ਸ਼ਹਿਨਾਜ਼ ਗਿੱਲ ਨੇ ਆਰਤੀ ਸਿੰਘ ਤੇ ਦੀਪਕ ਚੌਹਾਨ ਨੂੰ ਖਾਸ ਅੰਦਾਜ਼ 'ਚ ਦਿੱਤੀ ਵਿਆਹ ਦੀ ਵਧਾਈ
ਮਸ਼ਹੂਰ ਕਾਮੇਡੀਅਨ ਤੇ ਅਦਾਕਾਰ ਕ੍ਰਿਸ਼ਨਾ ਅਭਿਸ਼ੇਕ ਦੀ ਭੈਣ ਆਰਤੀ ਸਿੰਘ ਦਾ ਹਾਲ ਹੀ 'ਚ ਵਿਆਹ ਹੋਇਆ ਹੈ। ਇਸ ਵਿਆਹ 'ਚ ਕਈ ਬਾਲੀਵੁੱਡ ਸੈਲਬਸ ਤੇ ਬਿੱਗ ਬੌਸ ਸੀਜ਼ਨ 13 ਦੇ ਕਈ ਕੰਟੈਸਟੈਂਟਸ ਨੇ ਸ਼ਿਰਕਤ ਕੀਤੀ, ਉੱਥੇ ਹੀ ਸ਼ਹਿਨਾਜ਼ ਗਿੱਲ ਨਜ਼ਰ ਨਹੀਂ ਆਈ। ਹਾਲ ਹੀ 'ਚ ਸ਼ਹਿਨਾਜ਼ ਨੇ ਬੇਹੱਦ ਖ਼ਾਸ ਅੰਦਾਜ਼ ਵਿੱਚ ਇਸ ਵਿਆਹੀ ਜੋੜੀ ਨੂੰ ਵਿਆਹ ਦੀ ਮੁਬਾਰਕਬਾਦ ਦਿੱਤੀ ਹੈ।
Shehnaaz gill congratulate Arti Singh: ਮਸ਼ਹੂਰ ਕਾਮੇਡੀਅਨ ਤੇ ਅਦਾਕਾਰ ਕ੍ਰਿਸ਼ਨਾ ਅਭਿਸ਼ੇਕ ਦੀ ਭੈਣ ਆਰਤੀ ਸਿੰਘ ਦਾ ਹਾਲ ਹੀ 'ਚ ਵਿਆਹ ਹੋਇਆ ਹੈ। ਇਸ ਵਿਆਹ 'ਚ ਕਈ ਬਾਲੀਵੁੱਡ ਸੈਲਬਸ ਤੇ ਬਿੱਗ ਬੌਸ ਸੀਜ਼ਨ 13 ਦੇ ਕਈ ਕੰਟੈਸਟੈਂਟਸ ਨੇ ਸ਼ਿਰਕਤ ਕੀਤੀ, ਉੱਥੇ ਹੀ ਸ਼ਹਿਨਾਜ਼ ਗਿੱਲ ਨਜ਼ਰ ਨਹੀਂ ਆਈ। ਹਾਲ ਹੀ 'ਚ ਸ਼ਹਿਨਾਜ਼ ਨੇ ਬੇਹੱਦ ਖ਼ਾਸ ਅੰਦਾਜ਼ ਵਿੱਚ ਇਸ ਵਿਆਹੀ ਜੋੜੀ ਨੂੰ ਵਿਆਹ ਦੀ ਮੁਬਾਰਕਬਾਦ ਦਿੱਤੀ ਹੈ।
ਜਿੱਥੇ ਇੱਕ ਪਾਸੇ ਆਰਤੀ ਸਿੰਘ ਦੇ ਵਿਆਹ ਵਿੱਚ ਉਸ ਦੇ ਭਰਾ ਕ੍ਰਿਸ਼ਨਾ ਅਭਿਸ਼ੇਕ ਅਤੇ ਮਾਮਾ ਗੋਵਿੰਦਾ ਦੀ ਆਪਸੀ ਸੁਲਹ ਹੋ ਗਈ, ਉੱਥੇ ਹੀ ਦੂਜੇ ਪਾਸੇ ਇਸ ਵਿਆਹ ਵਿੱਚ ਬਿੱਗ ਬੌਸ ਸੀਜ਼ਨ 13 ਦੇ ਸਾਰੇ ਪ੍ਰਤਿਭਾਗੀਆਂ ਦਾ ਰੀਯੂਨਅਨ ਵੇਖਣ ਨੂੰ ਮਿਲਿਆ।
