ਸਲਮਾਨ ਖ਼ਾਨ ਦੇ ਫਾਰਮ ਹਾਊਸ ‘ਚ ਦੋ ਲੋਕ ਹੋਏ ਦਾਖਲ, ਪੁਲਿਸ ਨੇ ਕੀਤਾ ਗ੍ਰਿਫਤਾਰ
ਸਲਮਾਨ ਖ਼ਾਨ (Salman Khan) ਨੂੰ ਪਿਛਲੇ ਕਾਫੀ ਸਮੇਂ ਤੋਂ ਲਾਰੈਂਸ ਬਿਸ਼ਨੋਈ ਦੇ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ । ਇਸੇ ਦੌਰਾਨ ਖ਼ਬਰਾਂ ਸਾਹਮਣੇ ਆਈਆਂ ਹਨ ਕਿ ਦੋ ਜਣਿਆਂ ਨੇ ਫਾਰਮ ਹਾਊਸ (Farm House) ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ । ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਹੋਰ ਪੜ੍ਹੋ : ਇਸ ਤਰ੍ਹਾਂ ਦੇ ਮੁੰਡੇ ਦੇ ਨਾਲ ਵਿਆਹ ਕਰਵਾਉਣਾ ਪਸੰਦ ਕਰੇਗੀ ਨਿਮਰਤ ਖਹਿਰਾ
ਬੀਤੇ ਸਾਲ ਲਾਰੈਂਸ ਬਿਸ਼ਨੋਈ ਦੇ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਸਲਮਾਨ ਖ਼ਾਨ ਨੂੰ ਮਿਲੀਆਂ ਸਨ । ਜਿਸ ਤੋਂ ਬਾਅਦ ਅਦਾਕਾਰ ਨੂੰ ਵਾਈ ਪਲੱਸ ਸ਼੍ਰੇਣੀ ਦੀ ਸਿਕਓਰਿਟੀ ਦਿੱਤੀ ਗਈ ਹੈ। ਇਸ ਸੁਰੱਖਿਆ ਦਸਤੇ ‘ਚ ਸਲਮਾਨ ਦੇ ਨਾਲ ਇੱਕ ਜਾਂ ਦੋ ਕਮਾਂਡੋ ਅਤੇ ਦੋ ਪੀਐੱਸਓ ਮੌਜੂਦ ਰਹਿੰਦੇ ਹਨ।ਪਰ ਏਨੀਂ ਸੁਰੱਖਿਆ ਦੇ ਬਾਵਜੂਦ ਦੋ ਜਣਿਆਂ ਨੇ ਤਾਰ ਤੋੜ ਕੇ ਫਾਰਮ ਹਾਊਸ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਸਲਮਾਨ ਖ਼ਾਨ ਦੇ ਫਾਰਮ ਹਾਊਸ ਦਾ ਨਾਮ ਉਨ੍ਹਾਂ ਦੀ ਭੈਣ ਅਰਪਿਤਾ ਦੇ ਨਾਮ ‘ਤੇ ਰੱਖਿਆ ਗਿਆ ਹੈ ਅਤੇ ਇਹ ਪਨਵੇਲ ਦੇ ਵਾਜੇ ਪਿੰਡ ‘ਚ ਸਥਿਤ ਹੈ।ਮੁਲਜ਼ਮਾਂ ਦੀ ਪਛਾਣ ਅਜੇਸ਼ ਕੁਮਾਰ ਗਿਲਾ ਅਤੇ ਗੁਰਸੇਵਕ ਸਿੰਘ ਦੇ ਤੌਰ ‘ਤੇ ਹੋਈ ਹੈ।ਉਹ ਪੰਜਾਬ ਦੇ ਫਾਜ਼ਿਲਕਾ ਦੇ ਰਹਿਣ ਵਾਲੇ ਹਨ ।
ਫਾਰਮ ਹਾਊਸ ਦੇ ਸੁਰੱਖਿਆ ਗਾਰਡ ਮੁਹੰਮਦ ਹੁਸੈਨ ਨੇ ਦੋਨਾਂ ਨੂੰ ਫੜਿਆ ਸੀ ਅਤੇ ਦੋਨਾਂ ਨੇ ਗਾਰਡ ਨੂੰ ਆਪਣਾ ਨਾਮ ਗਲਤ ਦੱਸਿਆ ਸੀ । ਦੋਨਾਂ ਦੇ ਕੋਲੋਂ ਪੁਲਿਸ ਨੇ ਫਰਜ਼ੀ ਆਈ ਕਾਰਡ ਵੀ ਬਰਾਮਦ ਕੀਤੇ ਸਨ ।ਦੋਵਾਂ ਨੇ ਆਪਣੇ ਆਪ ਨੂੰ ਸਲਮਾਨ ਖ਼ਾਨ ਦਾ ਫੈਨ ਦੱਸਿਆ ਸੀ।ਇਸ ਘਟਨਾ ਤੋਂ ਬਾਅਦ ਪਨਵੇਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਸਲਮਾਨ ਖ਼ਾਨ ਵੱਲੋਂ ਇਸ ਮਾਮਲੇ ‘ਚ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ ਹੈ। ਉਂਝ ਤਾਂ ਸਲਮਾਨ ਖ਼ਾਨ ਨੂੰ ਪਿਛਲੇ ਲੰਮੇ ਸਮੇਂ ‘ਤੇ ਧਮਕੀਆ ਮਿਲ ਰਹੀਆਂ ਹਨ । ਪਰ ਲਾਰੈਂਸ ਬਿਸ਼ਨੋਈ ਨੇ ੨੦੨੩ ‘ਚ ਮੀਡੀਆ ਦੇ ਸਾਹਮਣੇ ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਜਿਸ ਤੋਂ ਬਾਅਦ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਅਤੇ ਸਲਮਾਨ ਖ਼ਾਨ ਦੀ ਸੁਰੱਖਿਆ ‘ਚ ਇਜ਼ਾਫਾ ਕੀਤਾ ਗਿਆ ਹੈ। ਸਲਮਾਨ ਖ਼ਾਨ ਅਕਸਰ ਕਰੜੇ ਸੁਰੱਖਿਆ ਅਮਲੇ ਦੇ ਨਾਲ ਹੀ ਬਾਹਰ ਜਾਂਦੇ ਹਨ ।