ਧਰਮਿੰਦਰ ਨੂੰ ਅਦਾਕਾਰਾ ਤਨੂਜਾ ਨੇ ਕਿਉਂ ਮਾਰਿਆ ਸੀ ਥੱਪੜ, ਸੁਣੋ ਅਣਸੁਣਿਆ ਕਿੱਸਾ

ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਧਰਮਿੰਦਰ ਅਕਸਰ ਸੁਰਖੀਆਂ 'ਚ ਰਹਿੰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਬਾਲੀਵੁੱਡ ਦੇ ਇਸ ਹੀਮੈਨ ਨੂੰ ਇੱਕ ਵਾਰ 80 ਦੇ ਦਸ਼ਕ ਦੀ ਇੱਕ ਮਸ਼ਹੂਰ ਅਦਾਕਾਰਾ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਸੀ। ਇਹ ਅਦਾਕਾਰਾ ਕੋਈ ਹੋਰ ਨਹੀਂ ਸਗੋਂ ਤਨੂਜਾ ਸੀ , ਜਿਸ ਨੇ ਧਰਮਿੰਦਰ ਨੂੰ ਜ਼ੋਰਦਾਰ ਥੱਪੜ ਮਾਰਿਆ ਸੀ।

By  Pushp Raj May 10th 2023 07:15 PM -- Updated: May 10th 2023 02:06 PM

Tanuja Share Unheard Story with Dharmendra : ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਧਰਮਿੰਦਰ ਆਪਣੀ ਅਦਾਕਾਰੀ ਤੇ ਡਾਇਲਾਗ ਬੋਲਣ ਦੇ ਤਰੀਕੇ ਨਾਲ ਹਰ ਕਿਸੇ ਦੇ ਚਹੇਤੇ ਬਣ ਗਏ, ਪਰ ਕੀ ਤੁਸੀਂ ਜਾਣਦੇ ਹੋ ਕਿ ਬਾਲੀਵੁੱਡ ਦੇ ਹੀਮੈਨ ਨੂੰ ਇੱਕ ਵਾਰ 80 ਦੇ ਦਸ਼ਕ ਦੀ ਮਸ਼ਹੂਰ ਅਦਾਕਾਰਾ ਤਨੂਜਾ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਸੀ, ਜੇਕਰ ਨਹੀਂ ਤਾਂ ਜਾਨਣ ਲਈ ਪੜ੍ਹੋ ਇਹ ਖ਼ਬਰ। 


ਧਰਮਿੰਦਰ ਨੂੰ ਬਾਲੀਵੁੱਡ ਦਾ ਹੀਮੈਨ ਕਿਹਾ ਜਾਂਦਾ ਹੈ। ਜਿਸ ਨੇ ਆਪਣੇ ਸਮੇਂ 'ਚ ਇੰਡਸਟਰੀ ਦੀ ਹਰ ਵੱਡੀ ਹੀਰੋਇਨ ਨਾਲ ਕੰਮ ਕੀਤਾ ਹੈ। ਕਿਹਾ ਜਾਂਦਾ ਹੈ ਕਿ ਧਰਮਿੰਦਰ ਅਕਸਰ ਸੈੱਟ 'ਤੇ ਆਪਣੇ ਕੋ-ਸਟਾਰ ਨਾਲ ਆਪਣੇ ਮਜ਼ਾਕੀਆ ਅੰਦਾਜ਼ 'ਚ ਫਲਰਟ ਕਰਦੇ ਸਨ। ਜਿਸ ਕਾਰਨ ਇੱਕ ਵਾਰ ਅਦਾਕਾਰਾ ਤਨੂਜਾ ਨੇ ਉਨ੍ਹਾਂ ਨੂੰ ਥੱਪੜ ਮਾਰ ਦਿੱਤਾ ਸੀ।

 ਇਸ ਗੱਲ ਦਾ ਖੁਲਾਸਾ ਖੁਦ ਤਨੂਜਾ ਨੇ ਸਾਲ 2014 'ਚ ਫਿਲਮਫੇਅਰ ਨੂੰ ਦਿੱਤੇ ਇੰਟਰਵਿਊ ਦੌਰਾਨ ਕੀਤਾ ਸੀ। ਅਸਲ 'ਚ ਜਦੋਂ ਧਰਮਿੰਦਰ ਨੇ ਇੰਡਸਟਰੀ 'ਚ ਐਂਟਰੀ ਕੀਤੀ ਸੀ ਤਾਂ ਉਹ ਪ੍ਰਕਾਸ਼ ਕੌਰ ਨਾਲ ਵਿਆਹੇ ਹੋਏ ਸਨ ਅਤੇ ਦੋ ਬੱਚਿਆਂ ਦੇ ਪਿਤਾ ਸਨ।