ਦੱਸ ਦਈਏ ਲਗਤਾਰ ਕਈ ਪ੍ਰੋਜੈਕਟਸ ਕਰਨ ਮਗਰੋਂ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਵਕੇਸ਼ਨਸ ਉੱਤੇ ਹੈ। ਮੁੰਬਈ ਦੇ ਵਿੱਚ ਨਾਂ ਹੋਣ ਦੇ ਚੱਲਦੇ ਉਹ ਆਪਣੀ ਦੋਸਤ ਆਰਤੀ ਸਿੰਘ ਦੇ ਵਿਆਹ ਵਿੱਚ ਸ਼ਾਮਲ ਨਹੀਂ ਹੋ ਸਕੀ। ਬੇਸ਼ਕ ਸ਼ਹਿਨਾਜ਼ ਆਰਤੀ ਸਿੰਘ ਦੇ ਵਿਆਹ ਵਿੱਚ ਨਹੀਂ ਆ ਸਕੀ ਪਰ ਉਸ ਨੇ ਆਪਣੇ ਚੰਗੇ ਦੋਸਤ ਹੋਣ ਦਾ ਫਰਜ਼ ਅਦਾ ਕਰਦਿਆਂ ਆਰਤੀ ਸਿੰਘ ਤੇ ਦੀਪਕ ਚੌਹਾਨ ਨੂੰ ਬਹੁਤ ਹੀ ਖੂਬਸੂਰਤ ਤੇ ਖਾਸ ਅੰਦਾਜ਼ ਵਿੱਚ ਵਿਆਹ ਦੀ ਵਧਾਈ ਦਿੱਤੀ ਹੈ।
ਦਰਅਸਲ ਸ਼ਹਿਨਾਜ਼ ਗਿੱਲ ਨੇ ਵੀਡੀਓ ਕਾਲ ਕਰਕੇ ਇਸ ਨਵ ਵਿਆਹੀ ਜੋੜੀ ਨੂੰ ਵਿਆਹ ਦੀ ਵਧਾਈ ਦਿੱਤੇ ਤੇ ਉਨ੍ਹਾਂ ਲਈ ਬਹੁਤ ਸਾਰੀਆਂ ਦੁਆਵਾਂ ਮੰਗੀਆਂ। ਇਸ ਦੇ ਨਾਲ ਹੀ ਉਸ ਨੇ ਆਪਣੀ ਦੋਸਤ ਆਰਤੀ ਕੋਲੋਂ ਵਿਆਹ ਵਿੱਚ ਨਾਂ ਪਹੁੰਚ ਸਕਣ ਲਈ ਮੁਆਫੀ ਵੀ ਮੰਗੀ।
ਹੋਰ ਪੜ੍ਹੋ : 49 ਸਾਲ ਦੀ ਉਮਰ 'ਚ ਕਿਵੇਂ ਫਿੱਟ ਰਹਿੰਦੀ ਹੈ ਕਾਜੋਲ, ਅਦਾਕਾਰਾ ਨੇ ਫੈਨਜ਼ ਨਾਲ ਸਾਂਝੀ ਕੀਤੀ ਜਿਮ ਰੂਟੀਨ
ਦੱਸ ਦਈਏ ਕਿ ਆਰਤੀ ਸਿੰਘ ਅਤੇ ਸ਼ਹਿਨਾਜ਼ ਗਿੱਲ ਨੂੰ ਬਿੱਗ ਬੌਸ 13 ਵਿੱਚ ਇੱਕਠੇ ਵੇਖਿਆ ਗਿਆ ਸੀ। ਦੋਵੇਂ ਹੀ ਆਪਸ ਵਿੱਚ ਕਾਫੀ ਹਾਸਾ ਮਜ਼ਾਕ ਕਰਦਿਆਂ ਸਨ ਤੇ ਦੋਵੇਂ ਹੀ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਦੀ ਕਰੀਬੀ ਦੋਸਤ ਸਨ।