ਅਮੀਰਾਂ ਦੀ ਲਿਸਟ 'ਚ ਸ਼ਾਮਲ ਹੋਇਆ ਸ਼ਾਹਰੁਖ ਖਾਨ ਦਾ ਨਾਮ, ਜਾਣੋ ਅਦਾਕਾਰ ਦੀ ਟੋਟਲ ਨੈੱਟ ਵਰਥ
ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਨੇ ਪੂਰੀ ਦੁਨੀਆ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ। ਐਕਟਿੰਗ 'ਚ ਕਿੰਗ ਖਾਨ ਦਾ ਕੋਈ ਮੁਕਾਬਲਾ ਨਹੀਂ ਹੈ, ਪਰ ਪਿਛਲੇ ਕੁਝ ਸਾਲਾਂ ਵਿੱਚ ਉਨ੍ਹਾਂ ਨੇ ਕਾਰੋਬਾਰ ਵਿੱਚ ਵੀ ਹੱਥ ਅਜ਼ਮਾਇਆ ਹੈ। ਹੁਣ, ਸ਼ਾਹਰੁਖ ਖਾਨ ਦਾ ਨਾਮ ਵੀ ਅਮਿਰਾਂ ਦੀ ਲਿਸਟ ਵਿੱਚ ਸ਼ਾਮਲ ਹੋ ਗਿਆ ਹੈ ਇਸ ਦਾ ਖੁਲਾਸਾ ਹੁਰੁਨ ਇੰਡੀਆ ਰਿਚ ਲਿਸਟ 2024 ਵਿੱਚ ਕੀਤਾ ਗਿਆ ਹੈ।
Hurun India Rich List 2024: ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਨੇ ਪੂਰੀ ਦੁਨੀਆ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ। ਐਕਟਿੰਗ 'ਚ ਕਿੰਗ ਖਾਨ ਦਾ ਕੋਈ ਮੁਕਾਬਲਾ ਨਹੀਂ ਹੈ, ਪਰ ਪਿਛਲੇ ਕੁਝ ਸਾਲਾਂ ਵਿੱਚ ਉਨ੍ਹਾਂ ਨੇ ਕਾਰੋਬਾਰ ਵਿੱਚ ਵੀ ਹੱਥ ਅਜ਼ਮਾਇਆ ਹੈ। ਹੁਣ, ਸ਼ਾਹਰੁਖ ਖਾਨ ਦਾ ਨਾਮ ਵੀ ਅਮਿਰਾਂ ਦੀ ਲਿਸਟ ਵਿੱਚ ਸ਼ਾਮਲ ਹੋ ਗਿਆ ਹੈ ਇਸ ਦਾ ਖੁਲਾਸਾ ਹੁਰੁਨ ਇੰਡੀਆ ਰਿਚ ਲਿਸਟ 2024 ਵਿੱਚ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਸ਼ਾਹਰੁਖ ਖਾਨ ਦਾ ਪਹਿਲੀ ਵਾਰ ਅਡਾਨੀ-ਅੰਬਾਨੀ ਵਰਗੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਹੋਇਆ ਹੈ। ਉਨ੍ਹਾਂ ਨੇ ਹੁਰੁਨ ਇੰਡੀਆ ਰਿਚ ਲਿਸਟ 2024 ਵਿੱਚ ਥਾ ਬਣਾਈ ਹੈ। ਇਸ ਲਿਸਟ 'ਚ ਸ਼ਾਹਰੁਖ ਦੀ ਕੁੱਲ ਜਾਇਦਾਦ ਦੇ ਅੰਕੜੇ ਵੀ ਸਾਹਮਣੇ ਆਏ ਹਨ। ਆਓ ਜਾਣਦੇ ਹਾਂ ਕਿੰਗ ਖਾਨ ਦੀ ਕੁੱਲ ਨੈੱਟ ਵਰਥ ਬਾਰੇ।
ਕਿੰਗ ਖਾਨ ਦੀ ਕੁੱਲ ਨੈੱਟ ਵਰਥ
