ਧੀ ਦੇ ਵਿਆਹ ਮਗਰੋਂ ਹਸਪਤਾਲ 'ਚ ਭਰਤੀ ਹੋਏ ਸ਼ਤਰੂਘਨ ਸਿਨਹਾ, ਹਾਲ ਜਾਨਣ ਹਸਪਤਾਲ ਪਹੁੰਚੇ ਸੋਨਾਕਸ਼ੀ ਤੇ ਜ਼ਾਹੀਰ ਇਕਬਾਲ

ਧੀ ਦੇ ਵਿਆਹ ਤੋਂ 5 ਦਿਨ ਮਗਰੋਂ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਤਰੂਘਨ ਸਿਨਹਾ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ ਜਿਸ 'ਚ ਉਨ੍ਹਾਂ ਦੀ ਧੀ ਸੋਨਾਕਸ਼ੀ ਸਿਨਹਾ ਤੇ ਜਵਾਈ ਜ਼ਾਹੀਰ ਇਕਬਾਲ ਉਨ੍ਹਾਂ ਨੂੰ ਮਿਲਣ ਹਸਪਤਾਲ ਪਹੁੰਚੇ।

By  Pushp Raj June 29th 2024 12:09 PM -- Updated: June 29th 2024 12:49 PM

Shatrughan Sinha Hospitalized: ਧੀ ਦੇ ਵਿਆਹ ਤੋਂ 5 ਦਿਨ ਮਗਰੋਂ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਤਰੂਘਨ ਸਿਨਹਾ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ ਜਿਸ 'ਚ ਉਨ੍ਹਾਂ ਦੀ ਧੀ ਸੋਨਾਕਸ਼ੀ ਸਿਨਹਾ ਤੇ ਜਵਾਈ ਜ਼ਾਹੀਰ ਇਕਬਾਲ ਉਨ੍ਹਾਂ ਨੂੰ ਮਿਲਣ ਹਸਪਤਾਲ ਪਹੁੰਚੇ।  

ਦੱਸਣਯੋਗ ਹੈ ਕਿ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੇ ਵਿਆਹ ਨੂੰ ਮਹਿਜ਼ 6 ਦਿਨ ਹੀ ਹੋਏ ਹਨ ਜਦੋਂ ਅਭਿਨੇਤਰੀ ਦੇ ਪਿਤਾ ਸ਼ਤਰੂਘਨ ਸਿਨਹਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅਭਿਨੇਤਾ  ਸ਼ਤਰੂਘਨ ਸਿਨਹਾ ਮੌਜੂਦਾ ਸਮੇਂ ਵਿੱਚ ਮੁੰਬਈ ਦੇ ਕੋਕਿਲਾ ਬੇਨ ਹਸਪਤਾਲ 'ਚ ਦਾਖਲ ਹਨ। ਸ਼ਤਰੂਘਨ ਦੇ ਹਸਪਤਾਲ 'ਚ ਭਰਤੀ ਹੋਣ ਦੀ ਖ਼ਬਰ ਨੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ। ਸ਼ਤਰੂਘਨ ਸਿਨਹਾ ਦੀ ਧੀ ਅਤੇ ਜਵਾਈ ਉਨ੍ਹਾਂ ਨੂੰ ਦੇਖਣ ਹਸਪਤਾਲ ਪਹੁੰਚੇ, ਜਿਸ ਦੀ ਵੀਡੀਓ ਇੰਟਰਨੈਟ 'ਤੇ ਵਾਇਰਲ ਹੋ ਰਹੀ ਹੈ 


ਸ਼ਤਰੂਘਨ ਸਿਨਹਾ ਨੂੰ ਕਿਉਂ ਲਿਜਾਣਾ ਪਿਆ ਹਸਪਤਾਲ 

ਮੀਡੀਆ ਰਿਪੋਰਟਾਂ ਦੇ ਮੁਤਾਬਕ ਸ਼ਤਰੂਘਨ ਸਿਨਹਾ ਨੂੰ ਰੂਟੀਨ ਚੈਕਅੱਪ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।ਫਿਲਹਾਲ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਜਿਵੇਂ ਹੀ ਸੋਨਾਕਸ਼ੀ ਨੂੰ ਆਪਣੇ ਪਿਤਾ ਦੇ ਹਸਪਤਾਲ 'ਚ ਭਰਤੀ ਹੋਣ ਦੀ ਖਬਰ ਮਿਲੀ ਤਾਂ ਉਹ ਆਪਣੇ ਪਤੀ ਜ਼ਹੀਰ ਨਾਲ ਉਨ੍ਹਾਂ ਨੂੰ ਮਿਲਣ ਪਹੁੰਚ ਗਈ। ਅਦਾਕਾਰਾ ਦੀ ਕਾਰ ਹਸਪਤਾਲ ਦੇ ਬਾਹਰ ਦੇਖੀ ਗਈ ਹੈ। ਭਾਰੀ ਮੀਂਹ ਦੇ ਵਿਚਕਾਰ ਵੀ ਜ਼ਹੀਰ ਇਕਬਾਲ ਆਪਣੀ ਪਤਨੀ ਨਾਲ ਸੁਹਰੇ ਦਾ ਹਾਲਚਾਲ ਪੁੱਛਣ ਲਈ ਪਹੁੰਚੇ। 

View this post on Instagram

A post shared by Snehkumar Zala (@snehzala)




ਜਿਵੇਂ ਹੀ ਸੋਨਾਕਸ਼ੀ ਤੇ ਜ਼ਾਹੀਰ ਦੀ ਇਹ ਵੀਡੀਓ ਸਾਹਮਣੇ ਆਏ ਫੈਨਜ਼ ਨੇ ਇਸ ਉੱਤੇ ਆਪਣੇ ਰਿਐਕਸ਼ਨ ਦੇਣੇ ਸ਼ੁਰੂ ਕਰ ਦਿੱਤੇ। ਵੱਡੀ ਗਿਣਤੀ ਵਿੱਚ ਫੈਨਜ਼ ਇਸ ਨਵ -ਵਿਆਹੇ ਜੋੜੇ ਦੀ ਸ਼ਲਾਘਾ ਕਰ ਰਹੇ ਹਨ। ਇਸ ਦੇ ਨਾਲ-ਨਾਲ ਲੋਕ ਸ਼ਤਰੂਘਨ ਸਿਨਹਾ ਦੇ ਜਵਾਈ ਦੀ ਵੀ ਤਾਰੀਫ ਕਰ ਰਹੇ ਹਨ ਕਿ ਬੇਸ਼ਕ ਉਹ ਮੁੰਡਾ ਦੂਜੇ ਧਰਮ ਦਾ ਹੈ ਪਰ ਉਹ ਇੱਕ ਚੰਗਾ ਇਨਸਾਨ ਹੈ, ਕਿਉਂਕਿ ਲੋੜ ਪੈਣ ਉੱਤੇ ਆਪਣੀ ਪਤਨੀ ਅਤੇ ਉਸ ਦੇ ਪਰਿਵਾਰ ਦਾ ਸਾਥ ਦੇ ਰਿਹਾ ਹੈ। 


Related Post