Yaariyan 2 Controversy: ਯਾਰੀਆਂ 2 ਫਿਲਮ ਦੇ ਗਾਣੇ 'ਤੇ ਸ਼੍ਰੋਮਣੀ ਕਮੇਟੀ ਦਾ ਇਤਰਾਜ਼, ਕਿਹਾ-ਗਾਣੇ 'ਚੋਂ ਨਹੀਂ ਹਟਾਏ ਇਹ ਸੀਨ ਤਾਂ ਕਰਾਂਗੇ ਕਾਨੂੰਨੀ ਕਾਰਵਾਈ
ਫਿਲਮ ਯਾਰੀਆਂ 2' ਦੇ ਗੀਤ 'ਸਹੁਰੇ ਘਰ' ਵਿੱਚ ਫਿਲਮਾਏ ਗਏ ਕੁੱਝ ਸੀਨਾਂ ਨੂੰ ਲੈਕੇ ਐੱਸਜੀਪੀਸੀ ਵੱਲੋਂ ਇਤਰਾਜ਼ ਜਤਾਇਆ ਗਿਆ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਗੀਤ ਵਿੱਚ ਗੈਰ-ਸਿੱਖ ਨੂੰ ਗੁਰੂ ਦੀ ਬਖ਼ਸ਼ੀ ਸ੍ਰੀ ਸਾਹਿਬ ਪਹਿਨਾਈ ਹੋਈ ਹੈ ਜੋ ਕਿ ਇੱਕ ਨਿਰਾਦਰ ਹੈ। ਉਨ੍ਹਾਂ ਫਿਲਮ ਤੋਂ ਇਸ ਸੀਨ ਨੂੰ ਜਲਦ ਤੋ ਜਲਦ ਹਟਾਉਣ ਦੀ ਮੰਗ ਕੀਤੀ ਹੈ।
Yaariyan 2 Controversy: ਫਿਲਮ ਯਾਰੀਆਂ 2' ਦੇ ਗੀਤ 'ਸਹੁਰੇ ਘਰ' ਵਿੱਚ ਫਿਲਮਾਏ ਗਏ ਕੁੱਝ ਸੀਨਾਂ ਨੂੰ ਲੈਕੇ ਐੱਸਜੀਪੀਸੀ ਵੱਲੋਂ ਇਤਰਾਜ਼ ਜਤਾਇਆ ਗਿਆ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਗੀਤ ਵਿੱਚ ਗੈਰ-ਸਿੱਖ ਨੂੰ ਗੁਰੂ ਦੀ ਬਖ਼ਸ਼ੀ ਸ੍ਰੀ ਸਾਹਿਬ ਪਹਿਨਾਈ ਹੋਈ ਹੈ ਜੋ ਕਿ ਇੱਕ ਨਿਰਾਦਰ ਹੈ। ਉਨ੍ਹਾਂ ਫਿਲਮ ਤੋਂ ਇਸ ਸੀਨ ਨੂੰ ਜਲਦ ਤੋ ਜਲਦ ਹਟਾਉਣ ਦੀ ਮੰਗ ਕੀਤੀ ਹੈ।
ਡਾਇਰੈਕਟਰ ਰਾਧਿਕਾ ਰਾਓ ਅਤੇ ਵਿਨੇ ਸਪਰੂ ਦੁਆਰਾ ਨਿਰਦੇਸ਼ਿਤ ਫਿਲਮ 'ਯਾਰੀਆਂ 2' ਦੇ ਸਹੁਰੇ ਘਰ' ਗੀਤ ਵਿੱਚ ਪ੍ਰਕਾਸ਼ਿਤ ਕੀਤੇ ਗਏ ਕੁੱਝ ਦ੍ਰਿਸ਼ਾ ਨੂੰ ਲੈਕੇ ਐੱਸਜੀਪੀਸ ਨੇ ਇਤਰਾਜ਼ ਜਤਾਇਆ ਹੈ | ਇਹਨਾਂ ਵੀਡੀਓ ਦ੍ਰਿਸ਼ਾਂ 'ਤੇ ਇਤਰਾਜ਼ ਦਾ ਕਾਰਣ ਦੱਸਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਅਦਾਕਾਰ ਇਤਰਾਜ਼ਯੋਗ ਢੰਗ ਨਾਲ ਸਿੱਖ ਕਕਾਰ ਕਿਰਪਾਨ ਪਹਿਨੇ ਹੋਏ ਨਜ਼ਰ ਆ ਰਹੇ ਹਨ, ਜਿਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ |
