ਅਨੰਤ-ਰਾਧਿਕਾ ਦੀ ਸੰਗੀਤ ਸੈਰਮਨੀ 'ਚ ਸ਼ਹਿਨਾਜ਼ ਗਿੱਲ ਨੇ ਆਪਣੇ ਗਲੈਮਰਸ ਲੁੱਕ ਨਾਲ ਕਈ ਹੀਰੋਈਨਾਂ ਨੂੰ ਦਿੱਤੀ ਮਾਤ,ਵੇਖੋ ਤਸਵੀਰਾਂ
ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹਨ। ਅਨੰਤ ਅਤੇ ਰਾਧਿਕਾ ਦਾ ਸੰਗੀਤ ਸਮਾਰੋਹ 5 ਜੁਲਾਈ ਨੂੰ ਕਰਵਾਇਆ ਗਿਆ। ਇਸ ਦੌਰਾਨ ਬਾਲੀਵੁੱਡ ਤੋਂ ਲੈ ਕੇ ਵਪਾਰ ਅਤੇ ਕ੍ਰਿਕਟ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ 'ਤੇ ਪੰਜਾਬ ਦੀ ਕੈਟਰੀਨਾ ਕੈਫ ਅਤੇ ਸ਼ਹਿਨਾਜ਼ ਗਿੱਲ ਵੀ ਇੱਥੇ ਸ਼ਿਰਕਤ ਕਰਨ ਪਹੁੰਚੀ।
Shehnaaz Gill in Anant Ambani and Radhika Merchant Sangeet Night : ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹਨ। ਅਨੰਤ ਅਤੇ ਰਾਧਿਕਾ ਦਾ ਸੰਗੀਤ ਸਮਾਰੋਹ 5 ਜੁਲਾਈ ਨੂੰ ਕਰਵਾਇਆ ਗਿਆ। ਇਸ ਦੌਰਾਨ ਬਾਲੀਵੁੱਡ ਤੋਂ ਲੈ ਕੇ ਵਪਾਰ ਅਤੇ ਕ੍ਰਿਕਟ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ 'ਤੇ ਪੰਜਾਬ ਦੀ ਕੈਟਰੀਨਾ ਕੈਫ ਅਤੇ ਸ਼ਹਿਨਾਜ਼ ਗਿੱਲ ਵੀ ਇੱਥੇ ਸ਼ਿਰਕਤ ਕਰਨ ਪਹੁੰਚੀ।
ਸ਼ਹਿਨਾਜ਼ ਗਿੱਲ ਦੀ ਲੁੱਕ ਨੇ ਸਭ ਨੂੰ ਪ੍ਰਭਾਵਿਤ ਕੀਤਾ। ਉਹ ਸੋਨੇ ਦੀ ਸਾੜ੍ਹੀ 'ਚ ਬੇਹੱਦ ਗਲੈਮਰਸ ਅਵਤਾਰ 'ਚ ਨਜ਼ਰ ਆਈ ਸੀ, ਜਿਸ ਤੋਂ ਬਾਅਦ ਅਦਾਕਾਰਾ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਸੰਗੀਤ ਵਿੱਚ, ਸ਼ਹਿਨਾਜ਼ ਗਿੱਲ ਨੇ ਗਾਊਨ ਜਾਂ ਵੈਸਟਰਨ ਆਊਟਫਿਟ ਨੂੰ ਛੱਡ ਕੇ ਗੋਲਡਨ ਰੰਗ ਦੀ ਸਾੜ੍ਹੀ ਚੁਣੀ। ਜਿਸ ਨੂੰ ਉਸ ਨੇ ਬਹੁਤ ਹੀ ਸਲੀਕੇ ਨਾਲ ਕੈਰੀ ਕੀਤਾ। ਸ਼ਹਿਨਾਜ਼ ਗਿੱਲ ਨੇ ਗੋਲਡਨ ਸਿਗਨੇਚਰ ਮਸਕਲੀ ਡਿਜ਼ਾਈਨ ਵਾਲੀ ਸਾੜੀ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਸੀ, ਜਿਸ ਦੇ ਸਾਰੇ ਕਿਨਾਰਿਆਂ 'ਤੇ ਲੇਜ਼ਰ ਫਿਨਿਸ਼ਿੰਗ ਸੀ। ਅਦਾਕਾਰਾ ਦਾ ਲੁੱਕ ਬਿਲਕੁਲ ਵੱਖਰਾ ਅਤੇ ਅਨੋਖਾ ਸੀ, ਜਿਸ ਨੂੰ ਦੇਖ ਕੇ ਹਰ ਕੋਈ ਦੀਵਾਨਾ ਹੋ ਗਿਆ। ਆਪਣੀ ਲੁੱਕ ਨੂੰ ਪੂਰਾ ਕਰਨ ਲਈ, ਸ਼ਹਿਨਾਜ਼ ਗਿੱਲ ਨੇ ਮੈਚਿੰਗ ਈਅਰਿੰਗਸ ਦੇ ਨਾਲ ਹੀਰੇ ਦਾ ਹਾਰ ਪਹਿਨਿਆ।
ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਸੰਗੀਤ 'ਚ ਪਹੁੰਚੇ ਇਹ ਸਿਤਾਰੇ
ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਸੰਗੀਤ ਫੰਕਸ਼ਨ ਵਿੱਚ ਕਈ ਮਸ਼ਹੂਰ ਹਸਤੀਆਂ ਨੇ ਆਪਣੇ ਫੈਸ਼ਨ ਦਾ ਜਲਵਾ ਬਿਖੇਰਿਆ। ਇਸ ਦੌਰਾਨ ਸ਼ਹਿਨਾਜ਼ ਗਿੱਲ ਤੋਂ ਇਲਾਵਾ ਪਲਕ ਤਿਵਾਰੀ ਸੰਤਰੀ ਰੰਗ ਦੇ ਲਹਿੰਗਾ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਟੀਵੀ ਦੀ 'ਨਾਗਿਨ' ਮੌਨੀ ਰਾਏ ਨੇ ਵੀ ਆਪਣੇ ਫੈਸ਼ਨ ਦਾ ਜਲਵਾ ਬਿਖੇਰਿਆ। ਮੌਨੀ ਨੇ ਚਾਕਲੇਟ ਰੰਗ ਦੀ ਸਾੜ੍ਹੀ ਦੇ ਨਾਲ ਗੋਲਡਨ ਬਲਾਊਜ਼ ਪਾਇਆ ਸੀ। ਇਸ ਤੋਂ ਇਲਾਵਾ ਅਨੁਸ਼ਾ ਦਾਂਡੇਕਰ, ਕਰਿਸ਼ਮਾ ਤੰਨਾ, ਦਿਸ਼ਾ ਪਟਾਨੀ, ਵਿਦਿਆ ਬਾਲਨ, ਅਮੀਸ਼ਾ ਪਟੇਲ, ਸਾਰਾ ਅਲੀ ਖਾਨ, ਅਨੰਨਿਆ ਪਾਂਡੇ, ਜਾਹਨਵੀ ਕਪੂਰ, ਮਾਧੁਰੀ ਦੀਕਸ਼ਿਤ ਸਮੇਤ ਕਈ ਅਭਿਨੇਤਰੀਆਂ ਨੇ ਆਪਣਾ ਗਲੈਮਰ ਵਧਾਇਆ।