ਸ਼ਿਲਪਾ ਸ਼ੈੱਟੀ ਨੇ ਕੀਤੀ ਕੰਜਕਾਂ ਦੀ ਪੂਜਾ, ਅਦਾਕਾਰਾ ਨੇ ਸਾਂਝੀ ਕੀਤੀ ਧੀ ਨਾਲ ਪਿਆਰੀ ਜਿਹੀ ਵੀਡੀਓ
ਅੱਜ ਚੈਤਰ ਨਰਾਤਿਆਂ ਦਾ ਨੌਵਾਂ ਤੇ ਆਖਰੀ ਦਿਨ ਹੈ। ਜਿੱਥੇ ਆਮ ਲੋਕਾਂ ਨੇ ਅੱਜ ਕੰਜਕਾਂ ਪੂਜ ਕੇ ਨਰਾਤਿਆਂ ਦੇ ਤਿਉਹਾਰ ਨੂ ਸੰਪੂਰਨ ਕੀਤੇ ਉੱਥੇ ਹੀ ਦੂਜੇ ਪਾਸੇ ਬਾਲੀਵੁੱਡ ਸੈਲਬਸ ਵੀ ਮਾਤਾਂ ਦੀ ਪੂਜਾ ਕਰਦੇ ਨਜ਼ਰ ਆਏ। ਸ਼ਿਲਪਾ ਸ਼ੈੱਟੀ ਨੇ ਵੀ ਇਸ ਖਾਸ ਮੌਕੇ ਉੱਤੇ ਕੰਜਕਾਂ ਦੀ ਪੂਜਾ ਕੀਤੀ।
Shilpa Shetty worshiped Kanjak Pujan: ਅੱਜ ਚੈਤਰ ਨਰਾਤਿਆਂ ਦਾ ਨੌਵਾਂ ਤੇ ਆਖਰੀ ਦਿਨ ਹੈ। ਅੱਜ ਦੇਸ਼ਭਰ ਵਿੱਚ ਰਾਮਨਵਮੀ ਦੇ ਨਾਲ ਕੰਜਕਾਂ ਪੂਜਨ ਵੀ ਕੀਤਾ ਜਾ ਰਿਹਾ ਹੈ। ਜਿੱਥੇ ਆਮ ਲੋਕਾਂ ਨੇ ਅੱਜ ਕੰਜਕਾਂ ਪੂਜ ਕੇ ਨਰਾਤਿਆਂ ਦੇ ਤਿਉਹਾਰ ਨੂ ਸੰਪੂਰਨ ਕੀਤੇ ਉੱਥੇ ਹੀ ਦੂਜੇ ਪਾਸੇ ਬਾਲੀਵੁੱਡ ਸੈਲਬਸ ਵੀ ਮਾਤਾਂ ਦੀ ਪੂਜਾ ਕਰਦੇ ਨਜ਼ਰ ਆਏ। ਸ਼ਿਲਪਾ ਸ਼ੈੱਟੀ ਨੇ ਵੀ ਇਸ ਖਾਸ ਮੌਕੇ ਉੱਤੇ ਕੰਜਕਾਂ ਦੀ ਪੂਜਾ ਕੀਤੀ।
ਦੱਸ ਦਈਏ ਕਿ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਸ਼ਿਲਪਾ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜਿਆਂ ਅਪਡੇਟਸ ਦਿੰਦੀ ਰਹਿੰਦੀ ਹੈ।
ਹਾਲ ਹੀ ਵਿੱਚ ਸ਼ਿਲਪਾ ਸ਼ੈੱਟੀ ਨੇ ਆਪਣੇ ਘਰ ਕੰਜਕਾਂ ਦੀ ਪੂਜਾ ਕੀਤੀ ਅਤੇ ਮਾਤਾ ਰਾਣੀ ਦੇ ਨਰਾਤੇ ਮਨਾਏ। ਅਦਾਕਾਰਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਕੰਜਕ ਪੂਜਾ ਦੀ ਤਸਵੀਰ ਸ਼ੇਅਰ ਕੀਤੀ ਹੈ, ਸ਼ਿਲਪਾ ਸ਼ੈੱਟੀ ਨੇ ਲਿਖਿ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਲਿਖਿਆ ਜੈ ਮਾਤਾ ਦੀ।
ਇਸ ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਿਲਪਾ ਸ਼ੈੱਟੀ ਨਿੱਕਿਆਂ ਕੰਜਕਾਂ ਨੂੰ ਭੋਜਨ ਖੁਆਉਂਦੀ ਹੋਈ ਨਜ਼ਰ ਆ ਰਹੀ ਹੈ। ਫੈਨਜ਼ ਅਦਾਕਾਰਾ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਉਸ ਨੂੰ ਵਧਾਈਆਂ ਦੇ ਰਹੇ ਹਨ।
ਹੋਰ ਪੜ੍ਹੋ : ਪਰਿਣੀਤੀ ਚੋਪੜਾ ਨੇ ਅਮਰ ਸਿੰਘ ਚਮਕੀਲਾ ਦੇ ਸੈੱਟ ਤੋਂ ਸਾਂਝੀਆਂ ਕੀਤੀਆਂ ਬੀਟੀਐਸ ਤਸਵੀਰਾਂ , ਬਾਦਸ਼ਾਹ ਨੇ ਕੀਤੀ ਖਾਸ ਟਿੱਪਣੀ
ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬੀਤੇ ਸਮੇਂ ਵਿੱਚ ਰੋਹਿਤ ਸ਼ੈੱਟੀ ਦੀ ਵੈੱਬ ਸੀਰੀਜ਼ Indian Police Force ਵਿੱਚ ਨਜ਼ਰ ਆਈ ਸੀ। ਇਸ ਵਿੱਚ ਉਸ ਨੇ ਇੱਕ ਮਹਿਲਾ ਪੁਲਿਸ ਇੰਸਪੈਕਟਰ ਦਾ ਕਿਰਦਾਰ ਅਦਾ ਕੀਤਾ ਸੀ ਜਿਸ ਨੂੰ ਫੈਨਜ਼ ਨੇ ਕਾਫੀ ਪਸੰਦ ਕੀਤਾ ਹੈ।