾਕਟਰਾਂ ਨੇ ਸਮਝਿਆ ਮੈਂ ਮਰ ਚੁੱਕਿਆ ਹਾਂ’

ਸ਼੍ਰੇਅਸ ਤਲਪੜੇ (Shreyas Talpade) ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਹਾਰਟ ਅਟੈਕ ਹੋਇਆ ਸੀ । ਕਈ ਦਿਨਾਂ ਤੱਕ ਹਸਪਤਾਲ ‘ਚ ਇਲਾਜ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਬੀਤੇ ਦਿਨੀਂ ਛੁੱਟੀ ਮਿਲ ਗਈ ਸੀ । ਜਿਸ ਦੀ ਜਾਣਕਾਰੀ ਉਨ੍ਹਾਂ ਦੀ ਪਤਨੀ ਨੇ ਸਾਂਝੀ ਕਰਦੇ ਹੋਏ ਦੱਸਿਆ ਸੀ ਕਿ ਉਸ ਦੀ ਸਿਹਤ ਪਹਿਲਾਂ ਨਾਲੋਂ ਠੀਕ ਹੈ ਅਤੇ ਉਨ੍ਹਾਂ ਨੇ ਸ਼੍ਰੇਅਸ ਦੇ ਪ੍ਰਾਰਥਨਾ ਕਰਨ ਵਾਲਿਆਂ ਦੋਸਤਾਂ ਅਤੇ ਫੈਨਸ ਦਾ ਸ਼ੁਕਰੀਆ ਅਦਾ ਵੀ ਕੀਤਾ ਸੀ ।
ਹੋਰ ਪੜ੍ਹੋ : ਅਯੁੱਧਿਆ ਰਾਮ ਮੰਦਰ ਦੇ ਉਦਘਾਟਨ ਤੋਂ ਪਹਿਲਾਂ ਰਾਮਾਨੰਦ ਸਾਗਰ ਦੀ ਰਮਾਇਣ ਦਾ ਪ੍ਰਸਾਰਣ ਹੋਇਆ ਸ਼ੁਰੂ
ਸ਼੍ਰੇਅਸ ਤਲਪੜੇ ਨੇ ਦੱਸਿਆ ਹਾਲ
ਪਤਨੀ ਤੋਂ ਬਾਅਦ ਹੁਣ ਅਦਾਕਾਰ ਦਾ ਇਸ ਮਾਮਲੇ ‘ਚ ਬਿਆਨ ਸਾਹਮਣੇ ਆਇਆ ਹੈ।ਉਸ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਮੰਨ ਲਿਆ ਸੀ ਕਿ ਮੈਂ ਮਰ ਚੁੱਕਿਆ ਹਾਂ…ਪਰ ਪ੍ਰਮਾਤਮਾ ਦੀ ਬਦੌਲਤ ਮੈਨੂੰ ਨਵੀਂ ਜ਼ਿੰਦਗੀ ਮਿਲੀ ਹੈ…’।ਉਨ੍ਹਾਂ ਨੇ ਅੱਗੇ ਕਿਹਾ ਕਿ ‘ਉਹ ਕਲੀਨੀਕਲੀ ਮਰ ਚੁੱਕੇ ਸਨ, ਜ਼ਿੰਦਗੀ ‘ਚ ਉਨ੍ਹਾਂ ਨੂੰ ਇਹ ਦੂਜਾ ਮੌਕਾ ਮਿਲਿਆ ਹੈ। ਅਦਾਕਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਜ਼ਿੰਦਗੀ ‘ਚ ਕਦੇ ਵੀ ਹਸਪਤਾਲ ‘ਚ ਭਰਤੀ ਨਹੀਂ ਸੀ ਹੋਏ । ਹੈਲਥ ਐਮਰਜੈਂਸੀ ਨੇ ਅਹਿਸਾਸ ਦਿਵਾਇਆ ਕਿ ‘ਜਾਨ ਹੈ ਤਾਂ ਜਹਾਨ ਹੈ’।ਇਸ ਤੋਂ ਇਲਾਵਾ ਅਦਾਕਾਰ ਨੇ ਦੱਸਿਆ ਕਿ ਪੂਰੇ ਦਸ ਮਿੰਟ ਤੱਕ ਉਨ੍ਹਾਂ ਦੇ ਦਿਲ ਨੇ ਧੜਕਣਾ ਬੰਦ ਕਰ ਦਿੱਤਾ ਸੀ ।
ਦਸੰਬਰ ‘ਚ ਪਿਆ ਸੀ ਦਿਲ ਦਾ ਦੌਰਾ
ਸ਼੍ਰੇਅਸ ਤਲਪੜੇ ਨੂੰ ਦਸੰਬਰ ‘ਚ ਦਿਲ ਦਾ ਦੌਰਾ ਪਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ । ਜਿਸ ਵੇਲੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ । ਅਦਾਕਾਰ ਆਪਣੀ ਸ਼ੂਟਿੰਗ ‘ਚ ਰੁੱਝਿਆ ਹੋਇਆ ਸੀ । ਜਿਉਂ ਹੀ ਸ਼ੂਟਿੰਗ ਖਤਮ ਹੋਈ ਤਾਂ ਉਹ ਤੁਰੰਤ ਆਪਣੇ ਘਰ ਆ ਗਏ ਅਤੇ ਜਿਉਂ ਹੀ ਘਰ ਪਹੁੰਚੇ ਤਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ।
ਜਿਸ ਤੋਂ ਬਾਅਦ ਮੌਕੇ ‘ਤੇ ਮੌਜੂਦ ਉਨ੍ਹਾਂ ਦੀ ਪਤਨੀ ਦੀਪਤੀ ਤਲਪੜੇ ਅਤੇ ਉਨ੍ਹਾਂ ਦੇ ਕੁਝ ਨਜ਼ਦੀਕੀ ਉਨ੍ਹਾਂ ਨੂੰ ਹਸਪਤਾਲ ਲੈ ਕੇ ਪਹੁੰਚੇ । ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ ।ਕਈ ਦਿਨਾਂ ਦੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੀ ਹਸਪਤਾਲ ਤੋਂ ਛੁੱਟੀ ਮਿਲੀ ਸੀ । ਸ਼੍ਰੇਅਸ ਤਲਪੜੇ ਨੇ ਅਨੇਕਾਂ ਹੀ ਬਾਲੀਵੁੱਡ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਗੁਜਰਾਤੀ ਫ਼ਿਲਮਾਂ ‘ਚ ਵੀ ਉਹ ਸਰਗਰਮ ਰਹੇ ਹਨ ।