ਜਦੋਂ ਉਨ੍ਹਾਂ ਨੇ ਤਨੁਜਾ ਨਾਲ ਫਿਲਮ 'ਚਾਂਦ ਔਰ ਸੂਰਜ' 'ਚ ਕੰਮ ਕਰਨਾ ਸ਼ੁਰੂ ਕੀਤਾ ਤਾਂ ਦੋਵੇਂ ਕਾਫੀ ਚੰਗੇ ਦੋਸਤ ਬਣ ਗਏ। ਇਸੇ ਲਈ ਧਰਮਿੰਦਰ ਨੇ ਇਕ ਵਾਰ ਤਨੂਜਾ ਨੂੰ ਆਪਣੀ ਪਤਨੀ ਨਾਲ ਵੀ ਮਿਲਾਇਆ ਸੀ। ਇਸ ਤੋਂ ਬਾਅਦ ਇਕ ਦਿਨ ਉਹ ਸੈੱਟ 'ਤੇ ਮੇਰੇ ਨਾਲ ਫਲਰਟ ਕਰਨ ਲੱਗਾ ਤਾਂ ਮੈਨੂੰ ਬਹੁਤ ਗੁੱਸਾ ਆ ਗਿਆ।

ਅਦਾਕਾਰਾ ਨੇ ਇੰਟਰਵਿਊ 'ਚ ਦੱਸਿਆ ਕਿ ਧਰਮਿੰਦਰ ਦੀ ਇਸ ਹਰਕਤ 'ਤੇ ਮੈਂ ਉਨ੍ਹਾਂ ਨੂੰ ਥੱਪੜ ਮਾਰਿਆ ਅਤੇ ਕਿਹਾ, 'ਮੈਂ ਤੁਹਾਡੀ ਪਤਨੀ ਨੂੰ ਮਿਲੀ ਹਾਂ ਅਤੇ ਤੁਸੀਂ ਮੇਰੇ ਨਾਲ ਫਲਰਟ ਕਰ ਰਹੇ ਹੋ। ਜਿਸ ਤੋਂ ਬਾਅਦ ਧਰਮਿੰਦਰ ਨੇ ਤੁਰੰਤ ਮੇਰੇ ਤੋਂ ਮੁਆਫੀ ਮੰਗੀ।


ਹੋਰ ਪੜ੍ਹੋ:  ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਸਾਥੀਆਂ ਤੇ ਪਾਲਤੂ ਕੁੱਤੇ ਨਾਲ ਮਿਲ ਕੇ ਕੀਤਾ ਫਨੀ ਡਾਂਸ, ਵੀਡੀਓ ਵੇਖ ਹੱਸ-ਹੱਸ ਦੁਹਰੇ ਹੋਏ ਫੈਨਜ਼ 

ਤਨੂਜਾ ਨੇ ਅੱਗੇ ਕਿਹਾ, 'ਧਰਮਿੰਦਰ ਆਪਣੀ ਇਸ ਗੱਲ 'ਤੇ ਬਹੁਤ ਸ਼ਰਮਿੰਦਾ ਸੀ..ਉਸ ਨੇ ਮੈਨੂੰ ਕਿਹਾ, 'ਤਨੂ ਮੇਰੀ ਮਾਂ..ਮੈਂ ਮਾਫੀ ਮੰਗ ਰਿਹਾ ਹਾਂ, ਤੁਸੀਂ ਮੈਨੂੰ ਆਪਣਾ ਭਰਾ ਬਣਾ ਲਓ..'

ਵਰਕ ਫਰੰਟ ਦੀ ਗੱਲ ਕਰੀਏ ਤਾਂ ਧਰਮਿੰਦਰ ਅਜੇ ਵੀ ਬਾਲੀਵੁੱਡ ਵਿੱਚ ਸਰਗਰਮ ਹਨ। ਬਹੁਤ ਜਲਦ ਅਦਾਕਾਰ ਕਰਨ ਜੌਹਰ ਦੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਨਜ਼ਰ ਆਉਣਗੇ।


Related Post