ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ 'ਤੇ 90 ਲੱਖ ਦੀ ਧੋਖਾਧੜੀ ਦੇ ਲੱਗੇ ਦੋਸ਼, ਕੋਰਟ ਨੇ ਦਿੱਤੇ ਪੁਲਿਸ ਜਾਂਚ ਦੇ ਹੁਕਮ

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਮੁੜ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਫਸ ਗਏ ਹਨ। ਦੋਹਾਂ ਦੇ ਖਿਲਾਫ ਇੱਕ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਅਦਾਲਤ ਨੇ ਦੋਹਾਂ ਦੇ ਖਿਲਾਫ ਪੁਲਿਸ ਜਾਂਚ ਦੇ ਆਦੇਸ਼ ਦਿੱਤੇ ਹਨ।

By  Pushp Raj June 15th 2024 02:12 PM

Shilpa Shetty and Raj Kundra  Fraud Case : ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਮੁੜ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਫਸ ਗਏ ਹਨ। ਦੋਹਾਂ ਦੇ ਖਿਲਾਫ ਇੱਕ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਅਦਾਲਤ ਨੇ ਦੋਹਾਂ ਦੇ ਖਿਲਾਫ ਪੁਲਿਸ ਜਾਂਚ ਦੇ ਆਦੇਸ਼ ਦਿੱਤੇ ਹਨ। 

ਮੀਡੀਆ ਰਿਪੋਰਟਸ ਦੇ ਮੁਤਾਬਕ ਮੁੜ ਇੱਕ ਵਾਰ ਫਿਰ ਸ਼ਿਲਪਾ ਅਤੇ ਰਾਜ ਕੁੰਦਰਾ ਦੇ ਖਿਲਾਫ ਵੱਡਾ ਇਲਜ਼ਾਮ ਲੱਗਾ ਹੈ। ਮੁੰਬਈ ਦੀ ਇੱਕ ਅਦਾਲਤ ਨੇ ਪੁਲਿਸ ਨੂੰ ਗੋਲਡ ਦੀ ਯੋਜਨਾ ਨੂੰ ਲੈ ਕੇ ਸ਼ਿਲਪਾ ਸ਼ੈਟੀ ਤੇ ਰਾਜ ਕੁੰਦਰਾ ਉੱਤੇ ਧੋਖਾਧੜੀ ਕੇਸ 'ਚ ਇੱਕ ਨਿਵੇਸ਼ਕ ਨਾਲ ਧੋਖਾਧੜੀ ਕਰਨ ਦੇ ਦੋਸ਼ ਵਿੱਚ ਜੋੜੇ ਅਤੇ ਹੋਰਾਂ ਵਿਰੁੱਧ ਦਰਜ ਸ਼ਿਕਾਇਤ ਦੀ ਜਾਂਚ ਕਰਨ ਦਾ ਨਿਰਦੇਸ਼ ਦਿੱਤੇ ਹਨ। 

ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੀ ਕੰਪਨੀ 'ਤੇ ਪ੍ਰਿਥਵੀਰਾਜ ਕੋਠਾਰੀ ਨਾਮਕ ਮੁੰਬਈ ਦੇ ਇੱਕ ਸਰਾਫਾ ਵਪਾਰੀ ਨੇ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਇਸ ਤੋਂ ਇਲਾਵਾ ਉਨ੍ਹਾਂ 'ਤੇ ਆਪਣਾ ਵਾਅਦਾ ਨਾਂ ਨਿਭਾਉਣ ਦਾ ਵੀ ਦੋਸ਼ ਲਗਾਇਆ ਗਿਆ। ਇਹ ਮਾਮਲਾ ਮੁੰਬਈ ਦੀ ਸੈਸ਼ਨ ਕੋਰਟ ਤੱਕ ਪਹੁੰਚ ਗਿਆ ਹੈ ਅਤੇ ਅਦਾਲਤ ਨੇ 10 ਜੂਨ ਨੂੰ ਇਸ ਮਾਮਲੇ ਦੀ ਸੁਣਵਾਈ ਕੀਤੀ। ਅਦਾਲਤ ਨੇ ਪੁਲਿਸ ਨੂੰ ਹਦਾਇਤ ਕੀਤੀ ਕਿ ਜੇਕਰ ਮਾਮਲਾ ਸੱਚ ਹੈ ਤਾਂ ਮੁਲਜ਼ਮਾਂ ਖਿਲਾਫ ਆਈਪੀਸੀ ਦੀ ਧਾਰਾ ਤਹਿਤ ਐਫਆਈਆਰ ਦਰਜ ਕੀਤੀ ਜਾਵੇ।

ਦੱਸ ਦੇਈਏ ਕਿ ਸੋਨਾ ਵਪਾਰੀ ਪ੍ਰਿਥਵੀਰਾਜ ਕੋਠਾਰੀ ਨਾਲ 90 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ 'ਚ ਅਭਿਨੇਤਰੀ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਖਿਲਾਫ ਜਾਂਚ ਦੇ ਹੁਕਮ ਦਿੱਤੇ ਗਏ ਹਨ।


ਹੋਰ ਪੜ੍ਹੋ : ਸੋਨਾਕਸ਼ੀ ਸਿਨਹਾ ਦੇ ਵਿਆਹ 'ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਲਈ ਹੋਣਗੇ ਅਨੋਖੇ ਨਿਯਮ, ਲਾਲ ਰੰਗ ਦੇ ਕੱਪੜੇ ਪਾਉਣ 'ਤੇ ਹੋਵੇਗੀ ਪਾਬੰਦੀ

ਦਰਅਸਲ, ਸ਼ਿਲਪਾ ਸ਼ੈਟੀ ਅਤੇ ਰਾਜ ਕੁੰਦਰਾ ਦੀ ਇੱਕ ਕੰਪਨੀ ਹੈ, ਸਤਯੁਗ ਗੋਲਡ ਪ੍ਰਾਈਵੇਟ ਲਿਮਟਿਡ, ਜਿਸ ਨਾਲ ਇਹ ਕਾਰੋਬਾਰੀ ਪ੍ਰਿਥਵੀਰਾਜ ਕੋਠਾਰੀ ਜੁੜੇ ਹੋਏ ਹਨ। ਜੋੜੇ ਦੀ ਇਹ ਕੰਪਨੀ 2014 ਵਿੱਚ ਸ਼ੁਰੂ ਹੋਈ ਸੀ। ਯੋਜਨਾ ਇਹ ਸੀ ਕਿ ਨਿਵੇਸ਼ਕ ਰਿਆਇਤੀ ਦਰ 'ਤੇ ਸੋਨੇ ਦੇ ਪੈਸੇ ਜਮ੍ਹਾ ਕਰਨਗੇ ਅਤੇ ਜਦੋਂ ਸਕੀਮ ਪਰਿਪੱਕ ਹੋ ਜਾਵੇਗੀ, ਤਾਂ ਉਨ੍ਹਾਂ ਨੂੰ ਹੋਰ ਸੋਨਾ ਮਿਲੇਗਾ। ਅਜਿਹੇ 'ਚ ਸ਼ਿਕਾਇਤਕਰਤਾ ਕੋਠਾਰੀ ਨੇ ਇਸ ਸਕੀਮ 'ਚ 90 ਲੱਖ ਰੁਪਏ ਦੀ ਵੱਡੀ ਰਕਮ ਨਿਵੇਸ਼ ਕੀਤੀ। 5 ਸਾਲ ਬਾਅਦ ਉਸ ਨੂੰ 5000 ਗ੍ਰਾਮ ਸੋਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਹ ਨਹੀਂ ਮਿਲਿਆ।


Related Post