ਸਾਰਾ ਅਲੀ ਖ਼ਾਨ ਅਮਰਨਾਥ ਯਾਤਰਾ ‘ਤੇ ਗਈ, ਵੀਡੀਓ ਅਦਾਕਾਰਾ ਨੇ ਕੀਤਾ ਸਾਂਝਾ
ਸਾਰਾ ਅਲੀ ਖ਼ਾਨ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬਾਬਾ ਬਰਫਾਨੀ ਯਾਨਿ ਕਿ ਅਮਰਨਾਥ ਯਾਤਰਾ ਦੇ ਦੌਰਾਨ ਦਾ ਵੀਡੀਓ ਸਾਂਝਾ ਕੀਤਾ ਹੈ ।
ਸਾਰਾ ਅਲੀ ਖ਼ਾਨ (Sara Ali khan) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬਾਬਾ ਬਰਫਾਨੀ ਯਾਨਿ ਕਿ ਅਮਰਨਾਥ ਯਾਤਰਾ ਦੇ ਦੌਰਾਨ ਦਾ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਬਾਬਾ ਬਰਫਾਨੀ ਦੇ ਦਰਸ਼ਨਾਂ ਦੇ ਲਈ ਜਾਂਦੀ ਹੋਈ ਦਿਖਾਈ ਦੇ ਰਹੀ ਹੈ । ਬਾਬਾ ਬਰਫਾਨੀ ਦੇ ਜੈਕਾਰੇ ਲਾਉਂਦੀ ਸਾਰਾ ਅਲੀ ਖ਼ਾਨ ਇਸ ਯਾਤਰਾ ਦੇ ਦੌਰਾਨ ਬਹੁਤ ਹੀ ਖੁਸ਼ ਦਿਖਾਈ ਦਿੱਤੀ ।
ਹੋਰ ਪੜ੍ਹੋ : ਪਰਵੀਨ ਭਾਰਟਾ ਅਤੇ ਕਾਸ਼ ਦਾ ਨਵਾਂ ਗੀਤ ‘ਜੱਟਾ ਵੇ ਜੱਟਾ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ
ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਦੇ ਨਾਲ ਰਸਤੇ ‘ਚ ਹੋਰ ਵੀ ਕਈ ਯਾਤਰੀ ਦਿਖਾਈ ਦੇ ਰਹੇ ਹਨ ਅਤੇ ਹਰ ਹਰ ਮਹਾਦੇਵ ਦੇ ਜੈਕਾਰਿਆਂ ਦੇ ਨਾਲ ਅੱਗੇ ਵੱਧਦੀ ਹੋਈ ਸੰਗਤ ਦਿਖਾਈ ਦੇ ਰਹੀ ਹੈ । ਸੋਸ਼ਲ ਮੀਡੀਆ ‘ਤੇ ਸਾਰਾ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ ਅਤੇ ਲੋਕ ਸਾਰਾ ਦੇ ਭਗਤੀ ਭਾਵ ਨੂੰ ਪਸੰਦ ਕਰ ਰਹੇ ਹਨ ।
ਦੱਸ ਦਈਏ ਕਿ ਬੀਤੇ ਦਿਨੀਂ ਸਾਰਾ ਅਲੀ ਖਾਨ ਸ਼ਿਵ ਮੰਦਰ ‘ਚ ਵੀ ਵਰੁਣ ਧਵਨ ਦੇ ਨਾਲ ਗਈ ਸੀ ।ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ ।
ਫੈਨਸ ਨੇ ਦਿੱਤੇ ਰਿਐਕਸ਼ਨ
ਸਾਰਾ ਅਲੀ ਖ਼ਾਨ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਇਨ੍ਹਾਂ ਦਾ ਹਰ ਹਰ ਮਹਾਦੇਵ ਬੋਲਣਾ, ਪਤਾ ਨਹੀਂ ਕਿੰਨੇ ਲੋਕਾਂ ਨੂੰ ਫਤਵਾ ਜਾਰੀ ਕਰਵਾਏਗਾ,ਜੈ ਭੋਲੇਨਾਥ …’ ਇੱਕ ਹੋਰ ਨੇ ਲਿਖਿਆ ‘ਬਾਲੀਵੁੱਡ ਦੀ ਇੱਕੋ ਇੱਕ ਅਦਾਕਾਰਾ ਹੈ ਜੋ ਆਪਣੀਆਂ ਜੜ੍ਹਾਂ ਦੇ ਨਾਲ ਜੁੜੀ ਹੋਈ ਹੈ’। ਇੱਕ ਹੋਰ ਨੇ ਲਿਖਿਆ ‘ਰਿਸਪੈਕਟ ਬਟਨ ਫਾਰ ਸਾਰਾ’ । ਇਸ ਤੋਂ ਇਲਾਵਾ ਹੋਰ ਕਈ ਫੈਨਸ ਨੇ ਵੀ ਆਪੋ ਆਪਣੇ ਰਿਐਕਸ਼ਨ ਦਿੱਤੇ ਹਨ ।