ਇਤਰਾਜ਼ਯੋਗ ਦ੍ਰਿਸ਼ਾਂ ਨੂੰ ਤੁਰੰਤ ਹਟਉਣ ਲਈ ਤਾੜਨਾ: ਇਸ ਨਾਲ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ | ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿੱਖ ਰਹਿਤ ਮਰਯਾਦਾ ਅਤੇ ਭਾਰਤ ਦੇ ਸੰਵਿਧਾਨ ਅਨੁਸਾਰ ਅਧਿਕਾਰਾਂ ਤਹਿਤ ਕਿਰਪਾਨ ਪਹਿਨਣ ਦਾ ਅਧਿਕਾਰ ਕੇਵਲ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਹੀ ਹੈ । ਇਹ ਵੀਡੀਓ ਗੀਤ @TSeries ਦੇ ਅਧਿਕਾਰਤ @YouTube ਚੈਨਲ 'ਤੇ ਜਨਤਕ ਹੈ, ਜਿਸ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨਾ ਚਾਹੀਦਾ ਹੈ | ਜੇਕਰ ਉਕਤ ਇਤਰਾਜ਼ਯੋਗ ਦ੍ਰਿਸ਼ਾਂ ਵਾਲੇ ਇਸ ਵੀਡੀਓ ਗੀਤ ਨੂੰ ਪ੍ਰਕਾਸ਼ਿਤ ਕਰਨ ਲਈ ਕਿਸੇ ਹੋਰ ਪਲੇਟਫਾਰਮ ਦੀ ਵਰਤੋਂ ਗਈ ਹੈ ਤਾਂ ਉਸ ਨੂੰ ਵੀ ਹਟਾਉਣਾ ਚਾਹੀਦਾ ਹੈ |
ਕਾਨੂੰਨੀ ਕਾਰਵਾਈ ਲਈ ਚਾਰਾਜੋਈ ਕਰਨ ਦੀ ਚਿਤਾਵਨੀ: ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਉਹ ਤੁਰੰਤ ਇਸ ਇਤਰਾਜ਼ ਨੂੰ ਸਾਰੇ ਚੈਨਲਾਂ ਰਾਹੀਂ ਸਰਕਾਰ ਅਤੇ ਡਿਜੀਟਲ ਪਲੇਟਫਾਰਮਾਂ ਕੋਲ ਚੁੱਕ ਰਹੇ ਹਨ | @MIB_India ਅਤੇ @Gol_MeitY ਨੂੰ ਇਹ ਯਕੀਨੀ ਬਣਾਉਣ ਲਈ ਬੇਨਤੀ ਕਰਦੇ ਹਾਂ ਕਿ ਇਹ ਇਤਰਾਜ਼ਯੋਗ ਵੀਡੀਓ ਜਾਂ ਉਕਤ ਫਿਲਮ ਦੇ ਅਜਿਹੇ ਕਿਸੇ ਵੀ ਅਸਵੀਕਾਰਨਯੋਗ ਦ੍ਰਿਸ਼ ਨੂੰ ਸੈਂਸਰ ਬੋਰਡ ਆਫ ਫਿਲਮ ਸਰਟੀਫਿਕੇਸ਼ਨ @CBFC_MIB @CBFC_India @prasoonjoshi_ ਦੁਆਰਾ ਰਿਲੀਜ਼ ਲਈ ਮਨਜ਼ੂਰੀ ਨਾ ਦਿੱਤੀ ਜਾਵੇ |
