Shah Rukh Khan:ਕੌਣ ਹੈ ਇਹ 'ਛੋਟਾ ਪਠਾਨ' ਜਿਸ ਦੀ ਸ਼ਾਹਰੁਖ ਖਾਨ ਨੇ ਕੀਤੀ ਖੂਬ ਤਾਰੀਫ, ਦੇਖੋ ਵਾਇਰਲ ਵੀਡੀਓ
ਬਾਲੀਵੁੱਡ ਸਟਾਰ ਸ਼ਾਹਰੁਖ ਖ਼ਾਨ ਨੇ ਹਾਲ ਹੀ 'ਚ ਇਰਫਾਨ ਪਠਾਨ ਦੇ ਛੋਟੇ ਬੇਟੇ ਦਾ ਵੀਡੀਓ ਦੇਖਿਆ ਅਤੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਉਹ ਛੋਟੇ ਪਠਾਨ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਸ ਦੀ ਤਾਰੀਫ਼ ਵੀ ਕੀਤੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
Shah Rukh Khan praised Irfan Pathaan son: ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਆਪਣੇ ਰੁਝੇਵਿਆਂ ਤੋਂ ਮੁਕਤ ਹੋ ਕੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਜੁੜਨਾ ਪਸੰਦ ਕਰਦੇ ਹਨ। ਉਨ੍ਹਾਂ ਨੇ ਆਪਣੀ ਹਾਲ ਹੀ ਦੀ ਸਫਲ ਫ਼ਿਲਮ ਪਠਾਨ ਨੂੰ ਸੋਸ਼ਲ ਮੀਡੀਆ ਰਾਹੀਂ ਹੀ ਪ੍ਰਮੋਟ ਕੀਤਾ ਅਤੇ ਖ਼ੁਦ ਨੂੰ ਫੈਨਜ਼ ਨਾਲ ਜੋੜੀ ਰੱਖਿਆ। ਹੁਣ ਹਾਲ ਹੀ ਵਿੱਚ ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਬਹੁਤ ਹੀ ਪਿਆਰਾ ਵੀਡੀਓ ਦੇਖਿਆ ਹੈ। ਇਹ ਵੀਡੀਓ ਇੰਨਾ ਪਿਆਰਾ ਸੀ ਕਿ ਖੁਦ ਸ਼ਾਹਰੁਖ ਵੀ ਇਸ 'ਤੇ ਪ੍ਰਤੀਕਿਰਿਆ ਦੇਣ ਤੋਂ ਖੁਦ ਨੂੰ ਰੋਕ ਨਹੀਂ ਸਕੇ। ਇਹ ਵੀਡੀਓ ਕਿਸ ਦਾ ਹੈ ਆਓ ਜਾਣਦੇ ਹਾਂ।
ਅਸਲ 'ਚ ਇਸ ਵੀਡੀਓ ਨੂੰ ਸਾਬਕਾ ਕ੍ਰਿਕਟਰ ਇਰਫਾਨ ਪਠਾਨ ਨੇ ਸ਼ੇਅਰ ਕੀਤਾ ਹੈ, ਜਿਸ 'ਚ ਇੱਕ ਛੋਟਾ ਬੱਚਾ ਨਜ਼ਰ ਆ ਰਿਹਾ ਹੈ। ਉਹ ਕੋਈ ਹੋਰ ਨਹੀਂ ਸਗੋਂ ਇਰਫਾਨ ਪਠਾਨ ਦਾ ਛੋਟਾ ਬੇਟਾ ਹੈ। ਸ਼ਾਹਰੁਖ ਖ਼ਾਨ ਦੀ ਫਿਲਮ ਪਠਾਨ ਦਾ ਕ੍ਰੇਜ਼ ਵੀ ਉਨ੍ਹਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਉਹ ਪਠਾਨ ਦੇ ਮਸ਼ਹੂਰ ਗੀਤ 'ਝੂਮੇ ਜੋ ਪਠਾਨ' 'ਤੇ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ।
Khansaab @iamsrk please add one more cutest fan in your list… pic.twitter.com/peCMLOorbJ