ਹੁਰੁਨ ਇੰਡੀਆ ਮੁਤਾਬਕ ਸ਼ਾਹਰੁਖ ਖਾਨ ਦੀ ਸੰਪਤੀ 7,300 ਕਰੋੜ ਰੁਪਏ ਹੈ। ਉਨ੍ਹਾਂ ਨੂੰ ਨਾਂ ਮਹਿਜ਼ ਆਪਣੀ ਅਦਾਕਾਰੀ ਰਾਹੀਂ ਸਗੋਂ ਆਪਣੇ ਪ੍ਰੋਡਕਸ਼ਨ ਹਾਊਸ ਰੈੱਡ ਚਿਲੀਜ਼ ਐਂਟਰਟੇਨਮੈਂਟ ਦੇ ਸੰਸਥਾਪਕ ਵਜੋਂ ਵੀ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਨੇ ਕਈ ਵੱਡੀਆਂ ਅਤੇ ਸਫਲ ਫਿਲਮਾਂ ਬਣਾਈਆਂ ਹਨ।
ਹੁਰੁਨ ਇੰਡੀਆ ਨੇ ਕਿਹਾ, IPL ਕ੍ਰਿਕਟ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਕਾਰਨ ਸ਼ਾਹਰੁਖ ਖਾਨ ਦੀ ਦੌਲਤ ਵੀ ਵਧੀ ਹੈ, ਜੋ ਕਿ ਇੱਕ ਸਫਲ ਫਰੈਂਚਾਇਜ਼ੀ ਹੈ। ਹੁਰੁਨ ਇੰਡੀਆ ਰਿਚ ਲਿਸਟ 2024 ਵਿੱਚ 334 ਅਮੀਰਾਂ ਦੇ ਨਾਮ ਹਨ।
ਹੋਰ ਪੜ੍ਹੋ : ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਤੋਂ ਗੀਤ 'ਹਾਏ ਓ ਦਿਲਾ' ਹੋਇਆ ਰਿਲੀਜ਼, ਵੀਡੀਓ ਵੇਖ ਦਰਸ਼ਕ ਹੋਏ ਭਾਵੁਕ
ਹੁਰੁਨ ਇੰਡੀਆ ਦੇ ਸੰਸਥਾਪਕ ਦਾ ਬਿਆਨ
ਹੁਰੁਨ ਇੰਡੀਆ ਦੇ ਸੰਸਥਾਪਕ ਅਤੇ ਮੁੱਖ ਖੋਜਕਰਤਾ ਅਨਸ ਰਹਿਮਾਨ ਜੁਨੈਦ ਨੇ ਕਿਹਾ, 'ਕ੍ਰਿਕਟ ਅਤੇ ਫਿਲਮਾਂ ਭਾਰਤ ਦੇ ਦਿਲ ਦੀ ਧੜਕਣ ਹਨ। ਸ਼ਾਹਰੁਖ ਖਾਨ ਨੂੰ ਆਈਪੀਐਲ ਟੀਮ ਕੋਲਕਾਤਾ ਨਾਈਟ ਰਾਈਡਰਜ਼ ਵਿੱਚ ਹੋਲਡ ਵੈਲਯੂ ਦੇ ਕਾਰਨ ਪਹਿਲੀ ਵਾਰ ਹੁਰੁਨ ਇੰਡੀਆ ਰਿਚ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਹੈ। ਮਨੋਰੰਜਨ ਉਦਯੋਗ ਤੋਂ ਪਹਿਲੀ ਵਾਰ ਇਸ ਸੂਚੀ ਵਿਚ ਸ਼ਾਮਲ 7 ਲੋਕਾਂ ਨੇ ਇਕ ਸਾਲ ਵਿਚ 40,500 ਕਰੋੜ ਰੁਪਏ ਦੀ ਜਾਇਦਾਦ ਜੋੜੀ ਹੈ। ਜੇਕਰ ਇਸ ਲਿਸਟ 'ਚ ਸੈਲੇਬਸ ਦੀ ਗੱਲ ਕਰੀਏ ਤਾਂ ਸ਼ਾਹਰੁਖ ਖਾਨ ਪਹਿਲੇ ਨੰਬਰ 'ਤੇ, ਜੂਹੀ ਚਾਵਲਾ ਦੂਜੇ ਨੰਬਰ 'ਤੇ, ਰਿਤਿਕ ਰੋਸ਼ਨ ਤੀਜੇ ਨੰਬਰ 'ਤੇ, ਅਮਿਤਾਭ ਬੱਚਨ ਚੌਥੇ ਅਤੇ ਕਰਨ ਜੌਹਰ ਪੰਜਵੇਂ ਨੰਬਰ 'ਤੇ ਹਨ।