ਜੇਕਰ ਵੀਡੀਓਜ਼ ਨੂੰ ਜਨਤਕ ਪਲੇਟਫਾਰਮਾਂ ਤੋਂ ਨਾ ਹਟਾਇਆ ਗਿਆ ਤਾਂ ਉਹ ਘੱਟ ਗਿਣਤੀ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰਨਗੇ | ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸਭ ਕੁੱਝ ਜਾਨਣ ਦੇ ਬਾਵਜੂਦ ਫਿਲਮਾਂ ਅਤੇ ਗਾਣਿਆਂ ਵਿੱਚ ਅਜਿਹੇ ਦ੍ਰਿਸ਼ ਵਿਖਾਉਣੇ ਸਮਝ ਤੋਂ ਪਰੇ ਹਨ | ਇਸ ਲਈ ਸ਼੍ਰੋਮਣੀ ਕਮੇਟੀ ਵੱਲੋਂ ਗਾਣੇ ਅੰਦਰ ਦਿਖਾਈ ਗਈ ਹਰ ਇੱਕ ਇਤਰਾਜ਼ਯੋਗ ਝਲਕ ਨੂੰ ਡਲੀਟ ਕਰਵਾਇਆ ਜਾਵੇਗਾ।
ਭਾਜਪਾ ਆਗੂ ਨੇ ਜਤਾਇਆ ਇਤਰਾਜ਼: ਭਾਜਪਾ ਆਗੂ ਆਰਪੀ ਸਿੰਘ ਨੇ ਟਵੀਟ ਕਰਦੇ ਹੋਏ ਲਿਖਿਆ ਕਿ “ਨੀਵੇਂ ਦਰਜੇ ਦੇ ਹਾਸਰਸ ਕਿਰਦਾਰਾਂ ਨਾਲ ਸਿੱਖਾਂ ਦੀ ਬੇਇੱਜ਼ਤੀ ਅਤੇ ਮਜ਼ਾਕ ਕਰਨਾ ਕਾਫ਼ੀ ਨਹੀਂ ਸੀ, ਹੁਣ ਬਾਲੀਵੁੱਡ ਅਤੇ ਇਸ਼ਤਿਹਾਰ ਏਜੰਸੀਆਂ ਨੇ ਸਿੱਖ ਭਾਵਨਾਵਾਂ ਦਾ ਅਪਮਾਨ ਕਰਨਾ ਸ਼ੁਰੂ ਕਰ ਦਿੱਤਾ ਹੈ ।
ਕਿਰਪਾਨ ਜੋ ਖਾਲਸੇ ਦਾ ਇੱਕ ਅਨਿੱਖੜਵਾਂ ਅੰਗ ਹੈ, ਸਿੱਖ ਦੇ ਪੰਜ ਧਰਮਾਂ ਵਿੱਚੋਂ ਇੱਕ ਹੈ ਅਤੇ ਕੇਵਲ 'ਸਾਬਤ ਸੂਰਤ' ਖਾਲਸੇ ਨੂੰ ਹੀ ਇਸ ਨੂੰ ਸਜਾਉਣ ਦੀ ਇਜਾਜ਼ਤ ਹੈ | ਇਸ ਇਸ਼ਤਿਹਾਰ ਵਿੱਚ ਕਿਰਪਾਨ ਦੀ ਵਰਤੋਂ ਪ੍ਰੋਪ ਦੇ ਤੌਰ 'ਤੇ ਕੀਤੀ ਗਈ ਹੈ ਅਤੇ ਇੱਕ ਕਲੀਨ ਸ਼ੇਵਨ ਐਕਟਰ ਇਸਨੂੰ ਪਹਿਨ ਰਿਹਾ ਹੈ | ਇਹ ਕੁਫ਼ਰ ਦਾ ਕੰਮ ਹੈ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਉਂਦਾ ਹੈ।