— Irfan Pathan (@IrfanPathan) March 22, 2023ਇਹ ਵੀਡੀਓ ਬਹੁਤ ਪਿਆਰਾ ਹੈ ਅਤੇ ਪ੍ਰਸ਼ੰਸਕ ਇਸ 'ਤੇ ਕਾਫੀ ਕਮੈਂਟ ਕਰ ਰਹੇ ਹਨ। ਵੀਡੀਓ ਸ਼ੇਅਰ ਕਰਦੇ ਹੋਏ, ਇਰਫਾਨ ਨੇ ਸ਼ਾਹਰੁਖ ਖਾਨ ਨੂੰ ਟੈਗ ਕੀਤਾ ਅਤੇ ਲਿਖਿਆ- @iamsrk ਖ਼ਾਨ ਸਾਹਬ, ਆਪਣੀ ਸੂਚੀ ਵਿੱਚ ਇੱਕ ਹੋਰ ਸਭ ਤੋਂ ਪਿਆਰੇ ਫੈਨ ਨੂੰ ਸ਼ਾਮਿਲ ਕਰੋ।
Yeh tumse zyaada talented nikla….chota Pathaan https://t.co/gK0rumQC5a
— Shah Rukh Khan (@iamsrk) March 22, 2023ਪਠਾਨ ਨੂੰ ਪਸੰਦ ਆਇਆ ਛੋਟੇ ਪਠਾਨ ਦਾ ਕਿਊਟ ਅੰਦਾਜ਼
ਜਦੋਂ ਸੁਪਰਸਟਾਰ ਸ਼ਾਹਰੁਖ ਖ਼ਾਨ ਨੇ ਵੀ ਇਸ ਕਿਊਟ ਵੀਡੀਓ ਨੂੰ ਦੇਖਿਆ ਤਾਂ ਉਹ ਖ਼ੁਦ ਇਸ 'ਤੇ ਕਮੈਂਟ ਕਰਨ ਤੋਂ ਨਹੀਂ ਰੋਕ ਸਕੇ। ਉਹ ਵੀ ਨਿੱਕੇ ਪਠਾਣ ਦੀ ਮਸਤੀ ਤੇ ਕਿਊਟ ਡਾਂਸ ਵੇਖ ਕੇ ਬਹੁਤ ਖੁਸ਼ ਹੋਏ। ਇਰਫਾਨ ਨੂੰ ਜਵਾਬ ਦਿੰਦੇ ਹੋਏ ਸ਼ਾਹਰੁਖ ਖ਼ਾਨ ਨੇ ਲਿਖਿਆ- 'ਉਹ ਤੁਹਾਡੇ ਤੋਂ ਜ਼ਿਆਦਾ ਪ੍ਰਤਿਭਾਸ਼ਾਲੀ ਨਿਕਲਿਆ। ਸਾਡਾ ਛੋਟਾ ਪਠਾਨ।' ਪ੍ਰਸ਼ੰਸਕ ਵੀ ਇਸ ਵੀਡੀਓ 'ਤੇ ਕਾਫੀ ਕਮੈਂਟ ਕਰ ਰਹੇ ਹਨ ਅਤੇ ਹਾਰਟ ਈਮੋਜੀ ਸ਼ੇਅਰ ਕਰ ਰਹੇ ਹਨ। ਇਸ ਤੋਂ ਇਲਾਵਾ ਕੁਝ ਅਜਿਹੇ ਪ੍ਰਸ਼ੰਸਕ ਵੀ ਹਨ, ਜਿਨ੍ਹਾਂ ਨੇ ਸ਼ਾਹਰੁਖ ਖ਼ਾਨ ਨੂੰ ਇੰਨੀ ਦੇਰ ਰਾਤ ਆਨਲਾਈਨ ਦੇਖ ਕੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਕਿ ਉਹ ਇੰਨੀ ਦੇਰ ਰਾਤ ਤੱਕ ਕਿਉਂ ਜਾਗ ਰਹੇ ਹਨ।ਕ ਨੇ ਤਾਂ ਇਹ ਵੀ ਪੁੱਛਿਆ ਕਿ ਕੀ ਉਹ ਇਸ ਰੋਜ਼ੇ ਰੱਖਣਗੇ ਜਾਂ ਨਹੀਂ।
ਹੋਰ ਪੜ੍ਹੋ: Wedding Anniversary: ਜਾਣੋ ਫਲਾਪ ਸ਼ੋਅ ਦੀ ਸੁਪਰਹਿੱਟ ਜੋੜੀ ਜਸਪਾਲ ਭੱਟੀ ਤੇ ਸਵਿਤਾ ਭੱਟੀ ਬਾਰੇ
ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਾਹਰੁਖ ਖ਼ਾਨ ਨੇ ਆਪਣੀ ਫ਼ਿਲਮ ਪਠਾਨ ਤੋਂ ਬਾਅਦ ਜਲਦ ਹੀ ਨਵੀਆਂ ਫ਼ਿਲਮਾਂ ਰਾਹੀਂ ਫੈਨਜ਼ ਦਾ ਮਨੋਰੰਜਨ ਕਰਨਗੇ। ਸ਼ਾਹਰੁਖ ਜਲਦ ਹੀ ਫਿਲਮ ਡੰਕੀ ਵਿੱਚ ਨਜ਼ਰ ਆਉਣਗੇ। ਇਹ ਫਿਲਮ ਦੇ ਇਸੇ ਸਾਲ ਰਿਲੀਜ਼ ਹੋਣ ਦੀਆਂ ਖਬਰਾਂ ਹਨ। ਇਸ 'ਚ ਉਨ੍ਹਾਂ ਦੇ ਨਾਲ ਤਾਪਸੀ ਪੰਨੂ ਵੀ ਨਜ਼ਰ ਆਵੇਗੀ।